ਪੰਜਾਬ

punjab

ETV Bharat / bharat

ਜੇਰਾਰਡ ਬਟਲਰ ਨੇ ਰਿਸ਼ੀਕੇਸ਼ 'ਚ ਸੂਰਯਨਮਸਕਾਰ ਕਰਕੇ ਕੀਤਾ ਨਵੇਂ ਦਹਾਕੇ ਦਾ ਸਵਾਗਤ - ਜੇਰਾਰਡ ਬਟਲਰ  ਰਿਸ਼ੀਕੇਸ਼ 'ਚ

ਹਾਲੀਵੁੱਡ ਅਦਾਕਾਰ ਜੇਰਾਰਡ ਬਟਲਰ ਨੇ ਹਿਮਾਲਿਆ ਦੀਆਂ ਪਹਾੜੀਆਂ 'ਤੇ ਸੂਰਯਨਮਸਕਾਰ ਕਰਦਿਆਂ ਦੀ ਖੁਦ ਦੀ ਫੋਟੋ ਇੰਸਟਾਗ੍ਰਾਮ 'ਤੇ ਸਾਂਝੀ ਕੀਤੀ।

ਫ਼ੋੋਟੋ
ਫ਼ੋੋਟੋ

By

Published : Jan 2, 2020, 7:03 PM IST

ਨਵੀਂ ਦਿੱਲੀ: ਹਾਲੀਵੁੱਡ ਸਟਾਰ ਜੇਰਾਰਡ ਬਟਲਰ ਨੇ ਨਵੇਂ ਦਹਾਕੇ ਦੀ ਸ਼ੁਰੂਆਤ ਇੱਕ ਭਾਰਤੀ ਐਡਵੈਂਚਰ ਨਾਲ ਕੀਤੀ। "ਪੀ.ਐੱਸ. ਆਈ ਲਵ ਯੂ" ਦੇ ਸਟਾਰ ਨੇ ਨਵੇਂ ਸਾਲ ਵਿੱਚ ਰਿਸ਼ੀਕੇਸ਼ ਵਿੱਚ ਭਾਰਤੀ ਸਭਿਆਚਾਰ ਦਾ ਅਨੰਦ ਮਾਣਿਆ।

ਜੇਰਾਰਡ ਬਟਲਰ ਨੇ ਰਿਸ਼ੀਕੇਸ਼ ਦੀਆਂ ਹਿਮਾਲਿਆ ਦੀਆਂ ਪਹਾੜੀਆਂ 'ਤੇ ਸੂਰਯਨਮਸਕਾਰ ਕਰਦਿਆਂ ਦੀ ਖੁਦ ਦੀ ਫੋਟੋ ਇੰਸਟਾਗ੍ਰਾਮ 'ਤੇ ਸਾਂਝੀ ਕੀਤੀ। ਫ਼ੋਟੋ ਵਿੱਚ ਇਸ ਤਰ੍ਹਾਂ ਪ੍ਰਤੀਤ ਹੋ ਰਿਹਾ ਹੈ ਜਿਵੇਂ ਅਦਾਕਾਰ ਨੇ ਸੂਰਜ ਨੂੰ ਆਪਣੇ ਹੱਥਾਂ ਵਿੱਚ ਫੜਿਆ ਹੈ।

"ਆਪਣੇ ਪ੍ਰਕਾਸ਼ ਨੂੰ ਨਵੇਂ ਦਹਾਕੇ ਵਿੱਚ ਚਮਕਣ ਦਿਓ, ਤੁਹਾਨੂੰ ਸਾਰਿਆਂ ਨੂੰ ਪਿਆਰ ਭੇਜ ਰਿਹਾ ਹੈ। ਹਿਮਾਲਿਆ ਤੋਂ ਨਵਾਂ ਸਾਲ ਮੁਬਾਰਕ," ਉਨ੍ਹਾਂ ਚਿੱਤਰ ਦੇ ਨਾਲ ਲਿਖਿਆ ਹੈ।

ਬਟਲਰ ਦੀ ਇਹ ਭਾਰਤ ਦੀ ਪਹਿਲੀ ਯਾਤਰਾ ਨਹੀਂ ਹੈ। ਉਹ ਕੁਝ ਸਾਲ ਪਹਿਲਾਂ ਜੈਪੁਰ ਦੀ ਯਾਤਰਾ ਕੀਤੀ ਜਿਸ ਦੌਰਾਨ ਉਹ ਕਿਸੇ ਦੇ ਧਿਆਨ 'ਚ ਨਹੀਂ ਆਏ ਸਨ। 2009 ਵਿੱਚ, ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਨੇ ਮੁੰਬਈ ਵਿੱਚ ਜੇਰਾਰਡ ਲਈ ਇੱਕ ਪਾਰਟੀ ਦਾ ਆਯੋਜਨ ਕੀਤਾ ਸੀ। ਬਟਲਰ ਅਗਸਤ 2019 ਵਿੱਚ 'ਏਂਜਲ ਹੈਜ਼ ਫਾਲੇਨ' ਨਾਮਕ ਅੰਗ੍ਰੇਜ਼ ਫ਼ਿਲਮ ਵਿੱਚ ਨਜ਼ਰ ਆਏ ਸਨ।

ABOUT THE AUTHOR

...view details