ਅ੍ੰਮਿਤਸਰ: ਸ੍ਰੀ ਗੁਰੁ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ (ਅੰਮ੍ਰਿਤਸਰ) ਤੋਂ ਵਿਦੇਸ਼ਾਂ ਲਈ ਸਿੱਧੀਆਂ ਉਡਾਣਾਂ ਸ਼ੁਰੂ ਹੋ ਸਕਦੀਆਂ ਹਨ। ਜਾਣਕਾਰੀ ਅਨੁਸਾਰ ਅੰਮ੍ਰਿਤਸਰ ਇਨੀਸ਼ੀਏਟਿਵ ਵੱਲੋਂ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੂੰ ਇੱਕ ਚਿੱਠੀ ਲਿਖ ਕੇ ਸ੍ਰੀ ਗੁਰੁ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ ਤੋਂ ਵਿਦੇਸ਼ਾਂ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਤੋਂ ਇਲਾਵਾ ਹੋਰ ਘਰੇਲੂ ਉਡਾਣਾਂ ਦੀ ਗਿਣਤੀ ਵਧਾਉਣ ਦੀ ਮੰਗ ਕੀਤੀ ਹੈ।
ਵਿਦੇਸ਼ੀ ਹਵਾਈ ਕੰਪਨੀਆਂ ਜਿਵੇਂ ਯੂਏਈ, ਓਆਨ, ਬਹਿਰੀਨ, ਕੁਵੈਤ, ਤੁਰਕੀ ਜਰਮਨੀ ਆਦਿ ਦੇਸ਼ਾਂ ਨਾਲ ਹਵਾਈ ਸਮਝੌਤੇ ਨਾ ਹੋਣ ਕਰਕੇ ਇਨ੍ਹਾਂ ਦੇਸ਼ਾਂ ਤੋਂ ਅੰਮ੍ਰਿਤਸਰ ਲਈ ਉਡਾਣਾਂ ਸ਼ੁਰੂ ਨਹੀਂ ਹੋ ਰਹੀਆਂ। ਇਹ ਸਮਝੌਤੇ ਖ਼ਾਸ ਹਵਾਈ ਅੱਡਿਆਂ ਲਈ ਹਨ ਜਿਨ੍ਹਾਂ ਵਿੱਚ ਅੰਮ੍ਰਿਤਸਰ ਸ਼ਾਮਲ ਨਹੀਂ। ਜੇ ਭਾਰਤ ਸਰਕਾਰ ਇਨ੍ਹਾਂ ਏਅਰਲਾਇਨਾਂ ਨਾਲ ਅੰਮ੍ਰਿਤਸਰ ਲਈ ਸਮਝੌਤੇ ਕਰ ਲਵੇ ਤਾਂ ਇਨ੍ਹਾਂ ਦੀਆਂ ਉਡਾਣਾਂ ਸ਼ੁਰੂ ਹੋ ਸਕਦੀਆਂ ਹਨ।
ਅ੍ਰੰਮਿਤਸਰ ਤੋ ਸਿੱਧਾ ਕੈਨੇਡਾ ਜਾਣ ਲਈ ਹੋ ਜਾਵੋ ਤਿਆਰ! - amritsar to canada
ਅੰਮ੍ਰਿਤਸਰ ਨੂੰ ਹਵਾਈ ਸਮਝੌਤਿਆਂ 'ਚ ਸ਼ਾਮਲ ਕਰਨ ਨਾਲ ਕਈ ਮੁਲਕਾਂ ਨੂੰ ਸਿੱਧੀਆਂ ਉਡਾਣਾਂ ਸ਼ੁਰੂ ਹੋ ਸਕਦੀਆਂ ਹਨ।
![ਅ੍ਰੰਮਿਤਸਰ ਤੋ ਸਿੱਧਾ ਕੈਨੇਡਾ ਜਾਣ ਲਈ ਹੋ ਜਾਵੋ ਤਿਆਰ!](https://etvbharatimages.akamaized.net/etvbharat/prod-images/768-512-3811103-178-3811103-1562860374046.jpg)
amritsar airport
ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਗਲੋਬਲ ਕਨਵੀਨਰ ਸਮੀਪ ਸਿੰਘ ਗੁਮਟਾਲਾ ਪੁਰੀ ਨੂੰ ਲਿਖੇ ਪੱਤਰ ਦੀ ਕਾਪੀ ਪ੍ਰੈਸ ਨੂੰ ਜਾਰੀ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਪਾਸ ਕਈ ਏਅਰਲਾਇਨਾਂ ਦੇ ਲਿਖਤੀ ਪੱਤਰ ਪ੍ਰਾਪਤ ਹੋਏ ਹਨ ਜਿਨ੍ਹਾਂ ਵਿੱਚ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਅੰਮ੍ਰਿਤਸਰ ਲਈ ਉਡਾਣਾਂ ਭਰਨ ਨੂੰ ਤਿਆਰ ਹਨ ਪਰ ਇਸ ਵਿੱਚ ਸਮਝੌਤੇ ਰੁਕਾਵਟ ਬਣੇ ਹੋਏ ਹਨ।
Last Updated : Jul 11, 2019, 9:27 PM IST