ਪੰਜਾਬ

punjab

By

Published : Aug 31, 2019, 12:52 PM IST

ETV Bharat / bharat

ਅੰਮ੍ਰਿਤਾ ਪ੍ਰੀਤਮ ਦਾ 100ਵਾਂ ਜਨਮਦਿਨ, ਗੂਗਲ ਨੇ ਡੂਡਲ ਰਾਹੀਂ ਕੀਤਾ ਯਾਦ

ਅੱਜ 31 ਅਗਸਤ ਨੂੰ ਪੰਜਾਬ ਦੀ ਮਸ਼ਹੂਰ ਲੇਖਿਕ ਅੰਮ੍ਰਿਤਾ ਪ੍ਰੀਤਮ ਦਾ 100 ਵਾਂ ਜਨਮਦਿਨ ਹੈ। ਇਸ ਮੌਕੇ ਖ਼ਾਸ ਡੂਡਲ ਰਾਹੀਂ ਗੂਗਲ ਲੇਖਿਕਾ ਅੰਮ੍ਰਿਤਾ ਪ੍ਰੀਤਮ ਦਾ 100ਵਾਂ ਜਨਮਦਿਨ ਮਨ੍ਹਾਂ ਰਿਹਾ ਹੈ।

ਫੋਟੋ

ਨਵੀਂ ਦਿੱਲੀ : ਗੂਗਲ ਖ਼ਾਸ ਡੂਡਲ ਰਾਹੀਂ ਪੰਜਾਬ ਦੀ ਮਸ਼ਹੂਰ ਲੇਖਿਕਾ ਅੰਮ੍ਰਿਤਾ ਪ੍ਰੀਤਮ ਦੀ 100 ਵੀਂ ਜੰਯਤੀ ਮੰਨਾ ਰਿਹਾ ਹੈ।

ਮਸ਼ਹੂਰ ਲੇਖਿਕਾ ਅਤੇ ਕਵਿਤਰੀ ਅੰਮ੍ਰਿਤਾ ਪ੍ਰੀਤਮ ਦੀ 100ਵੀਂ ਜੰਯਤੀ ਦੇ ਮੌਕੇ ਗੂਗਲ ਨੇ ਖ਼ਾਸ ਡੂਡਲ ਬਣਾ ਕੇ ਉਨ੍ਹਾਂ ਨੂੰ ਯਾਦ ਕੀਤਾ ਹੈ। ਅੰਮ੍ਰਿਤਾ ਪ੍ਰੀਤਮ ਨੂੰ ਪੰਜਾਬੀ ਭਾਸ਼ਾ ਦੀ ਪਹਿਲੀ ਮਸ਼ਹੂਰ ਮਹਿਲਾ ਕਵਿਤਰੀ ਅਤੇ ਲੇਖਿਕਾ ਮੰਨਿਆ ਜਾਂਦਾ ਹੈ।

ਗੂਗਲ ਵੱਲੋਂ ਤਿਆਰ ਕੀਤਾ ਗਿਆ ਖ਼ਾਸ ਡੂਡਲ ਅੰਮ੍ਰਿਤਾ ਪ੍ਰੀਤਮ ਦੀ ਮਸ਼ਹੂਰ ਸਵੈ ਜੀਵਨੀ 'ਤੇ ਆਧਾਰਤ ਹੈ। ਇਹ ਡੂਡਲ ਦਰਸਾਉਂਦਾ ਹੈ ਕਿ ਅੰਮ੍ਰਿਤਾ ਇੱਕ ਖੁੱਲੇ ਖੇਤਰ ਵਿੱਚ ਬੈਠੀ ਹੋਈ ਹੈ ਅਤੇ ਉਹ ਨੇੜੇ ਰੱਖੇ ਕਾਲੇ ਗੁਲਾਬਾਂ ਦੇ ਸਾਹਮਣੇ ਆਪਣੀ ਡਾਇਰੀ ਵਿੱਚ ਕੁਝ ਲਿੱਖ ਰਹੀ ਹੈ। ਇਸ ਡੂਡਲ 'ਤੇ ਕੱਲਿਕ ਕਰਕੇ ਤੁਸੀਂ ਉਨ੍ਹਾਂ ਬਾਰੇ ਸਾਰੀ ਜਾਣਕਾਰੀ ਲੈ ਸਕਦੇ ਹੋ।

ਇਹ ਵੀ ਪੜ੍ਹੋ : ਹਵਾ ਵਿੱਚ ਬੋਲ ਅੱਜ ਵੀ ਜਿਉਂਦੇ ਨੇ ਤੇ ਹਮੇਸ਼ਾ ਰਹਿਣਗੇ: ਅੰਮ੍ਰਿਤਾ ਪ੍ਰੀਤਮ

ਅੰਮ੍ਰਿਤਾ ਪ੍ਰੀਤਮ ਦਾ ਜਨਮ ਸਾਲ 1919 'ਚ ਗੁਜਰਾਂਵਾਲਾ , ਪੰਜਾਬ ਜੋ ਕਿ ਹੁਣ ਪਾਕਿਸਤਾਨ 'ਚ ਹੋਇਆ ਸੀ। ਜੋ ਕਿ ਹੁਣ ਪਾਕਿਸਤਾਨ ਦਾ ਹਿੱਸਾ ਹੈ। ਅੰਮ੍ਰਿਤਾ ਨੇ ਆਪਣੇ ਜੀਵਨ ਕਾਲ ਵਿੱਚ 100 ਕਿਤਾਬਾਂ ਲਿੱਖਿਆਂ, ਜਿਨ੍ਹਾਂ ਚੋਂ ਇੱਕ ਉਨ੍ਹਾਂ ਦੀ ਸਵੈ ਜੀਵਨੀ ਵੀ ਸ਼ਾਮਲ ਹੈ। ਅੰਮ੍ਰਿਤਾ ਨੂੰ ਦੇਸ਼ ਦੇ ਦੂਜੇ ਸਭ ਤੋਂ ਵੱਡੇ ਸਨਮਾਨ ਪਦਮਵਿਭੂਸ਼ਣ ਨਾਲ ਸਨਮਾਨਤ ਕੀਤਾ ਗਿਆ ਸੀ। ਅੰਮ੍ਰਿਤਾ ਦਾ ਨਾਂਅ ਉਨ੍ਹਾਂ ਸਾਹਿਤਕਾਰਾਂ ਵਿੱਚ ਸ਼ਾਮਲ ਹੈ ਜਿਨ੍ਹਾਂ ਦੀਆਂ ਕਿਤਾਬਾਂ ਨੂੰ ਕਈ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਗਿਆ ਸੀ।

ABOUT THE AUTHOR

...view details