ਪੰਜਾਬ

punjab

ETV Bharat / bharat

ਵਿਦਿਆਰਥਣ ਨੇ ਕਨ੍ਹਈਆ ਨੂੰ ਦਿੱਤੀ " ਜੈ ਹਿੰਦ " ਬੋਲਣ ਦੀ ਚੁਣੌਤੀ - Mangluru

ਭੀੜ 'ਚ ਖੜੇ ਹੋ ਕੇ ਇੱਕ ਵਿਦਿਆਰਥਣ ਨੇ ਪਹਿਲਾਂ ਤਾਂ ਸੀਪੀਆਈ ਨੇਤਾ ਕਨ੍ਹਈਆ ਕੁਮਾਰ ਨੂੰ " ਜੈ ਹਿੰਦ " ਬੋਲਣ ਦੀ ਚੁਣੌਤੀ ਦਿੱਤੀ, ਜਦ ਕਨ੍ਹਈਆ ਉਸ ਦੀ ਇਸ ਗੱਲ ਨੂੰ ਟਾਲਦੇ ਹੋਏ ਦਿੱਖੇ ਤਾਂ ਵਿਦਿਆਰਥਣ ਨੇ ਅਗਲਾ ਸਵਾਲ ਪੁੱਛ ਲਿਆ। ਵਿਦਿਆਰਥਣ ਨੇ ਕਨ੍ਹਈਆ ਕੁਮਾਰ ਨੂੰ ਇੱਕ ਦੇਸ਼ , ਇੱਕ ਤਾਕਤ 'ਤੇ ਵਿਸ਼ਾਵਸ ਨਾ ਕਰਨ ਦੀ ਵਜ੍ਹਾ ਪੁੱਛੀ। ਸੋਸ਼ਲ ਮੀਡੀਆ 'ਤੇ ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

ਫੋਟੋ

By

Published : Aug 13, 2019, 5:24 PM IST

ਮੈਂਗਲੁਰੂ : ਸੀਪੀਆਈ ਨੇਤਾ ਕਨ੍ਹਈਆ ਕੁਮਾਰ ਕਰਨਾਟਕ ਦੇ ਮੈਂਗਲੁਰੂ ਵਿਖੇ ਇੱਕ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਪੁਜੇ। ਇਥੇ ਉਨ੍ਹਾਂ ਦੇ ਸੰਬੋਧਨ ਦੇ ਦੌਰਾਨ ਅਚਾਨਕ ਇੱਕ ਵਿਦਿਆਰਥਣ ਖੜ੍ਹੀ ਹੋਈ ਅਤੇ ਉਸ ਨੇ ਕਨ੍ਹਈਆ ਦੇ ਅੱਗੇ ਕਈ ਸਵਾਲਾਂ ਚੁੱਕੇ। ਕਨ੍ਹਈਆ ਨੇ ਵੀ ਵਿਦਿਆਰਥਣ ਦੀ ਗੱਲ ਸੁਣੀ ਅਤੇ ਜਵਾਬ ਦਿੱਤੇ। ਇਹ ਵੀਡੀਓ ਸ਼ੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।

ਕਨ੍ਹਈਆ ਕੁਮਾਰ ਦੇ ਸੰਬੋਧਨ ਨੂੰ ਵਿਚਾਲੇ ਹੀ ਰੋਕਦੇ ਹੋਏ ਵਿਦਿਆਰਥਣ ਨੇ ਉਨ੍ਹਾਂ ਕੋਲੋਂ ਆਪਣੇ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ। "ਵਿਦਿਆਰਥਣ ਨੇ ਕਿਹਾ ਕਿ ਮੈਂਗਲੁਰੂ ਦੇ ਨੌਜਵਾਨਾਂ ਵੱਲੋਂ ਤੁਹਾਡੇ ਤੋਂ ਮੇਰੀ ਅਪੀਲ ਹੈ ਕਿ ਸੁਤੰਤਰਾ ਦਿਵਸ ਨੇੜੇ ਹੈ। ਮੈਂ ਚਾਹੁੰਦੀ ਹਾਂ ਕਿ ਤੁਸੀਂ ਇੱਕ ਵਾਰ " ਜੈ ਹਿੰਦ " ਬੋਲੋ ਇਸ 'ਤੇ ਕਨ੍ਹਈਆ " ਜੈ ਹਿੰਦ " ਦੀ ਬਜਾਏ "ਸੀਤਾ ਰਾਮ " ਕਿਹਾ ਅਤੇ ਜਵਾਬ ਦਿੰਦੇ ਹੋਏ ਆਖਿਆ ਕਿ ਸਾਡੇ ਪਾਸੇ "ਸੀਤਾ ਰਾਮ " ਬੋਲਦੇ ਹਨ। ਵਿਦਿਆਰਥਣ ਦੀ ਚੁਣੌਤੀ ਪੂਰੀ ਨਾ ਹੋਣ 'ਤੇ ਉਸ ਨੇ ਕਨ੍ਹਈਆ ਨੂੰ ਕਿਹਾ ਕਿ ਤੁਸੀਂ ਸੀਤਾ ਰਾਮ ਬੋਲੇ ਇਹ ਸਾਰੇ ਲੋਕ ਇੰਕਲਾਬ ਬੋਲਣਗੇ, ਪਰ ਮੇਰਾ ਤੁਹਾਡੇ ਕੋਲੋਂ ਇੱਕ ਹੋਰ ਸਵਾਲ ਹੈ, ਜਦ ਤੁਹਾਨੂੰ " ਜੈ ਸ਼੍ਰੀ ਰਾਮ " ਬੋਲਣ 'ਤੇ ਕੋਈ ਫ਼ਰਕ ਨਹੀਂ ਪੈਂਦਾ ਤਾਂ ਫੇਰ ਇਹ ਗੱਲ ਕੋਈ ਅਰਥ ਨਹੀਂ ਰੱਖਦੀ। ਕਨ੍ਹਈਆ ਕੁਮਾਰ ਵਿਦਿਆਰਥਣ ਦੇ ਇਸ ਸਵਾਲ ਤੋਂ ਬੱਚਦੇ ਹੋਏ ਨਜ਼ਰ ਆਏ। ਵਿਦਿਆਰਥਣ ਨੇ ਆਪਣੀ ਨਰਾਜ਼ਗੀ ਜ਼ਾਹਿਰ ਕਰਦਿਆਂ ਕਨ੍ਹਈਆ ਕੁਮਾਰ ਨੂੰ ਇੱਕ ਦੇਸ਼ , ਇੱਕ ਸ਼ਕਤੀ ਵਿੱਚ ਵਿਸ਼ਵਾਸ ਨਾ ਕਰਨ ਦਾ ਕਾਰਣ ਪੁੱਛਿਆ।

ਵੀਡੀਓ ਵੇਖਣ ਲਈ ਕਲਿੱਕ ਕਰੋ

ਕਨ੍ਹਈਆ ਕੁਮਾਰ ਨੇ ਵਿਦਿਆਰਥਣ ਦੇ ਸਵਾਲ ਇੱਕ ਦੇਸ਼ , ਇੱਕ ਸ਼ਕਤੀ ਦੀ ਗੱਲ ਦਾ ਜਵਾਬ ਦਿੰਦਿਆ ਆਖਿਆ ਕਿ ਭਾਰਤ ਇੱਕ ਹੀ ਹੈ ਅਤੇ ਇਸ 'ਚ ਸੋਚਣ ਵਾਲੀ ਕੋਈ ਗੱਲ ਨਹੀਂ ਹੈ। ਇੱਕ ਦੇਸ਼ ਦੇ ਸੰਵਿਧਾਨ ਵਿੱਚ 300 ਤੋਂ ਵੱਧ ਆਰਟੀਕਲਸ ਹੁੰਦੇ ਹਨ। ਇੱਕ ਸੰਸਦ ਵਿੱਚ ਦੋ ਸਦਨ ਹਨ ਲੋਕ ਸਭਾ ਅਤੇ ਰਾਜ ਸਭਾ। ਸਰਕਾਰ ਚਲਾਉਣ ਲਈ ਵੱਖ-ਵੱਖ ਥਾਵਾਂ ਤੋਂ 545 ਲੋਕਾਂ ਦੀ ਚੋਣ ਕੀਤੀ ਜਾਂਦੀ ਹੈ ਜੋ ਕਿ ਦੇਸ਼ ਦੀ ਵਿਭਿੰਨਤਾ ਦਰਸਾਉਂਦਾ ਹੈ।

ABOUT THE AUTHOR

...view details