ਸੁਸ਼ਮਾ ਸਵਰਾਜ ਦੇ ਦੇਹਾਂਤ 'ਤੇ ਰੋ ਰਿਹਾ ਦੇਸ਼, ਧੀ ਗੀਤਾ ਨੇ ਇਸ਼ਾਰਿਆਂ 'ਚ ਬਿਆਨ ਕੀਤਾ ਦਰਦ - ਸੁਸ਼ਮਾ ਸਵਰਾਜ
ਪਾਕਿਸਤਾਨ ਤੋਂ ਲਗਭਗ ਚਾਰ ਸਾਲ ਪਹਿਲਾਂ ਭਾਰਤ ਪਰਤੀ ਗੀਤਾ, ਨਾ ਸੁਣ ਸਕਦੀ ਹੈ ਤੇ ਨਾ ਬੋਲ ਸਕਦੀ ਹੈ, ਪਰ ਉਸਨੇ ਇਸ਼ਾਰਿਆਂ ਰਾਹੀਂ ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੇ ਗੁਜ਼ਰ ਜਾਣ ਦਾ ਦਰਦ ਬਿਆਨ ਕੀਤਾ ਹੈ।
ਇੰਦੌਰ: ਗੀਤਾ ਨੇ ਇਸ਼ਾਰਿਆਂ ਵਿੱਚ ਕਿਹਾ ਕਿ ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੇ ਚਲੇ ਜਾਣ ਤੋਂ ਬਾਅਦ ਉਸਨੇ ਕਿਸੀ ਆਪਣੇ ਨੂੰ ਗੁਆ ਲਿਆ ਹੈ। ਉਹ ਇੱਕ ਮਾਂ ਵਾਂਗ ਉਸਦੀ ਚਿੰਤਾ ਕਰਦੀ ਸੀ। ਗਲਤੀ ਨਾਲ ਸਰਹੱਦ ਪਾਰ ਕਰਨ ਤੋਂ ਬਾਅਦ ਗੀਤਾ ਲਗਭਗ 20 ਸਾਲ ਪਹਿਲਾਂ ਪਾਕਿਸਤਾਨ ਪੁੱਜ ਗਈ ਸੀ। ਜਿਸ ਤੋਂ ਬਾਅਦ ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੀਆਂ ਵਿਸ਼ੇਸ਼ ਕੋਸ਼ਿਸ਼ਾਂ ਤੋਂ ਬਾਅਦ ਉਹ 26 ਅਕਤੂਬਰ 2015 ਨੂੰ ਆਪਣੇ ਦੇਸ਼ ਪਰਤ ਸਕੀ ਸੀ। ਇਸਦੇ ਅਗਲੇ ਹੀ ਦਿਨ ਉਸਨੂੰ ਇੰਦੌਰ ਵਿੱਚ ਦਿਵਿਆਂਗਾਂ ਲਈ ਚਲਾਈ ਜਾ ਰਹੀ ਗੈਰ ਸਰਕਾਰੀ ਸੰਸਥਾ ਵਿੱਚ ਭੇਜ ਦਿੱਤਾ ਗਿਆ। ਉਦੋਂ ਤੋਂ ਗੀਤਾ ਮੱਧ ਪ੍ਰਦੇਸ਼ ਸਰਕਾਰ ਦੇ ਸਮਾਜਿਕ ਨਿਆਂ ਅਤੇ ਅਪਾਹਜ ਭਲਾਈ ਵਿਭਾਗ ਦੀ ਨਿਗਰਾਨੀ ਹੇਠ ਇਸ ਸੰਸਥਾ ਵਿੱਚ ਪੜ੍ਹਾਈ ਕਰ ਰਹੀ ਹੈ।