ਪੰਜਾਬ

punjab

By

Published : Oct 20, 2019, 8:24 AM IST

ETV Bharat / bharat

ਪਾਕਿਸਤਾਨੀ ਬੱਚੀ ਲਈ ਮਸੀਹਾ ਬਣੇ ਗੌਤਮ ਗੰਭੀਰ

ਸਾਬਕਾ ਕ੍ਰਿਕਟਰ ਅਤੇ ਪੂਰਵੀ ਦਿੱਲੀ ਤੋਂ ਬੀਜੇਪੀ ਸਾਂਸਦ ਗੌਤਮ ਗੰਭੀਰ ਇੱਕ ਵਾਰ ਮੁੜ ਕਿਸੇ ਦੀ ਮਦਦ ਲਈ ਅੱਗੇ ਆਏ ਹਨ। ਉਨ੍ਹਾਂ ਨੇ ਪਾਕਿਸਤਾਨ ਦੀ ਇੱਕ ਬੱਚੀ ਦੀ ਮਦਦ ਲਈ ਹੱਥ ਵਧਾਇਆ ਹੈ ਜੋ ਕਿ ਦਿਲ ਦੇ ਆਪ੍ਰੇਸ਼ਨ ਲਈ ਭਾਰਤ ਆਉਣਾ ਚਾਹੁੰਦੀ ਹੈ।

ਪਾਕਿਸਤਾਨੀ ਬੱਚੀ ਲਈ ਮਸੀਹਾ ਬਣੇ ਗੌਤਮ ਗੰਭੀਰ

ਨਵੀਂ ਦਿੱਲੀ: ਸਾਬਕਾ ਕ੍ਰਿਕਟਰ ਅਤੇ ਪੂਰਵੀ ਦਿੱਲੀ ਤੋਂ ਬੀਜੇਪੀ ਸਾਂਸਦ ਗੌਤਮ ਗੰਭੀਰ ਪਾਕਿਤਸਾਨ ਦੀ ਰਹਿਣ ਵਾਲੀ ਇੱਕ ਮਾਸੂਮ ਲਈ ਮਸੀਹਾ ਬਣ ਕੇ ਆਏ। ਦਰਅਸਲ ਪਾਕਿਸਤਾਨ ਦਾ ਇੱਕ ਪਰਿਵਾਰ 6 ਸਾਲ ਦੀ ਬੱਚੀ ਨੂੰ ਦਿਲ ਦੇ ਆਪ੍ਰੇਸ਼ਨ ਲਈ ਭਾਰਤ ਲੈ ਕੇ ਆਉਂਦੇ ਸਨ ਜਿਸ ਦੀ ਮਦਦ ਲਈ ਗੌਤਮ ਗੰਭੀਰ ਨੇ ਵਿਦੇਸ਼ ਮੰਤਰਾਲੇ ਨੂੰ ਚਿੱਠੀ ਲਿਖ ਕੇ ਵੀਜ਼ਾ ਦੇਣ ਦੀ ਅਪੀਲ ਕੀਤੀ ਸੀ।

ਵਿਦੇਸ਼ ਮੰਤਰੀ ਜੈਸ਼ੰਕਰ ਨੇ ਜਵਾਬੀ ਚਿੱਠੀ ਵਿੱਚ ਗੌਤਮ ਗੰਭੀਰ ਨੂੰ ਕਿਹਾ ਕਿ ਉਨ੍ਹਾਂ ਨੇ ਇਸਲਾਮਾਬਾਦ ਸਥਿਤ ਭਾਰਤੀ ਹਾਈ ਕਮਿਸ਼ਨ ਨੂੰ ਉਮੈਅਮਾ ਅਲੀ ਅਤੇ ਉਸ ਦੇ ਮਾਤਾ-ਪਿਤਾ ਨੂੰ ਜ਼ਰੂਰੀ ਵੀਜ਼ਾ ਦੇਣ ਦੇ ਨਿਰਦੇਸ਼ ਦਿੱਤੇ ਹਨ।

ਗੌਤਮ ਗੰਭੀਰ ਨੇ ਟਵੀਟ ਕਰਕੇ ਕੀਤਾ ਧੰਨਵਾਦ

ਹੁਣ ਗੌਤਮ ਗੰਭੀਰ ਨੇ ਇੱਕ ਟਵੀਟ ਕਰਕੇ ਆਪਣੇ ਹੀ ਅੰਦਾਜ਼ ਵਿੱਚ ਬੱਚੀ ਦਾ ਭਾਰਤ ਵਿੱਚ ਸਵਾਗਤ ਕੀਤਾ ਹੈ। ਇਸ ਦੇ ਨਾਲ ਹੀ ਵੀਜ਼ਾ ਜਾਰੀ ਕਰਨ ਲਈ ਵਿਦੇਸ਼ ਮੰਤਰੀ ਡਾ. ਜੈਸ਼ੰਕਰ ਦੇ ਨਾਲ-ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦਾ ਵੀ ਧੰਨਵਾਦ ਕੀਤਾ ਹੈ।

ABOUT THE AUTHOR

...view details