ਗੋਰਖਪੁਰ: ਧਰਮ, ਭਗਤੀ, ਗਿਆਨ ਤੇ ਸਦਾਚਾਰ ਨਾਲ ਜੁੜਿਆਂ ਕਹਾਣੀਆਂ ਲੋਕ ਅੱਜ ਵੀ ਸੁਣਨਾ ਪਸੰਦ ਕਰਦੇ ਹਨ। ਉਥੇ ਹੀ ਗੀਤਾ ਪ੍ਰੈਸ ਦੀ ਕਲਿਆਣ ਪੱਤਰਿਕਾ , ਲੋਕਾਂ ਦੀ ਇਸ ਪਸੰਦ ਦਾ ਕਈ ਸਾਲਾਂ ਤੋਂ ਖਿਆਲ ਰੱਖ ਰਹੀ ਹੈ। 1926 'ਚ ਗੋਰਖਪੁਰ 'ਚ ਗੀਤਾ ਪ੍ਰੈਸ ਦੀ ਸ਼ੁਰੂਆਤ ਹੋਈ। ਉਥੇ ਹੀ 92 ਸਾਲਾਂ 'ਚ ਕਲਿਆਣ ਪੱਤਰਿਕਾ ਨੇ 1102 ਅੰਕ ਪ੍ਰਕਾਸ਼ਤ ਕਰਕੇ ਇੱਕ ਵਿਲੱਖਣ ਰਿਕਾਰਡ ਬਣਾਇਆ ਹੈ।
ਇਸ ਪੱਤਰਿਕਾ ਦੇ ਕਵਰ ਪੇਜ 'ਤੇ ਦੇਵੀ ਦੇਵਤਾਵਾਂ ਦੀਆਂ ਅਨੋਖਿਆਂ ਤਸਵੀਰਾਂ ਇਨ੍ਹਾਂ ਦੀ ਪਛਾਣ ਬਣ ਚੁੱਕਿਆ ਹੈ।
ਗੀਤਾ ਪ੍ਰੈਸ ਦੀ ਸ਼ੁਰੂਆਤ 1926 'ਚ ਜੈ ਦਿਆਲ ਗੋਇਨਕਾ ਤੇ ਹਨੁਮਾਨ ਪ੍ਰਸਾਦ ਪੋਦਾਰ ਨੇ ਕੀਤੀ ਸੀ। ਉਥੇ ਹੀ ਕਲਿਆਣ ਪੱਤਰਿਕਾ ਦੇ ਸੰਪਾਦਕ ਟਰੱਸਟ ਬੋਰਡ ਦੇ ਪ੍ਰਧਾਨ ਰਾਧੇਸ਼ਾਮ ਖੇਮਕਾ ਹੈ ਤੇ ਪ੍ਰਕਾਸ਼ਕ ਟਰੱਸਟੀ ਦੇਵੀ ਦਿਆਲ ਅਗਰਵਾਲ ਹੈ।
ਇਸ ਪੱਤਰਿਕਾ ਦਾ ਪ੍ਰਕਾਸ਼ਨ ਉਸ ਵੇਲੇ ਸ਼ੁਰੂ ਹੋਇਆ ਸੀ ਜਦੋਂ ਅੰਗਰੇਜ਼ਾ ਦੀ ਹਕੁਮਤ ਸੀ, ਤਾਂ ਸ਼ੁਰੂਆਤ 'ਚ ਇਸ ਪੱਤਰਿਕਾ ਨੂੰ ਬਹੁਤ ਚੁਣੌਤਿਆਂ ਦਾ ਸਾਹਮਣਾ ਕਰਨਾ ਪਿਆ ਤੇ ਅੱਜ ਲਗਭਗ 2 ਲੱਖ ਪੱਤਰਿਕਾ ਹਰ ਮਹੀਨੇ ਦੇਸ਼ ਦੇ ਕੋਨੇ ਕੋਨੇ 'ਚ ਡਾਕ ਨਾਲ ਭੇਜੀ ਜਾ ਰਹੀ ਹੈ।