ਪੰਜਾਬ

punjab

ETV Bharat / bharat

ਨਸ਼ੀਲਾ ਪਦਾਰਥ ਸੁੰਘਾ ਕੁੜੀ ਨੂੰ ਅਗ਼ਵਾਹ ਕਰਨ ਦੀ ਕੀਤੀ ਕੋਸ਼ਿਸ਼ - arrest

17 ਸਾਲਾ ਕੁੜੀ ਨੂੰ ਬਦਮਾਸ਼ਾਂ ਨੇ ਅਗ਼ਵਾਹ ਕਰਨ ਦੀ ਕੀਤੀ ਕੋਸ਼ਿਸ਼। ਗਾਂ ਨੂੰ ਰੋਟੀ ਪਾਉਣ ਗਈ ਕੁੜੀ ਨੂੰ ਬਦਮਾਸ਼ਾਂ ਨੇ ਸੁੰਘਾਇਆ ਨਸ਼ੀਲਾ ਪਦਾਰਥ। ਪੁਲਿਸ ਮਾਮਲੇ ਦੀ ਜਾਂਚ ਵਿੱਚ ਲੱਗੀ।

ਫ਼ਾਇਲ ਫ਼ੋਟੋ

By

Published : Feb 22, 2019, 3:15 PM IST

ਨਵੀਂ ਦਿੱਲੀ: ਜਿਲ੍ਹੇ ਵਿੱਚ ਅਪਰਾਧੀ ਬੇਲਗਾਮ ਹੁੰਦੇ ਜਾ ਰਹੇ ਹਨ। ਉਨ੍ਹਾਂ ਵਿੱਚ ਨਾ ਤਾਂ ਸਮਾਜ ਦਾ ਡਰ ਹੈ ਅਤੇ ਨਾ ਹੀ ਪੁਲਿਸ ਦਾ ਖੌਫ਼। ਮੋਟਰਸਾਈਕਲ ਸਵਾਰ ਬਦਮਾਸ਼ਾਂ ਦੀ ਤਾਂ ਇਲਾਕੇ ਵਿੱਚ ਪੁਰੀ ਦਹਿਸ਼ਤ ਹੈ। ਆਲਮ ਇਹ ਹੈ ਕਿ ਝਪਟ ਮਾਰੀ ਕਰਨ ਵਾਲੇ ਹੁਣ ਅਗਵਾਹ ਦੀ ਕੋਸ਼ਿਸ਼ ਕਰਣ ਲੱਗੇ ਹਨ।
ਅਜਿਹਾ ਹੀ ਇੱਕ ਮਾਮਲਾ ਨੋਇਡਾ ਦੇ ਸੈਕਟਰ- 49 ਦਾ ਹੈ ਜਿੱਥੇ ਮੋਟਰਸਾਈਕਲ ਸਵਾਰ ਦੋ ਬਦਮਾਸ਼ਾ ਨੇ ਇੱਕ 17 ਸਾਲ ਦੀ ਲੜਕੀ ਨੂੰ ਅਗ਼ਵਾਹ ਕਰਨ ਦੀ ਕੋਸ਼ਿਸ਼ ਕੀਤੀ। ਇਸ ਸਬੰਧੀ ਕੁੜੀ ਨੇ ਪੁਲਿਸ ਨੂੰ ਦੱਸਿਆ ਕਿ ਉਹ 21 ਫ਼ਰਵਰੀ ਸ਼ਾਮ ਨੂੰ ਸੱਤ ਵਜੇ ਘਰ ਕੋਲ ਗਾਂ ਨੂੰ ਰੋਟੀ ਪਾਉਣ ਗਈ ਸੀ। ਇਸ ਦੌਰਾਨ ਬਦਮਾਸ਼ਾਂ ਨੇ ਪਹਿਲਾਂ ਕੁੜੀ ਨੂੰ ਕੋਈ ਨਸ਼ੀਲਾ ਪਦਾਰਥ ਸੁੰਘਾਇਆ ਜਿਸ ਤੋਂ ਬਾਅਦ ਮੋਟਰਸਾਈਕਲ 'ਤੇ ਬਿਠਾਕੇ ਭੱਜਣ ਲੱਗੇ।
ਪੁਲਿਸ ਨੇ ਮੌਕੇ ਤੇ ਪੁੱਜ ਕੇ ਬਦਮਾਸ਼ਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਉਹ ਫ਼ਰਾਰ ਹੋ ਗਏ। ਪੁਲਿਸ ਨੇ ਮਾਮਲੇ ਦਰਜ ਕਰਵਾ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ABOUT THE AUTHOR

...view details