ਨਵੀਂ ਦਿੱਲੀ: ਗੂਗਲ ਇੰਡੀਆ ਨੇ ਵੀਰਵਾਰ ਨੂੰ 'ਯੂ-ਟਿਊਬ ਲਰਨਿੰਗ ਡੈਸਟੀਨੇਸ਼ਨ' ਲਾਂਚ ਕੀਤਾ। ਇਸ ਦੀ ਲਾਂਚ ਲਈ ਗੂਗਲ ਨੇ ਆਪਣਾ ਮੰਤਵ ਦੱਸਦਿਆਂ ਕਿਹਾ ਕਿ ਸਿੱਖਿਆ-ਕੇਂਦ੍ਰਤ ਸਿਰਜਕਾਂ ਦੁਆਰਾ ਤਿਆਰ ਕੀਤੀ ਉਪਯੋਗੀ ਸਮੱਗਰੀ ਲੱਭਣ ਲਈ ਮਾਪਿਆਂ, ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਮਦਦ ਲਈ 'ਯੂ-ਟਿਊਬ ਲਰਨਿੰਗ ਡੈਸਟੀਨੇਸ਼ਨ' ਲਾਂਚ ਕੀਤਾ ਹੈ।
ਕੰਪਨੀ ਨੇ ਆਪਣੇ ਅਧਿਕਾਰਤ ਬਲੌਗ ਪੋਸਟ ਰਾਹੀਂ ਦੱਸਿਆ ਕਿ 'ਯੂ-ਟਿਊਬ ਲਰਨਿੰਗ ਡੈਸਟੀਨੇਸ਼ਨ' ਵਿੱਚ ਅੰਗ੍ਰੇਜ਼ੀ ਅਤੇ ਹਿੰਦੀ ਦੇ ਨਾਲ ਨਾਲ ਤਮਿਲ, ਤੇਲਗੂ, ਬੰਗਾਲੀ, ਮਰਾਠੀ ਅਤੇ ਹੋਰ ਕਈ ਭਾਰਤੀ ਭਾਸ਼ਾਵਾਂ ਵਿੱਚ ਸਮੱਗਰੀ ਪ੍ਰਦਾਨ ਕੀਤੀ ਜਾਵੇਗੀ। ਇਹ ਮੋਬਾਈਲ ਦੇ ਨਾਲ ਨਾਲ ਐਕਸਪਲੋਰ ਟੈਬ ਤੋਂ ਵੀ ਵਰਤੋਂ ਵਿੱਚ ਲਿਆਂਦੀ ਜਾ ਸਕਦੀ ਹੈ।
ਇਸ ਵਿੱਚ ਫਿਜ਼ਿਕਸ, ਗਣਿਤ ਅਤੇ ਜੀਵ-ਵਿਗਿਆਨ ਦੇ ਪਾਠਕ੍ਰਮ-ਢੁਕਵੇਂ ਵਿਸ਼ਿਆਂ ਤੋਂ ਲੈ ਕੇ ਫੋਟੋਗ੍ਰਾਫੀ, ਯੋਗਾ ਅਤੇ ਹੋਰ ਬਹੁਤ ਸਾਰੀਆਂ ਰੁਚੀ-ਅਧਾਰਤ ਸਮਗਰੀ ਦਾ ਵੀ ਪੂਰਾ-ਪੂਰਾ ਸਿੱਖਣ ਸਰੋਤ ਹੈ। ਇਹ ਅਧਿਆਪਕਾਂ ਦੀ ਮਦਦ ਲਈ ਬਣਾਈ ਗਈ ਹੈ ਤਾਂ ਜੋ ਉਹ ਦੂਰ ਬੈਠ ਕੇ ਵੀ ਆਪਣੀ ਸਮੱਗਰੀ ਅਤੇ ਸੁਝਾਅ ਲੋਕਾਂ ਤੱਕ ਪਹੁੰਚਾ ਸਕਣ। ਇਸ ਸਬੰਧੀ ਅਧਿਆਪਕਾਂ ਦੀ ਸਿਖਲਾਈ ਲਈ ਟ੍ਰੇਨਿੰਗ ਅਤੇ ਸੁਝਾਅ ਵੀ ਦਿੱਤੇ ਗਏ ਹਨ ਜੋ ਕਿ ਹਿੰਦੀ ਵਿੱਚ ਵੀ ਉਪਲਬਧ ਹਨ।
ਇਹ ਵੀ ਪੜ੍ਹੋ: ਭਾਰਤ ਦੇ 32 ਕਰੋੜ ਲੋਕਾਂ ਨੂੰ 3.9 ਬਿਲੀਅਨ ਡਾਲਰ ਦੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਗਈ: ਸੀਤਾਰਮਨ
ਇਸ ਦੇ ਨਾਲ ਹੀ ਕੰਪਨੀ ਨੇ ਆਪਣੀ ਬਲੋਗ ਪੋਸਟ ਵਿੱਚ ਇਹ ਵੀ ਦੱਸਿਆ ਕਿ ਉਨ੍ਹਾਂ ਨੇ ਇਸ ਨੂੰ ਅਧਿਆਪਕਾਂ ਲਈ ਕੇਂਦਰੀ ਸਰੋਤ ਵਜੋਂ ਯੂਨੈਸਕੋ ਨਾਲ ਮਿਲ ਕੇ ਬਣਾਇਆ ਹੈ। ਕੰਪਨੀ ਨੇ ਰੀਡਿੰਗ ਐਪ ਬੋਲੋ 'ਤੇ ਬੱਚਿਆਂ ਲਈ ਕਿਤਾਬਾਂ ਵੀ ਜਾਰੀ ਕੀਤੀਆਂ ਹਨ ਤਾਂ ਜੋ ਉਹ ਕੋਰੋਨਾ ਵਾਇਰਸ ਕਾਰਨ ਘਰਾਂ ਵਿੱਚ ਸੁਰੱਖਿਅਤ ਰਹਿ ਸਕਣ।