ਪੰਜਾਬ

punjab

ETV Bharat / bharat

ਕਰੋੜਾਂ ਗਾਹਕਾਂ ਲਈ ਖੁਸ਼ਖਬਰੀ, ਆਰਬੀਆਈ ਨੇ ਬਦਲੇ ਏਟੀਐਮ ਨਿਯਮ - ਭਾਰਤੀ ਰਿਜ਼ਰਵ ਬੈਂਕ

ਭਾਰਤੀ ਰਿਜ਼ਰਵ ਬੈਂਕ ਨੇ ਏਟੀਐਮ ਇਸਤੇਮਾਲ ਨੂੰ ਲੈ ਕੇ ਨਵੇਂ ਨਿਯਮ ਜਾਰੀ ਕੀਤੇ ਹਨ। ਆਰਬੀਆਈ ਦੇ ਇਨ੍ਹਾਂ ਨਵੇਂ ਨਿਯਮਾਂ ਨਾਲ ਕਰੋੜਾਂ ਗਾਹਕਾਂ ਨੂੰ ਫਾਇਦਾ ਹੋਵੇਗਾ।

ਫ਼ੋਟੋ

By

Published : Aug 17, 2019, 7:46 AM IST

ਨਵੀਂ ਦਿੱਲੀ: ਭਾਰਤੀ ਰਿਜ਼ਰਵ ਬੈਂਕ ਨੇ ਏਟੀਐਮ ਇਸਤੇਮਾਲ ਨੂੰ ਲੈ ਕੇ ਨਵੇਂ ਨਿਯਮ ਜਾਰੀ ਕੀਤੇ ਹਨ। ਆਰਬੀਆਈ ਦੇ ਇਨ੍ਹਾਂ ਨਵੇਂ ਨਿਯਮਾਂ ਨਾਲ ਕਰੋੜਾਂ ਗਾਹਕਾਂ ਨੂੰ ਫਾਇਦਾ ਹੋਵੇਗਾ। ਆਰਬੀਆਈ ਦੇ ਨਵੇਂ ਨਿਯਮਾਂ ਮੁਤਾਬਕ ਹੁਣ ਬੈਂਕ ਨੌਨ ਕੈਸ਼ ਟ੍ਰਾਂਜੈਕਸ਼ਨ ਜਿਵੇਂ ਬੈਲੇਂਸ ਦੀ ਜਾਣਕਾਰੀ, ਚੈੱਕ ਬੁੱਕ ਅਪਲਾਈ, ਟੈਕਸ ਪੇਮੈਂਟ ਜਾਂ ਫੰਡ ਟ੍ਰਾਂਸਫਰ ਨੂੰ ਏਟੀਐਮ ਟ੍ਰਾਂਜੇਕਸ਼ਨ ‘ਚ ਨਹੀ ਗਿਣੇਗਾ ਤੇ ਨਾ ਹੀ ਫੇਲ੍ਹ ਟ੍ਰਾਂਜੈਕਸ਼ਨ ਨੂੰ ਬੈਂਕ ਫਰੀ ਟ੍ਰਾਂਜੈਕਸ਼ਨ ‘ਚ ਗਿਣੇਗਾ। ਇਸ ਤੋਂ ਇਲਾਵਾ ਆਰਬੀਆਈ ਪਿਨ ਵੈਲੀਡੇਸ਼ਨ ਕਰਕੇ ਏਟੀਐਮ ਟ੍ਰਾਂਜੈਕਸ਼ਨ ਫੇਲ੍ਹ ਹੋਣ ਨੂੰ ਵੀ ਏਟੀਐਮ ਟ੍ਰਾਂਜੈਕਸ਼ਨ ‘ਚ ਨਹੀ ਗਿਣਿਆ ਜਾਵੇਗਾ।

ਆਰਬੀਆਈ ਨੇ ਇਹ ਨਿਯਮ ਗਾਹਕਾਂ ਵੱਲੋਂ ਸ਼ਿਕਾਇਤ ਆਉਂਣ ਤੋਂ ਬਾਅਦ ਜਾਰੀ ਕੀਤੇ ਹਨ। ਦੱਸਣਯੋਗ ਹੈ ਕਿ ਗਾਹਕਾਂ ਨੂੰ ਸ਼ਿਕਾਇਤ ਰਹਿੰਦੀ ਸੀ ਕਿ ਬੈਂਕ ਫੇਲ੍ਹ ਟ੍ਰਾਂਜੈਕਸ਼ਨ ਨੂੰ ਵੀ ਫਰੀ ਟ੍ਰਾਂਜੈਸ਼ਕਨਾਂ ‘ਚ ਗਿਣਦਾ ਹੈ ਤੇ ਬੈਂਕ ਮਹਿਜ਼ 5 ਤੋਂ 8 ਵਾਰ ਫਰੀ ਟ੍ਰਾਂਜੈਕਸ਼ਨ ਦੇਣ ਤੋਂ ਬਾਅਦ ਚਾਰਜ ਲਗਾਉਣਾ ਸ਼ੁਰੂ ਕਰ ਦਿੰਦੇ ਹਨ।

ਬੈਂਕ ਕੁਝ ਹੀ ਗਿਣਤੀ ‘ਚ ਏਟੀਐਮ ਦੀ ਫਰੀ ਟ੍ਰਾਂਜੈਕਸ਼ਨ ਹਰ ਮਹੀਨੇ ਆਪਣੇ ਗਾਹਕਾਂ ਨੂੰ ਦਿੰਦਾ ਹੈ। ਫਰੀ ਟ੍ਰਾਂਜੈਕਸ਼ਨ ਤੋਂ ਬਾਅਦ ਉਹ ਗਾਹਕਾਂ ਤੋਂ ਚਾਰਜ ਲੈਂਦੇ ਹਨ। ਗਾਹਕਾਂ ਨੂੰ ਫਾਇਦਾ ਦੇਣ ਲਈ ਆਰਬੀਆਈ ਨੇ ਸਰਕੂਲਰ ਜਾਰੀ ਕਰ ਫਰੀ ਟ੍ਰਾਂਜੇਕਸ਼ਨਾ ਦੇ ਨਿਯਮ ਦੱਸੇ ਹਨ।

ABOUT THE AUTHOR

...view details