ਬਿਹਾਰ : ਬਕਸਰ ਜ਼ਿਲ੍ਹੇ ਦੇ ਇਟਾਢੀ ਇਲਾਕੇ ਵਿੱਚੋਂ ਇੱਕ ਅੱਧੀ ਸੜੀ ਹੋਈ ਨਾਬਾਲਗ਼ ਦੀ ਲਾਸ਼ ਬਰਾਮਦ ਹੋਈ। ਇਸ ਸਬੰਧੀ ਪੁਲਿਸ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਸਥਾਨਕ ਲੋਕਾਂ ਵੱਲੋਂ ਜਾਣਕਾਰੀ ਮਿਲੀ ਸੀ ਕਿ ਕੁਕੁਢਾ ਪਿੰਡ ਦੇ ਨੇੜੇ ਇੱਕ ਸੁਨਸਾਨ ਇਲਾਕੇ ਵਿੱਚ ਅੱਧੀ ਸੜੀ ਹੋਈ ਨਾਬਾਲਗ਼ ਦੀ ਲਾਸ਼ ਮਿਲੀ।
ਹੈਦਰਾਬਾਦ ਤੋਂ ਬਾਅਦ ਬਿਹਾਰ ਵਿੱਚ ਮਿਲੀ ਅਧਸੜੀ ਲਾਸ਼ - Girl's half-dead body found in bihar
ਬਿਹਾਰ ਦੇ ਬਕਸਰ ਜ਼ਿਲ੍ਹੇ ਦੇ ਇਟਾਢੀ ਇਲਾਕੇ ਵਿੱਚ ਉਸ ਵੇਲੇ ਹਫੜਾ-ਦਫੜੀ ਮੱਚ ਗਈ ਜਿਸ ਵੇਲੇ ਇਲਾਕੇ ਵਿੱਚ ਇੱਕ ਅੱਧਸੜੀ ਹੋਈ ਨਾਬਾਲਗ਼ ਦੀ ਲਾਸ਼ ਬਰਾਮਦ ਹੋਈ।
ਫ਼ੋਟੋ
ਸੂਤਰਾਂ ਨੇ ਦਾਅਵਾ ਕੀਤਾ ਕਿ ਮਹਿਲਾ ਨਾਲ ਜਬਰ ਜਨਾਹ ਕੀਤਾ ਗਿਆ ਤੇ ਬਾਅਦ ਵਿੱਚ ਉਸ ਦੀ ਪਛਾਣ ਛਿਪਾਉਣ ਲਈ ਨੌਜਵਾਨ ਕੁੜੀ ਦੀ ਲਾਸ਼ ਨੂੰ ਸਾੜਨ ਦੀ ਕੋਸ਼ਿਸ਼ ਕੀਤੀ ਗਈ ਹੈ। ਬਕਸਰ ਦੇ ਪੁਲਿਸ ਇੰਚਾਰਜ ਉਪੇਂਦਰ ਨਾਥ ਵਰਮਾ ਨੇ ਦੱਸਿਆ ਕਿ ਹੁਣ ਤੱਕ ਮ੍ਰਿਤਕ ਨਾਬਾਲਗ਼ ਦੀ ਪਛਾਣ ਨਹੀਂ ਹੋ ਸਕੀ ਹੈ। ਨਾਬਾਲਗ਼ ਦੀ ਉਮਰ ਤੇ ਉਸ ਦੇ ਨਾਲ ਹੋਏ ਜਬਰ ਜਨਾਹ ਦੀ ਜਾਣਕਾਰੀ ਪੋਸਟਮਾਰਟ ਤੋਂ ਬਾਅਦ ਹੀ ਪਤਾ ਲੱਗ ਸਕਦੀ ਹੈ। ਪੁਲਿਸ ਨੇ ਨਾਬਾਲਗ਼ ਦੀ ਲਾਸ਼ ਨੂੰ ਪੋਸਟਮਾਰਟ ਲਈ ਭੇਜ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।