ਵਿਜੈਪੁਰਾ (ਕਰਨਾਟਕ): ਨਾਗਰਿਕਾਂ ਵਿੱਚ ਜਾਗਰੁਕਤਾ ਪੈਦਾ ਕਰਨ ਤੇ ਪਲਾਸਟਿਕ ਪ੍ਰਦੂਸ਼ਣ ਨੂੰ ਘਟਾਉਣ ਦੀ ਕੋਸ਼ਿਸ਼ ਵਿੱਚ ਵਿਜੈਪੁਰਾ ਵਿੱਚ ਇੰਦਰਾ ਕੈਨਟੀਨ ਇੱਕ ਪਲਾਸਟਿਕ ਦੀ ਬੋਤਲ ਦੇ ਬਦਲੇ ਇੱਕ ਕੱਪ ਚਾਹ ਦਿੰਦੀ ਹੈ।ਪ੍ਰਸ਼ਾਸਨ ਨੇ ਨਾਗਰਿਕਾਂ ਤੋਂ ਸਹਿਯੋਗ ਲੈਣ ਤੇ ਪਲਾਸਟਿਕ ਦੀ ਵਰਤੋਂ 'ਤੇ ਪਾਬੰਦੀ ਲਾਉਣ 'ਤੇ ਸਾਫ਼ ਸ਼ਹਿਰ ਬਣਾਉਣ ਲਈ ਇਹ ਤਰੀਕਾ ਅਪਣਾਇਆ ਹੈ।
ਇਸ ਬਾਰੇ ਸ਼ਹਿਰ ਵਾਸੀ ਪ੍ਰਸ਼ਾਂਤ ਨੇ ਕਿਹਾ ਕਿ ਹਰ ਥਾਂ ਬੋਤਲਾਂ ਸੁੱਟਣ ਨਾਲ ਸਿਹਤ ਸਬੰਧੀ ਮੁਸ਼ਕਿਲਾਂ ਆਉਂਦੀਆਂ ਹਨ। ਇਸ ਦੇ ਚੱਲਦਿਆਂ ਸ਼ਹਿਰ ਨੂੰ ਸਾਫ਼ ਸੁਥਰਾ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਇੱਕ ਚੰਗਾ ਉਪਰਾਲਾ ਕੀਤਾ ਹੈ। ਜੇਕਰ ਕੋਈ ਪਲਾਸਟਿਕ ਦੀਆਂ ਚਾਰ ਬੋਤਲਾਂ ਲੈ ਕੇ ਆਉਂਦਾ ਹੈ, ਤਾਂ ਪ੍ਰਸ਼ਾਸਨ ਉਸ ਨੂੰ ਇੱਕ ਕੱਪ ਚਾਹ ਦਾ ਦਿੰਦਾ ਹੈ।