ਨਵੀਂ ਦਿੱਲੀ: ਰਾਜਧਾਨੀ ਦਿੱਲੀ ਨਾਲ ਲੱਗਦੇ ਗ੍ਰੇਟਰ ਨੋਇਡਾ ਦੇ ਸ਼ਾਰਦਾ ਹਸਪਤਾਲ ਵਿਖੇ ਇੱਕ ਲੜਕੀ ਆਪਣਾ ਇਲਾਜ ਕਰਵਾਉਣ ਆਈ ਹੋਈ ਸੀ, ਜਿੱਥੇ ਉਸ ਦੀ ਮਾਂ ਨਾਲ ਤਕਰਾਰ ਹੋਣ ਕਾਰਨ ਲੜਕੀ ਨੇ ਖੁਦਕੁਸ਼ੀ ਕਰਨ ਲਈ ਛਾਲ ਮਾਰਨ ਦੀ ਕੋਸ਼ਿਸ਼ ਕੀਤੀ। ਮੌਕੇ 'ਤੇ ਮੌਜੂਦ ਇੱਕ ਸਿੱਖ ਨੌਜਵਾਨ ਨੇ ਲੜਕੀ ਨੂੰ ਬਚਾ ਲਿਆ।
ਖੁਦਕੁਸ਼ੀ ਕਰਨ ਜਾ ਰਹੀ ਕੁੜੀ ਨੂੰ ਜਾਨ ਦੇ ਖ਼ਤਰੇ ਚੋਂ ਕੱਢਣ ਵਾਲੇ ਸਿੱਖ ਨੌਜਵਾਨ ਮਨਜੋਤ ਸਿੰਘ ਰੀਨ ਨੂੰ ਦਿੱਲੀ ਗੁਰਦੁਆਰਾ ਪ੍ਰਬੰਦਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਸਨਮਾਨਿਤ ਕੀਤਾ ਹੈ।