ਬੀਰਭੂਮ: ਪੱਛਮੀ ਬੰਗਾਲ ਦੇ ਬੀਰਭੂਮ ਜ਼ਿਲ੍ਹੇ ਦੇ ਰਾਮਪੁਰਹਾਟ ਦੇ ਸਰਕਾਰੀ ਹਸਪਤਾਲ 'ਚ ਇੱਕ ਹੈਰਾਨ ਕਰਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਡਾਕਟਰਾਂ ਨੇ ਇੱਕ ਮਹਿਲਾ ਦੇ ਢਿੱਡ ’ਚੋਂ ਸੋਨੇ ਦੇ ਗਹਿਣੇ, 90 ਸਿੱਕੇ, ਕੜਾ, ਘੜੀਆਂ, ਵਾਲੀਆਂ ਕੱਢੀਆਂ ਹਨ।
ਮਹਿਲਾ ਦੀ ਉਮਰ 26 ਸਾਲ ਦੱਸੀ ਜਾ ਰਹੀ ਹੈ। ਮਹਿਲਾ ਦੇ ਉਪਰੇਸ਼ਨ ਦੌਰਾਣ ਉਸ ਦੇ ਢਿਡ 'ਚ ਇਨ੍ਹਾਂ ਚੀਜਾ ਨੂੰ ਵੇਖ ਡਾਕਟਰ ਵੀ ਹੈਰਾਨ ਰਹ ਗਏ। ਹਸਪਤਾਲ ਦੇ ਇੱਕ ਡਾਕਟਰ ਨੇ ਦੱਸਿਆ ਕਿ ਦਿਮਾਗੀ ਤੌਰ ਤੇ ਬਿਮਾਰ ਇਹ ਮਹਿਲਾ ਹਸਪਤਾਲ ਵਿੱਚ ਦਾਖਲ ਸੀ, ਅਤੇ ਉਸ ਦੇ ਪੇਟ ਵਿੱਚ ਦਰਦ ਹੁੰਦਾ ਸੀ, ਜਦੋਂ ਮਹਿਲਾ ਦੀ ਜਾਂਚ ਕੀਤੀ ਗਈ ਤਾਂ ਪਤਾ ਲੱਗਿਆ ਕਿ ਉਸ ਦੇ ਪੇਟ ਵਿੱਚ ਕੁੱਝ ਹੈ ਤੇ ਸਰਜਰੀ ਕਰਨ ਤੋਂ ਬਾਅਦ ਗਹਿਣੇ ਤੇ ਸਿੱਕੇ ਕੱਢੇ ਗਏ।ਮਹਿਲਾ ਦੀ ਮਾਂ ਨੇ ਦੱਸਿਆ ਕਿ ਉਸ ਨੂੰ ਲੱਗ ਰਿਹਾ ਸੀ ਕਿ ਉਸ ਦੇ ਘਰੋਂ ਗਹਿਣੇ ਗਾਇਬ ਹੋ ਰਹੇ ਹਨ ਪਰ ਜਦੋਂ ਵੀ ਪਰਿਵਾਰਕ ਮੈਂਬਰ ਲੜਕੀ ਤੋਂ ਪੁੱਛਗਿੱਛ ਕਰਦੇ ਤਾਂ ਉਹ ਰੋਣ ਲੱਗ ਜਾਂਦੀ ਸੀ ਉਨ੍ਹਾਂ ਨੇ ਕਿਹਾ ਕਿ ਉਸ ਦੀ ਲੜਕੀ ਦਿਮਾਗੀ ਰੂਪ ਤੋਂ ਬਿਮਾਰ ਹੈ ਤੇ ਉਹ ਹਰ ਵਾਰ ਰੋਟੀ ਖਾਣ ਤੋਂ ਬਾਅਦ ਉਲਟੀ ਕਰ ਰਹੀ ਸੀ। ਹਾਲਤ ਜਿਆਦਾ ਖਰਾਬ ਹੋਣ 'ਤੇ ਮਹਿਲਾ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਫ਼ਿਰ ਸਰਜਰੀ ਦੌਰਾਨ ਡਾਕਟਰਾ ਨੇ ਮਹਿਲਾ ਨੇ ਪੇਟ ਵਿਚੋਂ ਇਹ ਚੀਜਾਂ ਕਢਿਆਂ।