ਦਿਓਘਰ: ਮੇਨੋਪੋਜ਼ ਯਾਨੀ ਮਾਹਵਾਰੀ ਬਾਰੇ ਹਰ ਮਹਿਲਾ ਅਤੇ ਕੁੜੀ ਨੂੰ ਸਹੀ ਜਾਣਕਾਰੀ ਹੋਣਾ ਬੇਹੱਦ ਜ਼ਰੂਰੀ ਹੈ। ਹਾਲਾਂਕਿ, ਆਧੁਨਿਕ ਯੁੱਗ 'ਚ ਮਹਿਲਾਵਾਂ ਇਸਨੂੰ ਲੈਕੇ ਕਾਫ਼ੀ ਜਾਗਰੂਕ ਵੀ ਹੋਈਆਂ ਹਨ, ਪਰ ਦੇਸ਼ ਦੇ ਪਿੱਛੜੇ ਇਲਾਕਿਆਂ 'ਚ ਅੱਜ ਵੀ ਕਈ ਔਰਤਾਂ ਮਾਹਵਾਰੀ ਨੂੰ ਲੈ ਕੇ ਪੂਰੀ ਤਰ੍ਹਾਂ ਜਾਗਰੂਕ ਨਹੀਂ ਹਨ ਅਤੇ ਇਸ ਨੂੰ ਲੈਕੇ ਮਾੜੀ ਸਮਾਜਕ ਸੋਚ ਅਤੇ ਅੰਧਵਿਸ਼ਵਾਸ ਦਾ ਸ਼ਿਕਾਰ ਹੋ ਰਹੀਆਂ ਹਨ।
ਮਾਹਵਾਰੀ ਕੋਈ ਸਰਾਪ ਨਹੀਂ, ਪਿੰਡਾਂ ਦੀਆਂ ਔਰਤਾਂ ਨੂੰ ਜਾਗਰੂਕ ਕਰ ਰਹੀਆਂ ਕੁੜੀਆਂ - jharkhand
ਝਾਰਖੰਡ ਦੇ ਦਿਓਘਰ ਵਿੱਚ ਸਥਾਨਕ ਕੁੜੀਆਂ ਨੇ ਇੱਕ ਐੱਨਜੀਓ ਦੀ ਮਦਦ ਨਾਲ ਮਾਹਵਾਰੀ ਨੂੰ ਲੈ ਕੇ ਸਾਲਾਂ ਤੋਂ ਚੱਲੀ ਆ ਰਹੀ ਸਮਾਜਕ ਸੋਚ ਬਦਲਣ ਲਈ ਪਹਿਲ ਕੀਤੀ ਹੈ। ਇਨ੍ਹਾਂ ਕੁੜੀਆਂ ਨੇ ਸਿੱਖਿਆ ਤੋਂ ਵਾਂਝੇ ਕਈ ਪਿੰਡਾਂ ਦੀਆਂ ਔਰਤਾਂ ਨੂੰ ਪੇਂਟਿੰਗ ਅਤੇ ਅਨੋਖੀ ਕਲਾ ਰਾਹੀਂ ਜਾਗਰੂਕ ਕਰਨ ਦਾ ਕੰਮ ਕੀਤਾ ਹੈ।
ਵੀਡੀਓ ਦੇਖਣ ਲਈ ਕਲਿੱਕ ਕਰੋ
ਕਈ ਇਲਾਕੇ ਤਾਂ ਅਜਿਹੇ ਹਨ ਜਿੱਥੇ ਅੱਜ ਵੀ ਮਹਿਲਾਵਾਂ ਨੂੰ ਮਾਹਵਾਰੀ ਦੇ ਦਿਨਾਂ 'ਚ ਘਰ ਤੋਂ ਬਾਹਰ ਰਹਿਣਾ ਪੈਂਦਾ ਹੈ ਅਤੇ ਹੋਰ ਵੀ ਕਈ ਸਮਾਜਕ ਕੁਰੀਤੀਆਂ ਦਾ ਸ਼ਿਕਾਰ ਹੋਣਾ ਪੈਂਦਾ ਹੈ। ਪਰ, ਝਾਰਖੰਡ ਦੇ ਦਿਓਘਰ 'ਚ ਇੱਕ ਅਜਿਹਾ ਪਿੰਡ ਹੈ, ਜਿੱਥੇ ਦੀਆਂ ਕੁੜੀਆਂ ਨੇ ਇਸ ਸਮਾਜਕ ਕੁਰੀਤੀ ਨੂੰ ਜੜੋਂ ਖ਼ਤਮ ਕਰਨ ਦੀ ਜ਼ਿੰਮੇਵਾਰੀ ਲਈ ਹੈ। ਇਨ੍ਹਾਂ ਕੁੜੀਆਂ ਨੇ ਆਪਣੇ ਇਸ ਟੀਚੇ ਨੂੰ ਪੂਰਾ ਕਰਨ ਲਈ ਇੱਕ ਐੱਨਜੀਓ ਦੀ ਮਦਦ ਵੀ ਲਈ ਹੈ।
ਸਥਾਨਕ ਕੁੜੀਆਂ ਪਿੰਡ-ਪਿੰਡ ਅਤੇ ਘਰ-ਘਰ ਜਾਕੇ ਕਿਸ਼ੋਰੀਆਂ ਅਤੇ ਔਰਤਾਂ ਨੂੰ ਮਾਹਵਾਰੀ ਨੂੰ ਲੈ ਕੇ ਜਾਗਰੂਕ ਕਰ ਰਹੀਆਂ ਹਨ। ਇਸ ਕੰਮ ਲਈ ਐੱਨਜੀਓ ਵੀ ਕੁੜੀਆਂ ਦੀ ਪੂਰੀ ਮਦਦ ਕਰ ਰਹੀ ਹੈ ਅਤੇ ਉਨ੍ਹਾਂ ਨੂੰ ਲੋੜੀਂਦੀਆਂ ਵਸਤਾਂ ਮੁਹੱਈਆ ਕਰਵਾ ਰਹੀ ਹੈ। ਦਿਓਘਰ ਦੇ ਕਈ ਪਿੰਡ ਸਿੱਖਿਆ ਤੋਂ ਅਜੇ ਵੀ ਪਿੱਛੜੇ ਹਨ, ਇਸ ਲਈ ਉੱਥੇ ਦੀਵਾਰਾਂ ਉੱਤੇ ਪੇਂਟਿੰਗਜ਼ ਰਾਹੀਂ ਔਰਤਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।
ਕੁੜੀਆਂ ਦੇ ਮੁਤਾਬਕ, ਸ਼ੁਰੂਆਤ ਵਿੱਚ ਇਨ੍ਹਾਂ ਨੂੰ ਘਰ ਅਤੇ ਪਿੰਡ ਵਿੱਚ ਵਿਰੋਧ ਦਾ ਸਾਹਮਣਾ ਕਰਨਾ ਪਿਆ, ਪਰ ਇਨ੍ਹਾਂ ਬੱਚੀਆਂ ਦਾ ਆਤਮਵਿਸ਼ਵਾਸ ਡੋਲਿਆ ਨਹੀਂ ਅਤੇ ਨਤੀਜਾ ਅੱਜ ਸਭ ਦੇ ਸਾਹਮਣੇ ਹੈ।