ਨਵੀਂ ਦਿੱਲੀ: ਥਲ ਸੈਨਾ ਮੁਖੀ ਜਨਰਲ ਬਿਪਿਨ ਰਾਵਤ ਆਪਣੇ ਅਹੁਦੇ ਤੋਂ ਸੇਵਾ ਮੁਕਤ ਹੋ ਗਏ ਹਨ। ਉਨ੍ਹਾਂ ਨੇ ਆਪਣੇ ਅਲਵਿਦਾ ਸੁਨੇਹੇ ਵਿੱਚ ਜਵਾਨਾਂ ਅਤੇ ਦੇਸ਼ ਵਾਸੀਆਂ ਨੂੰ ਨਵੇਂ ਸਾਲ ਦੀ ਵਧਾਈ ਦਿੱਤੀ ਹੈ। ਉਨ੍ਹਾਂ ਬਤੌਰ ਸੈਨਾ ਮੁਖੀ ਸਾਰੇ ਵਿਭਾਗਾਂ ਤੋਂ ਮਿਲੇ ਸਹਿਯੋਗ ਲਈ ਧੰਨਵਾਦ ਕੀਤਾ ਹੈ।
ਫ਼ੌਜ ਮੁਖੀ ਦੇ ਅਹੁਦੇ ਤੋਂ ਸੇਵਾ ਮੁਕਤ ਹੋਏ ਬਿਪਿਨ ਰਾਵਤ ਇਸ ਦੌਰਾਨ ਉਨ੍ਹਾਂ ਕਿਹਾ ਕਿ ਹਰ ਚੁਣੌਤੀ ਦਾ ਸਾਹਮਣਾ ਕਰਨ ਲਈ ਭਾਰਤੀ ਸੈਨਾ ਤਿਆਰ ਹੈ। ਭਾਰਤੀ ਸੈਨਾ ਦਾ ਮੁਖੀ ਸਿਰਫ਼ ਇੱਕ ਅਹੁਦਾ ਹੈ, ਉਹ ਇਕੱਲਾ ਕੰਮ ਨਹੀਂ ਕਰਦਾ। ਉਸ ਨੂੰ ਸੈਨਾ ਦੇ ਸਾਰੇ ਜਵਾਨ ਸਹਿਯੋਗ ਦਿੰਦੇ ਹਨ ਫਿਰ ਹੀ ਉਹ ਕੰਮ ਕਰਦਾ ਹੈ।
ਫ਼ੌਜ ਮੁਖੀ ਦੇ ਅਹੁਦੇ ਤੋਂ ਸੇਵਾ ਮੁਕਤ ਹੋਏ ਬਿਪਿਨ ਰਾਵਤ ਜਨਰਲ ਬਿਪਿਨ ਰਾਵਤ ਨੇ ਨਵੇਂ ਆਰਮੀ ਚੀਫ ਮਨੋਜ ਮੁਕੁੰਦ ਨਰਵਣੇ ਨੂੰ ਵਧਾਈ ਦਿੱਤੀ। ਇਸ ਤੋਂ ਪਹਿਲਾਂ ਉਨ੍ਹਾਂ ਨੂੰ ਸਾਊਥ ਬਲਾਕ ਵਿੱਤ ਗਾਰਡ ਆਫ ਆਨਰ ਦਿੱਤਾ ਗਿਆ। ਉਨ੍ਹਾਂ ਨੇ ਅੱਜ ਨੈਸ਼ਨਲ ਵਾਰ ਮੈਮੋਰੀਅਲ ਉੱਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ।
ਦੱਸ ਦਈਏ ਕਿ ਕੇਂਦਰ ਸਰਕਾਰ ਨੇ ਜਨਰਲ ਵਿਪਿਨ ਰਾਵਤ ਨੂੰ ਦੇਸ਼ ਦਾ ਪਹਿਲਾ ਚੀਫ ਆਫ ਡਿਫੈਂਸ ਸਟਾਫ਼ ਐਲਾਨਿਆ ਹੈ। ਉਹ ਇਹ ਅਹੁਦਾ 1 ਜਨਵਰੀ ਨੂੰ ਸੰਭਾਲਣਗੇ।
ਚੀਫ਼ ਆਫ਼ ਡਿਫੈਂਸ ਸਟਾਫ਼ ਦਾ ਕਾਰਜਕਾਲ ਤਿੰਨ ਸਾਲ ਦਾ ਹੋਵੇਗਾ। ਸੀਡੀਐਸ ਆਪਣੇ ਅਹੁਦੇ ਉੱਤੇ 65 ਸਾਲ ਦੀ ਉਮਰ ਤੱਕ ਬਣੇ ਰਹਿ ਸਕਦੇ ਹਨ। ਸੀਡੀਐਸ ਫੋਰ ਸਟਾਰ ਜਨਰਲ ਹੋਵੇਗਾ। ਸੀਡੀਐਸ ਦੇ ਜਿੰਮੇ ਫ਼ੌਜ ਦੇ ਤਿੰਨਾਂ ਭਾਗਾਂ ਵਿੱਚ ਤਾਲਮੇਲ ਤੋਂ ਇਲਾਵਾ ਯੁੱਧ ਦੌਰਾਨ ਸਿੰਗਲ ਪੋਆਂਇੰਟ ਆਦੇਸ਼ ਦੇਣ ਦਾ ਅਧਿਕਾਰੀ ਵੀ ਹੋਵੇਗਾ। ਇਸ ਦਾ ਮਤਲਬ ਹੈ ਕਿ ਤਿੰਨਾਂ ਫ਼ੌਜਾਂ ਨੂੰ ਇੱਕ ਹੀ ਹੁਕਮ ਜਾਰੀ ਹੋਵੇਗਾ।