ਨਵੀਂ ਦਿੱਲੀ :ਰਾਜਧਾਨੀ ਦਿੱਲੀ ਦੇ ਜਨਕਪੁਰੀ ਇਲਾਕੇ ਤੋਂ ਇੱਕ ਹੈਰਾਨੀਜਨਕ ਸੀਸੀਟੀਵੀ ਫੁੱਟੇਜ ਸਾਹਮਣੇ ਆਈ ਹੈ। ਇਸ ਵਿੱਚ ਸ਼ਬ-ਏ-ਬਾਰਾਤ ਵਾਲੀ ਰਾਤ ਨੂੰ ਇਲਾਕੇ ਵਿੱਚ ਦਰਜਨਾਂ ਗੱਡੀਆਂ ਦੇ ਸ਼ੀਸ਼ੇ ਤੋੜੇ ਜਾਣ ਦੀ ਘਟਨਾ ਸਾਹਮਣੇ ਆਈ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।
ਸ਼ਬ-ਏ-ਬਾਰਾਤ ਵਾਲੀ ਰਾਤ 100 ਤੋਂ ਵੱਧ ਗੱਡੀਆਂ ਨੂੰ ਮਾਰੇ ਪੱਥਰ
ਰਾਜਧਾਨੀ ਦੇ ਜਨਕਪੁਰੀ ਇਲਾਕੇ ਵਿੱਚ ਸ਼ਰਾਰਤੀ ਅਨਸਰਾਂ ਵੱਲੋਂ ਸ਼ਬ-ਏ-ਬਾਰਾਤ ਵਾਲੀ ਰਾਤ ਨੂੰ 100 ਤੋਂ ਵੱਧ ਗੱਡੀਆਂ ਨੂੰ ਨੁਕਸਾਨ ਪਹੁੰਚਾਏ ਜਾਣ ਦੀ ਖ਼ਬਰ ਹੈ। ਪੁਲਿਸ ਨੇ ਸਥਾਨਕ ਲੋਕਾਂ ਦੀ ਸ਼ਿਕਾਇਤ 'ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਪੁਲਿਸ ਮੁਲਜ਼ਮਾ ਦੀ ਭਾਲ ਕਰ ਰਹੀ ਹੈ।
ਸੀਸੀਟੀਵੀ ਫੁੱਟੇਜ ਵਿੱਚ ਇਹ ਵੇਖਿਆ ਜਾ ਸਕਦਾ ਹੈ ਕਿ ਸ਼ਰਾਰਤੀ ਅਨਸਰਾਂ ਵੱਲੋਂ ਕਿੰਝ ਗੱਡੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਸਥਾਨਕ ਲੋਕਾਂ ਨੇ ਪੁਲਿਸ ਅਤੇ ਮੀਡੀਆ ਨੂੰ ਦੱਸਿਆ ਰਾਤ 2 ਵਜੇ ਦੇ ਕਰੀਬ ਜਦੋਂ ਲੋਕ ਆਪਣੇ ਘਰਾਂ ਵਿੱਚ ਸੋ ਰਹੇ ਸਨ ਤਾਂ ਕੁਝ ਸ਼ਰਾਰਤੀ ਅਨਸਰਾਂ ਨੇ ਗੱਲੀਆਂ ਵਿੱਚ ਖੜ੍ਹੀ ਗੱਡੀਆਂ ਉੱਤੇ ਪੱਥਰ ਬਰਸਾਏ। ਇਸ ਘਟਨਾ ਵਿੱਚ ਲਗਭਗ 100 ਤੋਂ ਵੱਧ ਗੱਡੀਆਂ ਨੂੰ ਨੁਕਸਾਨ ਪੁੱਜਾ ਹੈ। ਸਥਾਨਕ ਲੋਕਾਂ ਨੇ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ।
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਸੀਸੀਟੀਵੀ ਫੁੱਟੇਜ ਦੇ ਆਧਾਰ 'ਤੇ ਅਣਪਛਾਤੇ ਲੋਕਾਂ ਉੱਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ। ਪੁਲਿਸ ਵੱਲੋਂ ਅਣਪਛਾਤੇ ਲੋਕਾਂ ਦੀ ਭਾਲ ਜਾਰੀ ਹੈ।