ਗਾਜ਼ੀਆਬਾਦ: ਕਵੀਨਗਰ ਥਾਣਾ ਖੇਤਰ ਦੇ ਗੋਵਿੰਦਪੁਰਮ 'ਚ ਪ੍ਰੇਮ ਵਿਆਹ ਦੇ 4 ਦਿਨ ਬਾਅਦ ਹੀ ਲਾੜਾ ਲਾੜੀ ਵੱਲੋਂ ਖੁਦਕੁਸੀ ਕਰਨ ਦੀ ਖ਼ਬਰ ਸਾਹਮਣੇ ਆਈ ਹੈ।
ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਮੁੰਡੇ ਨੇ ਟਰੇਨ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਸੀ ਜਿਸ ਤੋਂ ਬਾਅਦ ਅਗਲੇ ਹੀ ਦਿਨ ਲਾੜੀ ਨੇ ਫਾਹਾਂ ਲਾ ਕੇ ਖੁਦਕੁਸ਼ੀ ਕਰ ਲਈ। ਲਾੜੇ ਦਾ ਨਾਮ ਵਿਸ਼ਾਲ ਹੈ ਤੇ ਲਾੜੀ ਦਾ ਨਾਮ ਨਿਸ਼ਾ ਦੱਸਿਆ ਜਾ ਰਿਹਾ ਹੈ। ਲਾੜਾ ਕੋਚਿੰਗ ਸੈਂਟਰ 'ਚ ਕਾਮਰਸ ਦੀ ਕਲਾਸ ਚਲਾਉਂਦਾ ਸੀ ਤੇ ਲਾੜੀ ਮਲਟੀ ਨੈਸ਼ਨਲ ਕੰਪਨੀ ਵਿੱਚ ਐਚ.ਆਰ ਮੈਨੇਜਰ ਸੀ।