ਪੰਜਾਬ

punjab

ETV Bharat / bharat

IMA ਤੇ ਪਾਕਿ ਦੇ ਪਹਿਲੇ ਆਰਮੀ ਚੀਫ਼ ਦਾ ਕੀ ਹੈ ਰਿਸ਼ਤਾ, ਜਾਣੋ - ਆਈਐਮਏ ਪਾਸਿੰਗ ਆਊਟ ਪਰੇਡ ਅਪਡੇਟਸ

ਦੇਹਰਾਦੂਨ ਆਈਐੱਮਏ ਦਾ ਕਾਫ਼ੀ ਮਾਣਮੱਤਾ ਇਤਿਹਾਸ ਹੈ। 1932 ਵਿੱਚ ਆਈਐੱਮਏ ਦਾ ਸਫ਼ਰ ਸ਼ੁਰੂ ਹੋਇਆ ਸੀ। ਇਸ ਭਾਰਤੀ ਮਿਲਟਰੀ ਅਕੈਡਮੀ ਤੋਂ ਦੇਸ਼-ਵਿਦੇਸ਼ ਨੂੰ ਬਹੁਤ ਸਾਰੇ ਫੌਜੀ ਅਧਿਕਾਰੀ ਮਿਲੇ ਹਨ। ਉਥੇ ਹੀ ਪਾਕਿਸਤਾਨ ਨੂੰ ਵੀ ਆਪਣਾ ਪਹਿਲਾ ਆਰਮੀ ਚੀਫ ਇਸ ਸੰਸਥਾ ਤੋਂ ਹੀ ਮਿਲਿਆ ਸੀ।

IMA ਤੇ ਪਾਕਿ ਦੇ ਪਹਿਲੇ ਆਰਮੀ ਚੀਫ਼ ਦਾ ਕੀ ਹੈ ਰਿਸ਼ਤਾ, ਜਾਣੋ
IMA ਤੇ ਪਾਕਿ ਦੇ ਪਹਿਲੇ ਆਰਮੀ ਚੀਫ਼ ਦਾ ਕੀ ਹੈ ਰਿਸ਼ਤਾ, ਜਾਣੋ

By

Published : Jun 13, 2020, 11:36 AM IST

ਦੇਹਰਾਦੂਨ: ਉੱਤਰਾਖੰਡ ਦੀ ਰਾਜਧਾਨੀ ਦੇਹਰਾਦੂਨ ਦਾ ਆਪਣਾ ਇਕ ਵਿਸ਼ੇਸ਼ ਇਤਿਹਾਸ ਹੈ। ਜੇ ਅਸੀਂ ਦੇਹਰਾਦੂਨ ਅਤੇ ਇੰਡੀਅਨ ਮਿਲਟਰੀ ਅਕੈਡਮੀ (ਆਈਐੱਮਏ) ਦੀ ਗੱਲ ਨਾ ਕਰੀਏ ਤਾਂ ਇਹ ਚਰਚਾ ਬੇਮਾਨੀ ਹੋਵੇਗੀ।

ਜਾਣੋ ਆਈਐੱਮਏ ਦਾ ਸ਼ਾਨਦਾਰ ਇਤਿਹਾਸ ਕੀ ਹੈ ਅਤੇ ਅੱਜ ਜਿੱਥੇ ਇਹ ਇਤਿਹਾਸਕ ਪਰੇਡ ਹੁੰਦੀ ਹੈ ਉਸ ਤੋਂ ਪਹਿਲਾਂ ਕੀ ਹੁੰਦਾ ਸੀ?

ਸਾਲ 1932 ਵਿੱਚ ਆਈਐੱਮਏ ਦੀ ਸਫ਼ਰ ਹੋਇਆ ਸ਼ੁਰੂ

ਆਈਐੱਮਏ ਦੀ ਸਥਾਪਨਾ 1 ਅਕਤੂਬਰ 1932 ਵਿੱਚ 40 ਕੈਡਟਾਂ ਨਾਲ ਕੀਤੀ ਗਈ ਸੀ। 1934 ਵਿੱਚ ਇੰਡੀਅਨ ਮਿਲਟਰੀ ਅਕੈਡਮੀ ਦਾ ਪਹਿਲਾ ਬੈਚ ਪਾਸ ਆਉਟ ਹੋਇਆ ਸੀ। ਦੇਹਰਾਦੂਨ ਵਿੱਚ ਜਿਥੇ ਅੱਜ ਇੰਡੀਅਨ ਮਿਲਟਰੀ ਅਕੈਡਮੀ ਹੈ, ਉਥੇ 8 ਤੋਂ 9 ਦਹਾਕੇ ਪਹਿਲਾਂ ਰੇਲਵੇ ਸਟਾਫ ਕਾਲਜ ਹੁੰਦਾ ਸੀ। ਇਸ ਕਾਲਜ ਦੀਆਂ 206 ਏਕੜ ਦੇ ਕੈਂਪਸ ਅਤੇ ਹੋਰ ਸਾਰੀਆਂ ਚੀਜ਼ਾਂ ਨੂੰ ਇੰਡੀਅਨ ਮਿਲਟਰੀ ਅਕੈਡਮੀ ਭਾਵ ਆਈਐੱਮਏ ਨੂੰ ਤਬਦੀਲ ਕਰ ਦਿੱਤਾ ਗਿਆ ਸੀ।

ਆਈਐੱਮਏ ਤੋਂ ਦੇਸ਼-ਵਿਦੇਸ਼ ਦੀਆਂ ਫੌਜਾ ਨੂੰ ਮਿਲ ਚੁੱਕੇ ਹਨ ਅਫ਼ਸਰ

1971 ਵਿੱਚ ਭਾਰਤ-ਪਾਕਿਸਤਾਨ ਯੁੱਧ ਦਾ ਨਾਇਕ ਰਹੇ ਭਾਰਤੀ ਫੌਜ ਦੇ ਪਹਿਲੇ ਫੀਲਡ ਮਾਰਸ਼ਲ ਜਰਨਲ ਸੈਮ ਸਾਨੇਕਸ਼ਾ ਵੀ ਇਸ ਅਕੈਡਮੀ ਦਾ ਵਿਦਿਆਰਥੀ ਰਿਹਾ ਹੈ। ਇੰਡੀਅਨ ਮਿਲਟਰੀ ਅਕੈਡਮੀ ਤੋਂ ਦੇਸ਼ ਵਿਦੇਸ ਦੀਆਂ ਫੌਜਾ ਨੂੰ 62 ਹਜ਼ਾਰ 139 ਨੌਜਵਾਨ ਅਫਸਰ ਮਿਲ ਚੁੱਕੇ ਹਨ। ਇਨ੍ਹਾਂ ਵਿੱਚ ਦੋਸਤਾਨਾ ਦੇਸ਼ਾਂ ਦੇ 2,413 ਨੌਜਵਾਨ ਅਧਿਕਾਰੀ ਸ਼ਾਮਲ ਹਨ।

ਪਾਕਿ ਅਤੇ ਮਿਆਂਮਾਰ ਦੇ ਫੌਜ ਮੁਖੀਆਂ ਵੀ ਹਨ ਆਈਐੱਮਏ ਤੋਂ ਪਾਸ ਆਉਟ

ਬ੍ਰਿਗੇਡੀਅਰ ਐੱਲਪੀ ਕੋਲਿਨ ਆਈਐੱਮਏ ਦੇ ਪਹਿਲੇ ਕਮਾਂਡੈਂਟ ਬਣੇ ਸੀ। IMA ਦੇ ਸ਼ੁਰੂਆਤੀ ਬੈਚ ਨੂੰ ਪਾਇਨੀਅਰ ਬੈਚ ਨਾਮ ਦਿੱਤਾ ਗਿਆ ਸੀ। ਇਸ ਬੈਚ ਵਿੱਚੋਂ ਫੀਲਡ ਮਾਰਸ਼ਲ ਸੈਮ ਮਨੇਕਸ਼ਾ ਅਤੇ ਮਿਆਂਮਾਰ ਦੇ ਆਰਮੀ ਚੀਫ ਸਮਿੱਥ ਡਨ ਤੇ ਪਾਕਿਸਤਾਨ ਦੇ ਆਰਮੀ ਚੀਫ ਮੁਹੰਮਦ ਮੂਸਾ ਪਾਸ ਆਉਟ ਹੋਏ ਸਨ।

ਫੀਲਡ ਮਾਰਸ਼ਲ ਸਰ ਫਿਲਿਪ ਡਬਲਯੂ ਚੈਟਵੁਡ ਨੇ ਰਸਮੀ ਉਦਘਾਟਨ ਕੀਤਾ

ਉਸ ਸਮੇਂ ਕੋਈ ਨਹੀਂ ਜਾਣਦਾ ਸੀ ਕਿ ਦੇਹਰਾਦੂਨ ਵਿੱਚ ਬਣਾਇਆ ਇਹ ਆਈਐੱਮਏ ਦੇਸ਼ ਦੀ ਰੱਖਿਆ ਵਿੱਚ ਮਹੱਤਵਪੂਰਣ ਯੋਗਦਾਨ ਪਾਏਗਾ। ਇੰਡੀਅਨ ਮਿਲਟਰੀ ਅਕੈਡਮੀ ਦਾ ਰਸਮੀ ਉਦਘਾਟਨ 10 ਦਸੰਬਰ 1932 ਨੂੰ ਫੀਲਡ ਮਾਰਸ਼ਲ ਸਰ ਫਿਲਿਪ ਡਬਲਯੂ ਚਟਵੁੱਡ ਵੱਲੋਂ ਕੀਤਾ ਗਿਆ ਸੀ। ਉਸ ਸਮੇਂ ਤੋਂ ਇਸ ਇਮਾਰਤ ਦਾ ਨਾਮ ਉਨ੍ਹਾਂ ਦੇ ਨਾਂਅ 'ਤੇ ਚੈਟਵੁੱਡ ਬਿਲਡਿੰਗ ਰੱਖਿਆ ਗਿਆ।

1947 ਵਿੱਚ ਬ੍ਰਿਗੇਡੀਅਰ ਠਾਕੁਰ ਮਹਾਦੇਵ ਸਿੰਘ ਨੇ ਸੰਭਾਲੀ ਸੀ ਆਈਐੱਮਏ ਦੀ ਕਮਾਨ

1947 ਵਿੱਚ ਦੇਸ਼ ਦੀ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਕਿਸੇ ਭਾਰਤੀ ਨੇ ਮਿਲਟਰੀ ਅਕੈਡਮੀ ਦੀ ਕਮਾਨ ਸੰਭਾਲੀ ਸੀ। ਬ੍ਰਿਗੇਡੀਅਰ ਠਾਕੁਰ ਮਹਾਦੇਵ ਸਿੰਘ ਆਈਐੱਮਏ ਦੇ ਪਹਿਲੇ ਕਮਾਂਡੈਂਟ ਬਣੇ। ਸਾਲ 1949 ਵਿੱਚ ਇਸ ਨੂੰ ਸਿਕਿਓਰਿਟੀ ਫੋਰਸ ਅਕੈਡਮੀ ਦਾ ਨਾਂਅ ਦਿੱਤਾ ਗਿਆ ਅਤੇ ਇਸ ਦਾ ਇੱਕ ਵਿੰਗ ਕਲੇਮਟਾਉਨ ਵਿੱਚ ਖੋਲ੍ਹਿਆ ਗਿਆ। ਬਾਅਦ ਵਿੱਚ ਇਸਦਾ ਨਾਂਅ ਨੈਸ਼ਨਲ ਡਿਫੈਂਸ ਅਕੈਡਮੀ ਰੱਖਿਆ ਗਿਆ।

ਕਲੈਮਟਾਉਨ ਵਿੱਚ ਫੌਜ ਦੇ 3 ਵਿੰਗਾਂ ਨੂੰ ਦਿੱਤੀ ਜਾਂਦੀ ਸੀ ਸਿਖਲਾਈ

ਮੁਢਲੇ ਦਿਨਾਂ ਵਿੱਚ ਸੈਨਾ ਦੇ ਸਾਰੇ ਤਿੰਨਾਂ ਵਿੰਗਾਂ ਨੂੰ ਕਲੇਮਟਾਉਨ ਵਿਖੇ ਸਿਖਲਾਈ ਦਿੱਤੀ ਜਾਂਦੀ ਸੀ। 1954 ਵਿੱਚ ਐਨਡੀਏ ਪੁਣੇ ਸ਼ਿਫਟ ਹੋਣ ਤੋਂ ਬਾਅਦ, ਇਸਦਾ ਨਾਂਅ ਮਿਲਟਰੀ ਕਾਲਜ ਬਣ ਗਿਆ। ਸਾਲ 1960 ਵਿੱਚ ਇਸ ਸੰਸਥਾ ਦਾ ਨਾਮ ਬਦਲ ਕੇ ਇੰਡੀਅਨ ਮਿਲਟਰੀ ਅਕੈਡਮੀ ਰੱਖਿਆ ਗਿਆ।

ਸਾਬਕਾ ਰਾਸ਼ਟਰਪਤੀ ਡਾ. ਐੱਸ ਰਾਧਾਕ੍ਰਿਸ਼ਨਨ ਨੇ ਐਕਡਮੀ ਨੂੰ ਦਿੱਤਾ ਸੀ ਨਵਾਂ ਝੰਡਾ

ਸਾਲ 1962 ਵਿੱਚ 10 ਦਸੰਬਰ ਨੂੰ ਉਸ ਵੇਲੇ ਦੇ ਰਾਸ਼ਟਰਪਤੀ ਡਾ. ਐੱਸ. ਰਾਧਾਕ੍ਰਿਸ਼ਨਨ ਨੇ ਅਕੈਡਮੀ ਨੂੰ ਇੱਕ ਨਵਾਂ ਝੰਡਾ ਦਿੱਤਾ ਸੀ। ਉਥੇ ਹੀ ਹਰ ਸਾਲ ਜੂਨ ਅਤੇ ਦਸੰਬਰ ਦੇ ਦੂਜੇ ਸ਼ਨੀਵਾਰ ਨੂੰ ਆਈਐੱਮਏ ਵਿੱਚ ਇੱਕ ਪਾਸਿੰਗ ਆਉਟ ਪਰੇਡ ਦਾ ਆਯੋਜਨ ਕੀਤਾ ਜਾਂਦਾ ਹੈ। ਇਸ ਪਰੇਡ ਦੇ ਦੌਰਾਨ ਆਖ਼ਰੀ ਪੜਾਅ ਪਾਰ ਕਰਦੇ ਹੀ ਜੇਂਟਲਮੈਨ ਕੈਡੇਟ ਫੌਜ ਵਿੱਚ ਅਧਿਕਾਰੀ ਬਣ ਜਾਂਦੇ ਹਨ।

ABOUT THE AUTHOR

...view details