ਨਵੀਂ ਦਿੱਲੀ: ਮਨੋਜ ਤਿਵਾਰੀ, ਮਨੀਸ਼ ਸਿਸੋਦੀਆ ਤੇ ਗੌਤਮ ਗੰਭੀਰ ਨੇ ਆਪਣੀ ਵੋਟ ਪਾਉਣ ਦੇ ਅਧਿਕਾਰ ਦੀ ਵਰਤੋਂ ਕਰ ਲਈ ਹੈ। ਦੱਸ ਦਈਏ, ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੰਸਦ ਮੈਂਬਰ ਗੌਤਮ ਗੰਭੀਰ ਨੇ ਵੀ ਲੋਕਤੰਤਰ ਦੇ ਇਸ ਮਹਾਨ ਤਿਉਹਾਰ ਵਿਚ ਹਿੱਸਾ ਲਿਆ ਤੇ ਆਪਣੇ ਮਾਪਿਆਂ ਤੇ ਪਤਨੀ ਨਾਲ ਵੋਟ ਭੁਗਤਾਈ।
ਵੋਟ ਪਾਉਣ ਤੋਂ ਪਹਿਲਾਂ ਗੌਤਮ ਗੰਭੀਰ ਨੇ ਇਕ ਟਵੀਟ ਵਿਚ ਕਿਹਾ, “ਵੋਟ ਪਾਉਣਾ ਸਿਰਫ ਸਾਡਾ ਅਧਿਕਾਰ ਨਹੀਂ ਹੈ। ਸਾਡੀ ਤਾਕਤ ਹੈ। ਮੈਂ ਹਰੇਕ ਦਿੱਲੀ ਵਾਸੀ ਤੇ ਖ਼ਾਸਕਰ ਨੌਜਵਾਨਾਂ ਤੇ ਪਹਿਲੀ ਵਾਰ ਵਾਲੇ ਵੋਟਰਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਆਪਣੇ ਅਧਿਕਾਰ ਦਾ ਇਸਤੇਮਾਲ ਕਰਨ ਤੇ ਲੋਕਤੰਤਰ ਦੇ ਸਭ ਤੋਂ ਵੱਡੇ ਤਿਉਹਾਰ ਵਿਚ ਹਿੱਸਾ ਲੈਣ।''