ਨਵੀਂ ਦਿੱਲੀ: ਕੇਂਦਰੀ ਖੁਰਾਕ ਸਕੱਤਰ ਸੁਧਾਂਸ਼ੂ ਪਾਂਡੇ ਨੇ ਕਿਹਾ ਹੈ ਕਿ ਚੀਨੀ 'ਤੇ ਨਿਰਯਾਤ ਸਬਸਿਡੀ ਵਧਾਉਣ 'ਤੇ ਮੌਜੂਦਾ ਮਾਰਕੀਟਿੰਗ ਸੈਸ਼ਨ ਲਈ ਵਿਚਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਮਾਰਕੀਟ ਵਿੱਚ ਚੀਨੀ ਨੂੰ ਵੇਚਣ ਦਾ ਇਹ ਚੰਗਾ ਮੌਕਾ ਦੇਖਦੇ ਹੋਏ ਇਹ ਫੈਸਲਾ ਲਿਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਭਾਰਤ ਕੋਲ 2019-20 ਵਿੱਚ ਨਵੰਬਰ-ਅਪ੍ਰੈਲ ਦੌਰਾਨ ਖੰਡ ਨਿਰਯਾਤ ਦਾ ਚੰਗਾ ਮੌਕਾ ਹੈ। ਇਸ ਦੇ ਮੱਦੇਨਜ਼ਰ ਮੰਤਰਾਲੇ ਵਿੱਚ ਇੱਕ ਪ੍ਰਸਤਾਵ ਵਿਚਾਰ ਅਧੀਨ ਹੈ। ਪਾਂਡੇ ਨੇ ਦੱਸਿਆ, “ਇਸ ਸਾਲ ਥਾਈਲੈਂਡ ਵਿੱਚ ਉਤਪਾਦਨ ਘੱਟ ਹੋਣ ਦੀ ਉਮੀਦ ਹੈ, ਜਦੋਂ ਕਿ ਬ੍ਰਾਜ਼ੀਲ ਦੀ ਪੇਰਾਈ ਅਪ੍ਰੈਲ 2021 ਵਿੱਚ ਸ਼ੁਰੂ ਹੋਵੇਗੀ। ਅਜਿਹੀ ਸਥਿਤੀ ਵਿੱਚ, ਹੁਣ ਤੋਂ ਅਪ੍ਰੈਲ ਤੱਕ ਭਾਰਤ ਲਈ ਨਿਰਯਾਤ ਦਾ ਇੱਕ ਚੰਗਾ ਮੌਕਾ ਹੈ।