ਪੰਜਾਬ

punjab

ETV Bharat / bharat

Lucy Wills 131st Birthday: Google ਨੇ ਬਣਾਇਆ Doodle, ਜਾਣੋ ਕੌਣ ਸੀ ਲੂਸੀ ਵਿਲਜ਼ - ਲੂਸੀ ਵਿਲਜ਼

ਵਿਸ਼ਵ ਭਰ 'ਚ ਡਾਕਟਰ ਲੂਸੀ ਵਿਲਜ਼ ਦਾ 131ਵਾਂ ਜਨਮ ਦਿਨ ਮਨਾਇਆ ਜਾ ਰਿਹਾ ਹੈ, ਸਰਚ ਇੰਜਣ ਗੂਗਲ ਨੇ ਕਲਰਫੁਲ ਡੂਡਲ (Google Doodle) ਜ਼ਰੀਏ ਕੀਤਾ ਯਾਦ। ਭਾਰਤ 'ਚ ਗਰਭਵਤੀ ਔਰਤਾਂ ਨੂੰ ਅਨੀਮਿਆ ਤੋਂ ਬਚਾਉਣ ਲਈ ਬਣਾਈ ਸੀ ਦਵਾਈ।

Google doodle Doctor Lucy Wills

By

Published : May 10, 2019, 1:02 PM IST

ਨਵੀਂ ਦਿੱਲੀ: ਲੂਸੀ ਵਿਲਜ਼ ਦਾ ਜਨਮ 10 ਮਈ, 1888 ਨੂੰ ਹੋਇਆ ਸੀ, ਅੰਗਰੇਜ਼ ਹੀਮੇਟਾਲਜਿਸਟ (British Haematologist Lucy Wills)। ਲੂਸੀ ਵਿਲਜ਼ ਡਾਕਟਰ ਸੀ ਜੋ ਮੂਲ ਰੂਪ 'ਤੋ ਇੰਗਲੈਂਡ ਦੀ ਰਹਿਣ ਵਾਲੀ ਸੀ। ਲੂਸੀ ਨੂੰ ਗਰਭਵਤੀ ਔਰਤਾਂ ਲਈ ਬੱਚੇ ਦੇ ਜਨਮ ਤੋਂ ਪਹਿਲਾ ਬੱਚੇ ਤੇ ਮਾਂ ਨੂੰ ਅਨੀਮੀਆ ਤੋਂ ਬਚਾਉਣ ਲਈ ਕੀਤੀ ਖੋਜ ਲਈ ਜਾਣਿਆ ਜਾਂਦਾ ਹੈ।

Google doodle Doctor Lucy Wills
ਗਰਭਵਤੀ ਔਰਤਾਂ ਲਈ ਫੌਲਿਕ ਐਸਿਡ ਦੀ ਮਹੱਤਤਾ ਨੂੰ ਲੂਸੀ ਵਿਲਜ਼ ਨੇ ਹੀ ਸਾਬਿਤ ਕੀਤਾ ਸੀ। ਹੁਣ ਪੂਰੀ ਦੁਨੀਆਂ ਦੇ ਡਾਕਟਰ ਫੌਲਿਕ ਐਸਿਡ ਨੂੰ ਗਰਭਵਤੀ ਔਰਤਾਂ ਲਈ ਮੱਹਤਵਪੂਰਨ ਮੰਨਦੇ ਹਨ। ਜਾਣੋ ਕਿਵੇਂ ਕੀਤੀ ਲੂਸੀ ਵਿਲਜ਼ ਨੇ ਫੌਲਿਕ ਐਸਿਡ ਦੀ ਖੋਜ:
  • ਲੂਸੀ ਨੇ ਆਪਣੀ ਪੜਾਈ ਮਹਿਲਾ ਵਿਦਿਆਲਾ ਤੋਂ ਪੂਰੀ ਕੀਤੀ ਸੀ। ਇਹ ਪਹਿਲਾ ਬੋਰਡਿੰਗ ਸਕੂਲ ਸੀ, ਜਿੱਥੇ ਵਿਦਿਆਰਥਣਾਂ ਨੂੰ ਵਿਗਿਆਨ ਅਤੇ ਗਣਿਤ ਦੀ ਸਿੱਖਿਆ ਦਿੱਤੀ ਜਾਂਦੀ ਸੀ। 1911 ਵਿੱਚ ਉਨ੍ਹਾਂ ਨੇ ਕੈਂਬ੍ਰਿਜ ਯੂਨੀਵਰਸਿਟੀ ਤੋਂ ਬੋਟਨੀ (Botany) ਅਤੇ ਜੂਲਾਜੀ (Geology) ਵਿੱਚ ਡਿੱਗਰੀ ਹਾਸਲ ਕੀਤੀ।
  • ਲੂਸੀ ਵਿਲਜ਼ ਭਾਰਤ ਵੀ ਆ ਚੁੱਕੀ ਹੈ, ਜਿੱਥੇ ਉਨ੍ਹਾਂ ਨੇ ਗਰਭਵਤੀ ਔਰਤਾਂ 'ਤੇ ਖੋਜ ਕੀਤੀ ਸੀ। ਪੜਾਈ ਪੂਰੀ ਕਰਨ ਤੋਂ ਬਾਅਦ ਲੂਸੀ ਭਾਰਤ ਦੌਰੇ 'ਤੇ ਸੀ। ਉਹ ਮੁੰਬਈ ਦੀ ਟੇਕਸਟਾਈਲ ਇੰਡਸਟਰੀ (ਕਪੜਾ ਉਦਯੋਗ) 'ਚ ਪਹੁੰਚੀ ਤੇ ਉੱਥੇ ਕੰਮ ਕਰਨ ਵਾਲੀਆਂ ਗਰਭਵਤੀ ਔਰਤਾਂ ਨੂੰ ਹੋ ਰਹੇ ਗੰਭੀਰ ਅਨੀਮੀਆ ਦੀ ਜਾਂਚ ਲਈ ਆਈ ਸੀ। ਉਨ੍ਹਾਂ ਵਿੱਚ ਇਹ ਪਾਇਆ ਗਿਆ ਕਿ ਖਰਾਬ ਭੋਜਨ ਮਿਲਣ ਕਾਰਨ ਇਸ ਤਰ੍ਹਾਂ ਹੋ ਰਿਹਾ ਹੈ।
  • ਇਸ ਤੋਂ ਬਾਅਦ ਲੂਸੀ ਨੇ ਇਸ ਬੀਮਾਰੀ ਤੋਂ ਗਰਭਵਤੀ ਔਰਤਾਂ ਨੂੰ ਬਚਾਉਣ ਲਈ ਖੋਜ ਸ਼ੁਰੂ ਕੀਤੀ। ਉਨ੍ਹਾਂ ਨੇ ਸੱਭ ਤੋਂ ਪਹਿਲਾ ਪ੍ਰਯੋਗ ਚੂਹਿਆਂ ਤੇ ਬੰਦਰਾਂ 'ਤੇ ਕੀਤਾ। ਅਨੀਮੀਆ ਰੋਕਣ ਲਈ ਭੋਜਨ ਵਿੱਚ ਖਮੀਰ ਦਾ ਪ੍ਰਯੋਗ ਕੀਤਾ। ਜਿੱਥੇ ਉਨ੍ਹਾਂ ਨੂੰ ਨੈਗੇਟਿਵ ਨਤੀਜੇ ਮਿਲੇ। ਭੋਜਨ ਵਿੱਚ ਮਿਲਾਏ ਗਏ ਖਮੀਰ ਐਕਸਟ੍ਰੇਕਟ ਤੋਂ ਬਾਅਦ ਫੌਲਿਕ ਐਸਿਡ ਦੇ ਨਾਂਅ ਤੋਂ ਜਾਣਿਆ ਜਾਂਦਾ ਹੈ।

ਉਨ੍ਹਾਂ ਦੇ ਇਸ ਪ੍ਰਯੋਗ ਨੂੰ ਵਿਲਜ਼ ਫੈਕਟਰ ਕਿਹਾ ਜਾਂਦਾ ਹੈ। ਅੱਜ ਇਹ ਦਵਾਈਆਂ ਗਰਭਵਤੀ ਔਰਤਾਂ ਦੇ ਨਾਲ-ਨਾਲ ਕਈ ਬੀਮਾਰੀਆਂ ਦੇ ਇਲਾਜ ਲਈ ਵਰਤੀਆਂ ਜਾ ਰਹੀਆਂ ਹਨ। ਗਰਭਵਤੀ ਔਰਤਾਂ ਲਈ ਫਰਿਸ਼ਤਾ ਬਣੀ ਲੂਸੀ ਵਿਲਜ਼ ਨੇ16 ਅਪ੍ਰੈਲ, 1964 ਵਿੱਚ ਦੁਨੀਆਂ ਨੂੰ ਅਲਵਿਦਾ ਕਹਿ ਦਿੱਤਾ ਸੀ।

ABOUT THE AUTHOR

...view details