ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਅੱਜ ਥਲ ਸੈਨਾ ਦੇ ਮੁਖੀ ਜਨਰਲ ਬਿਪਿਨ ਰਾਵਤ ਦੇ ਨਾਂਅ 'ਤੇ ਦੇਸ਼ ਦੇ ਪਹਿਲੇ ਚੀਫ਼ ਆਫ਼ ਡਿਫੈਂਸ ਸਟਾਫ਼ ਵਜੋਂ ਮੋਹਰ ਲਾ ਦਿੱਤੀ ਹੈ। ਚੀਫ਼ ਆਫ਼ ਡਿਫ਼ੈਸ ਸਟਾਫ਼ ਬਣਨ ਵਿੱਚ ਜਨਰਲ ਬਿਪਿਨ ਰਾਵਤ ਦਾ ਨਾਂਅ ਪਹਿਲੀ ਕਤਾਰ ਵਿੱਚ ਸ਼ਾਮਲ ਸੀ।
ਦੇਸ਼ ਦੇ ਪਹਿਲੇ ਚੀਫ਼ ਆਫ਼ ਡਿਫੈਂਸ ਸਟਾਫ਼ ਵਜੋਂ ਚੁਣੇ ਗਏ ਜਨਰਲ ਬਿਪਿਨ ਰਾਵਤ - ਜਨਰਲ ਬਿਪਿਨ ਰਾਵਤ ਬਣੇ ਪਹਿਲੇ ਚੀਫ਼ ਆਫ਼ ਡਿਫੈਂਸ
ਕੇਂਦਰ ਸਰਕਾਰ ਨੇ ਜਨਰਲ ਬਿਪਿਨ ਰਾਵਤ ਦੇ ਨਾਂਅ 'ਤੇ ਪਹਿਲੇ ਚੀਫ਼ ਆਫ਼ ਡਿਫੈਂਸ ਸਟਾਫ਼ ਵਜੋਂ ਮੋਹਰ ਲਾ ਦਿੱਤੀ ਹੈ।
ਜ਼ਿਕਰ ਕਰ ਦਈਏ ਕਿ ਸੀਡੀਐਸ ਦਾ ਕਾਰਜਕਾਲ ਤਿੰਨ ਸਾਲ ਦਾ ਹੋਵੇਗਾ। ਸੀਡੀਐਸ ਆਪਣੇ ਅਹੁਦੇ ਤੇ 65 ਸਾਲ ਦੀ ਉਮਰ ਤੱਕ ਬਣੇ ਰਹਿ ਸਕਦੇ ਹਨ। ਦੱਸ ਦਈਏ ਕਿ ਸੀਡੀਐਸ ਫੋਰ ਸਟਾਰ ਜਨਰਲ ਹੋਵੇਗਾ। ਸੀਡੀਐਸ ਦੇ ਜਿੰਮੇ ਫ਼ੌਜ ਦੇ ਤਿੰਨਾਂ ਭਾਗਾਂ ਵਿੱਚ ਤਾਲਮੇਲ ਤੋਂ ਇਲਾਵਾ ਯੁੱਧ ਦੌਰਾਨ ਸਿੰਗਲ ਪੋਆਂਇੰਟ ਆਦੇਸ਼ ਦੇਣ ਦਾ ਅਧਿਕਾਰੀ ਵੀ ਹੋਵੇਗਾ।
ਇਸ ਦਾ ਮਤਲਬ ਹੈ ਕਿ ਤਿੰਨਾਂ ਫ਼ੌਜਾਂ ਨੂੰ ਇੱਕ ਹੀ ਆਦੇਸ਼ ਜਾਰੀ ਹੋਵੇਗਾ। ਇਸ ਦੇ ਨਾਲ ਹੀ ਉਨ੍ਹਾਂ ਨੂੰ ਸਾਇਬਰ ਅਤੇ ਸਪੇਸ ਕਮਾਂਡ ਦੀ ਜ਼ਿੰਮੇਵਾਰੀ ਦਿੱਤੀ ਜਾਵੇਗੀ। ਜ਼ਿਕਰ ਕਰ ਦਈਏ ਕਿ ਕਾਰਗਿਲ ਦੀ ਲੜਾਈ ਤੋਂ ਬਾਅਦ ਬਣੀ ਕਮੇਟੀ ਨੇ ਸੀਡੀਐਸ ਦੀ ਸਿਫਾਰਿਸ਼ ਕੀਤੀ ਸੀ ਤਾਂ ਕਿ ਫ਼ੌਜਾਂ ਦੇ ਵਿਚਾਲੇ ਵਧੀਆ ਤਾਲਮੇਲ ਹੋ ਸਕੇ।