ਚੰਡੀਗੜ੍ਹ: ਅੱਜ ਯਾਨੀ 14 ਨਵੰਬਰ ਦਾ ਦਿਨ ਹੈ ਬੱਚਿਆ ਦਾ ਦਿਨ। ਬਾਲ ਦਿਵਸ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰਲਾਲ ਨਹਿਰੂ ਦੇ ਜਨਮ ਦਿਨ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਜਵਾਹਰਲਾਲ ਨਹਿਰੂ ਨੂੰ ਪਿਆਰ ਨਾਲ 'ਚਾਚਾ ਨਹਿਰੂ' ਵੀ ਕਿਹਾ ਜਾਂਦਾ ਹੈ। ਇਸ ਮੌਕੇ ਗੂਗਲ ਨੇ ਵੀ ਡੂਡਲ ਕਰ ਬਾਲ ਦਿਵਸ ਦੀ ਵਧਾਈ ਦਿੰਦਿਆ ਉਨ੍ਹਾਂ ਨੂੰ ਯਾਦ ਕੀਤਾ ਹੈ।
ਗੂਗਲ ਨੇ ਡੂਡਲ ਕਰ ਦਿੱਤੀ ਬਾਲ ਦਿਵਸ ਦੀ ਵਧਾਈ ਨਹਿਰੂ ਦਾ ਬੱਚਿਆਂ ਨਾਲ ਬੇਹਦ ਪਿਆਰ ਸੀ ਅਤੇ ਉਹ ਉਨ੍ਹਾਂ ਨੂੰ ਦੇਸ਼ ਦਾ ਭੱਵਿਖ ਮੰਨਦੇ ਸੀ। ਭਾਰਤ ਨੂੰ ਆਜ਼ਾਦ ਕਰਵਾਉਣ ਲਈ ਲੰਮੇ ਸੁਤੰਤਰ ਅੰਦੋਲਨਾਂ ਵਿੱਚ ਉਨ੍ਹਾਂ ਨੇ ਮੁੱਖ ਭੂਮਿਕਾ ਨਿਭਾਈ ਸੀ।
ਇਸ ਤੋਂ ਇਲਾਵਾ, ਭਾਰਤ ਨੂੰ ਸੁਤੰਤਰ ਹਾਸਲ ਕਰਵਾਉਣ ਤੋਂ ਬਾਅਦ ਉਹ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਬਣੇ। ਇਸ ਲਈ 14 ਨਵੰਬਰ ਨੂੰ ਨਾ ਸਿਰਫ਼ ਬਾਲ ਦਿਵਸ ਮਨਾਇਆ ਜਾਂਦਾ ਹੈ, ਬਲਕਿ ਭਾਰਤ ਨੂੰ ਆਜ਼ਾਦੀ ਦਿਵਾਉਣ ਲਈ ਆਪਣਾ ਹਿੱਸਾ ਪਾਉਣ ਵਾਲੇ ਮਹਾਨ ਰਾਜਨੇਤਾ ਨੂੰ ਸ਼ਰਧਾਂਜਲੀ ਵੀ ਦਿੱਤੀ ਜਾਂਦੀ ਹੈ।
ਇਹ ਵੀ ਪੜ੍ਹੋ: ਤਲਵਾੜਾ: ਬੀਬੀਐਮ ਹਸਪਤਾਲ ਬਣਿਆ ਅਵਾਰਾ ਪਸ਼ੂਆਂ ਦਾ ਬਸੇਰਾ
ਇਸ ਮੌਕੇ ਰੰਗਾ ਰੰਗ ਪ੍ਰੋਗਰਾਮ ਬੱਚਿਆਂ ਵੱਲੋਂ ਪੇਸ਼ ਕੀਤੇ ਜਾਂਦੇ ਹਨ। ਸਕੂਲਾਂ ਤੇ ਸਿੱਖਿਆ ਸੰਸਥਾਵਾਂ ਵਿੱਚ ਇਸ ਮੌਕੇ ਬੱਚਿਆਂ ਤੇ ਅਧਿਆਪਕਾਂ ਵਿੱਚ ਖੁਸ਼ੀ ਦਾ ਮਾਹੌਲ ਹੁੰਦਾ ਹੈ। ਇਹ ਦਿਨ ਹਰ ਵਰਗ ਇੱਕ-ਦੂਜੇ ਨੂੰ ਵਧਾਈਆਂ ਦਿੰਦੇ ਹੋਏ ਮਨਾਉਂਦਾ ਹੈ।