ਨਵੀਂ ਦਿੱਲੀ: ਗੂਗਲ ਦੇ ਸੀਈਓ ਸੁੰਦਰ ਪਿਚਈ ਨੇ ਕੋਰੋਨਾ ਮਹਾਂਮਾਰੀ ਦਾ ਮੁਕਾਬਲਾ ਕਰਨ ਲਈ 'ਗਿਵ ਇੰਡੀਆ' ਨਾਂਅ ਦੀ ਸੰਸਥਾ ਨੂੰ 5 ਕਰੋੜ ਰੁਪਏ ਦਾਨ ਕੀਤੇ ਹਨ।
ਕੋਰੋਨਾ ਮਹਾਂਮਾਰੀ ਨਾਲ ਨਜਿੱਠਣ ਲਈ ਸੁੰਦਰ ਪਿਚਈ ਨੇ ਦਾਨ ਕੀਤੇ 5 ਕਰੋੜ ਰਪਏ - ਗਿਵ ਇੰਡੀਆ
ਕੋਰੋਨਾ ਮਹਾਂਮਾਰੀ ਦਾ ਮੁਕਾਬਲਾ ਕਰਨ ਲਈ ਗੂਗਲ ਦੇ ਸੀਈਓ ਸੁੰਦਰ ਪਿਚਈ ਨੇ 'ਗਿਵ ਇੰਡੀਆ' ਨਾਂਅ ਦੀ ਸੰਸਥਾ ਨੂੰ 5 ਕਰੋੜ ਰੁਪਏ ਦਾਨ ਕੀਤੇ ਹਨ।
ਗਿਵ ਇੰਡੀਆ ਨੇ ਟਵੀਟ ਕਰਦਿਆਂ ਇਸ ਸੰਕਟ ਦੀ ਘੜੀ ਵਿੱਚ ਮਜ਼ਦੂਰਾਂ ਦੇ ਪਰਿਵਾਰਾਂ ਤੱਕ ਜ਼ਰੂਰੀ ਨਕਦ ਸਹਾਇਤਾ ਪਹੁੰਚਾਉਣ ਲਈ 5 ਕਰੋੜ ਦਾ ਦਾਨ ਦੇਣ ਲਈ ਸੁੰਦਰ ਪਿਚਈ ਦਾ ਧੰਨਵਾਦ ਕੀਤਾ।
ਦੱਸਣਯੋਗ ਹੈ ਕਿ ਕੋਰੋਨਾ ਵਾਇਰਸ ਦਾ ਕਹਿਰ ਪੂਰੀ ਦੁਨੀਆ ਵਿੱਚ ਬੜੀ ਤੇਜ਼ੀ ਨਾਲ ਫੈਲ ਰਿਹਾ ਹੈ। 180 ਤੋਂ ਜ਼ਿਆਦਾ ਦੇਸ਼ਾਂ ਵਿੱਚ ਫੈਲਿਆ ਇਹ ਵਾਇਰਸ ਇੱਕ ਲੱਖ ਤੋਂ ਵੱਧ ਲੋਕਾਂ ਦੀ ਜਾਨ ਲੈ ਚੁੱਕਾ ਹੈ। ਸਾਢੇ 18 ਲੱਖ ਤੋਂ ਵੱਧ ਲੋਕ ਇਸ ਨਾਲ ਸੰਕ੍ਰਮਿਤ ਹਨ। ਭਾਰਤ ਵਿੱਚ ਵੀ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 9,152 ਹੋ ਗਈ ਹੈ। ਇਸ ਮਹਾਂਮਾਰੀ ਕਾਰਨ ਦੇਸ਼ ਵਿੱਚ 308 ਲੋਕ ਆਪਣੀ ਜਾਨ ਗੁਆ ਚੁੱਕੇ ਹਨ।