ਪੰਜਾਬ

punjab

ETV Bharat / bharat

ਭਾਰਤ ਵਿੱਚ ਦੋ ਦਿਨੀਂ ਦੌਰੇ ਉੱਤੇ ਜਰਮਨ ਚਾਂਸਲਰ, ਪੀਐਮ ਮੋਦੀ ਨਾਲ ਹੋਵੇਗੀ ਮੀਟਿੰਗ

ਜਰਮਨ ਚਾਂਸਲਰ ਐਂਜੇਲਾ ਮਾਰਕੇਲ ਦੋ ਦਿਨੀਂ ਭਾਰਤ ਦੌਰੇ 'ਤੇ ਹਨ। ਐਂਜੇਲਾ ਮਾਰਕੇਲ ਸਵੇਰੇ ਰਾਸ਼ਟਰਪਤੀ ਭਵਨ ਪੁੱਜੇ। ਇਥੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਤੋਂ ਪਹਿਲਾਂ ਉਨ੍ਹਾਂ ਨੇ ਰਾਜਘਾਟ ਜਾ ਕੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਂਟ ਕੀਤੀ।

ਫੋਟੋ

By

Published : Nov 1, 2019, 11:32 AM IST

Updated : Nov 1, 2019, 12:48 PM IST

ਨਵੀਂ ਦਿੱਲੀ: ਜਰਮਨ ਦੀ ਚਾਂਸਲਰ, ਐਂਜੇਲਾ ਮਾਰਕੇਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਣ ਲਈ ਰਾਸ਼ਟਰਪਤੀ ਭਵਨ ਪਹੁੰਚ ਚੁੱਕੇ ਹਨ। ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਉਨ੍ਹਾਂ ਸਵਾਗਤ ਕਰਨ ਪੁੱਜੇ। ਇਥੇ ਉਨ੍ਹਾਂ ਨੂੰ ਗਾਰਡ ਆਫ਼ ਆਨਰ ਵੀ ਦਿੱਤਾ ਗਿਆ।

ਇਸ ਦੌਰਾਨ ਐਂਜੇਲਾ ਮਾਰਕੇਲ ਨੇ ਕਿਹਾ ਕਿ ਭਾਰਤ ਆ ਕੇ ਮੈਨੂੰ ਬੇਹੱਦ ਖੁਸ਼ੀ ਮਹਿਸੂਸ ਹੋ ਰਹੀ ਹੈ। ਜਰਮਨੀ ਅਤੇ ਭਾਰਤ ਦੋਹਾਂ ਦੇਸ਼ਾਂ ਦੇ ਬੇਹਦ ਕਰੀਬੀ ਸਬੰਧ ਹਨ। ਭਾਰਤ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਈ ਇਸ ਵਿਸ਼ਾਲ ਦੇਸ਼ ਅਤੇ ਇਸ ਦੀ ਵਿਭਿੰਨਤਾ ਲਾਈ ਸਾਡੇ ਮਨ ਵਿੱਚ ਬਹੁਤ ਸਤਿਕਾਰ ਹੈ।

ਭਾਰਤ ਵਿੱਚ ਦੋ ਦਿਨੀਂ ਦੌਰੇ ਉੱਤੇ ਜਰਮਨ ਚਾਂਸਲਰ

ਦੱਸਣਯੋਗ ਹੈ ਕਿ ਐਂਜੇਲਾ ਮਾਰਕੇਲ ਵੀਰਵਾਰ ਨੂੰ 12 ਮੰਤਰੀਆਂ ਦੇ ਵਫ਼ਦ ਨਾਲ ਦੋ ਦਿਨੀਂ ਭਾਰਤ ਦੌਰੇ ‘ਤੇ ਆਈ ਹਨ। ਇਸ ਤੋਂ ਪਹਿਲਾਂ ਜਰਮਨ ਦੇ ਰਾਜਦੂਤ ਵਾਲਟਰ ਜੇ ਲਿੰਡਨਰ ਨੇ ਕਿਹਾ ਕਿ ਭਾਰਤ ਅਤੇ ਜਰਮਨੀ ਦਾ ਬਹੁਤ ਪੁਰਾਣਾ ਰਿਸ਼ਤਾ ਹੈ ਅਤੇ ਦੋਹਾਂ ਦੇਸ਼ਾਂ ਵਿਚਾਲੇ ਵੱਖ-ਵੱਖ ਖੇਤਰਾਂ 'ਚ ਸਹਿਯੋਗ ਦੀ ਵੱਡੀ ਸੰਭਾਵਨਾ ਹੈ। ਸੂਤਰਾਂ ਦੇ ਮੁਤਾਬਕ ਐਂਜੇਲਾ ਮਾਰਕੇਲ ਦੀ ਯਾਤਰਾ ਭਾਰਤ ਅਤੇ ਜਰਮਨੀ ਵਿਚਾਲੇ ਵਿਆਪਕ ਖੇਤਰਾਂ ਵਿੱਚ 20 ,ਸਮਝੌਤਿਆਂ ਉੱਤੇ ਦਸਤਖ਼ਤ ਹੋ ਸਕਦੇ ਹਨ। ਜਦ ਉਨ੍ਹਾਂ ਨੂੰ ਇਸ ਉੱਤੇ ਸਵਾਲ ਕੀਤਾ ਗਿਆ ਕਿ ਇਸ ਦੌਰਾਨ ਕਸ਼ਮੀਰ ਮੁੱਦੇ ਉੱਤੇ ਗੱਲਬਾਤ ਹੋ ਸਕਦੀ ਹੈ ਤਾਂ ਉਨ੍ਹਾਂ ਆਖਿਆ ਕਿ ਦੋਹਾਂ ਨੇਤਾਵਾਂ ਵਿਚਾਲੇ ਵੱਧੀਆ ਸਬੰਧ ਹਨ ਉਹ ਕਿਸੇ ਵੀ ਮੁੱਦੇ 'ਤੇ ਗੱਲਬਾਤ ਕਰ ਸਕਦੇ ਹਨ।

ਵੀਡੀਓ

ਐਂਜੇਲਾ ਮਾਰਕੇਲ ਅਤੇ ਉਨ੍ਹਾਂ ਦੇ 12 ਮੰਤਰੀਆਂ ਦੇ ਵਫ਼ਦ ਨਾਲ ਭਾਰਤੀ ਹਮਰੁਤਬਿਆਂ ਨਾਲ ਦੋ ਪੱਖੀ ਬੈਠਕ ਹੋਣ ਦੀ ਉਮੀਦ ਹੈ। ਇਸ ਬੈਠਕ ਦੇ ਦੌਰਾਨ ਨਕਲੀ ਬੁੱਧੀ, ਰਾਜਨੀਤਕ ਵਿਕਾਸ, ਸ਼ਹਿਰੀ ਗਤੀਸ਼ੀਲਤਾ, ਖੇਤੀਬਾੜੀ ਅਤੇ ਫੁੱਟਬਾਲ ਆਦਿ ਵਿਸ਼ਿਆਂ ਉੱਤੇ ਵਿਚਾਰ ਚਰਚਾ ਹੋ ਸਕਦੀ ਹੈ।

Last Updated : Nov 1, 2019, 12:48 PM IST

ABOUT THE AUTHOR

...view details