ਪੰਜਾਬ

punjab

ETV Bharat / bharat

ਪੁਲਵਾਮਾ ਹਮਲੇ ਦੇ ਸ਼ਹੀਦਾਂ ਦੇ ਘਰ ਦੀ ਮਿੱਟੀ ਨਾਲ ਬਣੇਗਾ ਭਾਰਤ ਦਾ ਨਕਸ਼ਾ - India Map

ਜੰਮੂ-ਕਸ਼ਮੀਰ ਦੇ ਪੁਲਵਾਮਾ ਵਿੱਚ ਜੈਸ਼ ਦੇ ਅੱਤਵਾਦੀ ਹਮਲੇ 'ਚ ਸ਼ਹੀਦ ਹੋਏ 40 ਜਵਾਨਾਂ ਨੂੰ ਸ਼ਰਧਾਂਜਲੀ ਦੇਣ ਲਈ ਇੱਕ ਕਲਾਕਾਰ ਸ਼ਹੀਦਾਂ ਦੇ ਘਰ-ਘਰ ਜਾ ਕੇ ਉਨ੍ਹਾਂ ਨਾਲ ਮੁਲਾਕਾਤ ਕਰ ਰਿਹਾ ਹੈ ਅਤੇ ਉਨ੍ਹਾਂ ਦੇ ਘਰ ਦੀ ਮਿੱਟੀ ਇੱਕਠੀ ਕਰ ਰਿਹਾ ਹੈ, ਇਸ ਮਿੱਟੀ ਨਾਲ ਭਾਰਤ ਦਾ ਨਕਸ਼ਾ ਬਣਾਇਆ ਜਾਵੇਗਾ।

ਫ਼ੋਟੋ

By

Published : Jul 25, 2019, 5:54 PM IST

ਪੂਨੇ: ਪੁਲਵਾਮਾ ਹਮਲੇ ਵਿੱਚ 14 ਫਰਵਰੀ ਨੂੰ ਸੀਆਰਪੀਐਫ਼ ਦੇ ਕਾਫਿਲੇ ਉੱਤੇ ਹੋਏ ਹਮਲੇ ਵਿੱਚ 40 ਜਵਾਨ ਸ਼ਹੀਦ ਹੋ ਗਏ ਸਨ। ਪੁਲਵਾਮਾ ਹਮਲੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਦੇਸ਼ ਦਾ ਇੱਕ ਕਲਾਕਾਰ ਉਨ੍ਹਾਂ ਦੇ ਘਰ-ਘਰ ਜਾ ਰਿਹਾ ਹੈ। ਸੰਗੀਤਕਾਰ ਉਮੇਸ਼ ਗੋਪੀਨਾਥ ਜਾਧਵ ਸ਼ਹੀਦਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਕਰ ਉਨ੍ਹਾਂ ਦੇ ਘਰਾਂ ਦੀ ਮਿੱਟੀ ਇਕੱਠੀ ਕਰ ਰਹੇ ਹਨ।

ਵੀਡੀਓ

ਭਰਾ ਔਰੰਗਜ਼ੇਬ ਦੀ ਮੌਤ ਦਾ ਬਦਲਾ ਲੈਣ ਲਈ ਦੋ ਨੌਜਵਾਨ ਫੌਜ 'ਚ ਹੋਏ ਭਰਤੀ

ਉਮੇਸ਼ ਨੇ ਦੱਸਿਆ ਕਿ ਉਹ ਸ਼ਹੀਦਾਂ ਦੇ ਘਰ ਜਾਕੇ ਉਨ੍ਹਾਂ ਦੇ ਪਰਿਵਾਰ ਨਾਲ ਮੁਲਾਕਾਤ ਕਰ ਰਹੇ ਹਨ, ਇਸ ਦੇ ਨਾਲ ਹੀ ਉਨ੍ਹਾਂ ਦੇ ਪਿੰਡ-ਸ਼ਹਿਰ ਦੀ ਮਿੱਟੀ ਵੀ ਆਪਣੇ ਨਾਲ ਰੱਖ ਰਹੇ ਹਨ। ਉਨ੍ਹਾਂ ਨੇ ਅੱਗੇ ਦੱਸਿਆ ਕਿ ਉਹ ਪੁਲਵਾਮਾ ਹਮਲੇ ਦੇ ਇੱਕ ਸਾਲ ਹੋਣ ਉੱਤੇ ਪੁਲਵਾਮਾ ਪਹੁੰਚਣਗੇ, ਸ਼ਹੀਦਾਂ ਦੀ ਯਾਦ ਵਿੱਚ ਇਸ ਮਿੱਟੀ ਨਾਲ ਭਾਰਤ ਦਾ ਨਕਸ਼ਾ ਬਣਾਉਣਗੇ। ਉਮੇਸ਼ ਕਰਨਾਟਕ ਦੇ ਮੰਡਿਆ ਜ਼ਿਲ੍ਹੇ ਦੇ ਰਹਿਣ ਵਾਲੇ ਹਨ।

ਦੱਸ ਦਈਏ ਕਿ 14 ਫਰਵਰੀ 2019 ਨੂੰ ਜੰਮੂ-ਕਸ਼ਮੀਰ ਦੇ ਪੁਲਵਾਮਾ ਵਿੱਚ ਸੀਆਰਪੀਐਫ਼ ਦੇ ਕਾਫਲੇ ਉੱਤੇ ਜੈਸ਼-ਏ-ਮੁਹੰਮਦ ਦੇ ਅੱਤਵਾਦੀਆਂ ਨੇ ਹਮਲਾ ਕਰ ਦਿੱਤਾ ਸੀ। ਇਸ ਹਮਲੇ ਵਿੱਚ 40 ਜਵਾਨ ਸ਼ਹੀਦ ਹੋ ਗਏ ਸਨ। ਭਾਰਤ ਨੇ ਜਵਾਬੀ ਕਾਰਵਾਈ ਕਰਦੇ ਹੋਏ 26 ਫਰਵਰੀ ਨੂੰ ਬਾਲਾਕੋਟ ਵਿੱਚ ਏਅਰਸਟ੍ਰਾਈਕ ਕਰ ਜੈਸ਼ ਦੇ ਅੱਤਵਾਦੀ ਕੈਂਪ ਨੂੰ ਤਬਾਹ ਕਰ ਦਿੱਤਾ ਸੀ।

ABOUT THE AUTHOR

...view details