ਨਵੀਂ ਦਿੱਲੀ: ਨੋਇਡਾ ਵਿੱਚ ਸਥਿਤ ਮਿਠਾਈ ਅਤੇ ਸਨੈਕਸ ਬਣਾਉਣ ਵਾਲੀ ਮਸ਼ਹੂਰ ਕੰਪਨੀ ਹਲਦੀਰਾਮ ਦੀ ਫੈਕਟਰੀ ਵਿੱਚ ਇੱਕ ਗੈਸ ਪਾਈਪ ਲਾਈਨ ਫਟ ਗਈ। ਇਸ ਹਾਦਸੇ ਵਿੱਚ ਇੱਕ ਵਰਕਰ ਦੀ ਮੌਤ ਹੋ ਗਈ ਅਤੇ ਤਿੰਨ ਲੋਕ ਇਸ ਦੀ ਚਪੇਟ ਵਿੱਚ ਆ ਗਏ ਜਿਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।
ਹਲਦੀਰਾਮ ਦੀ ਫੈਕਟਰੀ ਵਿੱਚ ਫਟੀ ਗੈਸ ਪਾਈਪ ਲਾਈਨ, ਇੱਕ ਵਰਕਰ ਦੀ ਮੌਤ - haldiram factory noida
ਮਸ਼ਹੂਰ ਕੰਪਨੀ ਹਲਦੀਰਾਮ ਦੀ ਫੈਕਟਰੀ ਵਿੱਚ ਇੱਕ ਗੈਸ ਪਾਈਪ ਲਾਈਨ ਫਟਣ ਨਾਲ ਇੱਕ ਵਰਕਰ ਦੀ ਮੌਤ ਹੋ ਗਈ। ਸੂਚਨਾ ਮਿਲਣ 'ਤੇ ਪੁਲਿਸ ਅਤੇ ਫਾਇਰ ਬ੍ਰਿਗੇਡ ਮੌਕੇ 'ਤੇ ਪਹੁੰਚੀ ਅਤੇ ਸਾਰੀ ਇਮਾਰਤ ਨੂੰ ਖਾਲੀ ਕਰਵਾਇਆ ਗਿਆ।
![ਹਲਦੀਰਾਮ ਦੀ ਫੈਕਟਰੀ ਵਿੱਚ ਫਟੀ ਗੈਸ ਪਾਈਪ ਲਾਈਨ, ਇੱਕ ਵਰਕਰ ਦੀ ਮੌਤ ਹਲਦੀਰਾਮ ਦੀ ਫੈਕਟਰੀ ਵਿੱਚ ਫਟੀ ਗੈਸ ਪਾਈਪ ਲਾਈਨ, ਇੱਕ ਦੀ ਮੌਤ](https://etvbharatimages.akamaized.net/etvbharat/prod-images/768-512-5924706-thumbnail-3x2-pp.jpg)
ਸ਼ਨੀਵਾਰ ਨੂੰ ਨੋਇਡਾ ਦੇ ਸੈਕਟਰ 65 ਵਿੱਚ ਇਹ ਹਾਦਸਾ ਵਾਪਰਿਆ। ਜਿਸ ਤੋਂ ਬਾਅਦ ਪੂਰੀ ਫੈਕਟਰੀ ਵਿੱਚ ਹੜਕੰਪ ਮੱਚ ਗਿਆ। ਸੂਚਨਾ ਮਿਲਣ 'ਤੇ ਪੁਲਿਸ ਅਤੇ ਫਾਇਰ ਬ੍ਰਿਗੇਡ ਮੌਕੇ' ਤੇ ਪਹੁੰਚੀ ਅਤੇ ਸਾਰੀ ਇਮਾਰਤ ਨੂੰ ਖਾਲੀ ਕਰਵਾਇਆ ਗਿਆ। ਹਾਦਸੇ ਵਿੱਚ ਇੱਕ ਟੈਕਨੀਸ਼ੀਅਨ ਸੰਜੀਵ ਦੀ ਮੌਤ ਹੋ ਗਈ ਹੈ।
ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਥਿਤੀ ਕੰਟਰੋਲ ਵਿੱਚ ਹੈ। ਪੁਲਿਸ ਅਤੇ ਫਾਇਰ ਕਰਮਚਾਰੀ ਮੌਕੇ 'ਤੇ ਮੌਜੂਦ ਹਨ। ਇਸ ਤੋਂ ਇਲਾਵਾ ਐਨਡੀਆਰਐਫ ਦੀ ਟੀਮ ਵੀ ਹਾਦਸੇ ਵਾਲੀ ਥਾਂ 'ਤੇ ਪਹੁੰਚ ਗਈ ਹੈ। ਪੁਲਿਸ ਨੇ ਫੈਕਟਰੀ ਦੇ ਨੇੜੇ 500 ਮੀਟਰ ਦੇ ਖੇਤਰ ਨੂੰ ਖਾਲੀ ਕਰਵਾ ਲਿਆ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਸਥਿਤੀ ਨੂੰ ਕੰਟਰੋਲ ਕੀਤਾ ਗਿਆ ਹੈ ਅਤੇ ਪਾਈਪ ਲਾਈਨ ਜਿਸ ਤੋਂ ਗੈਸ ਲੀਕ ਹੋ ਰਹੀ ਸੀ ਉਸ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ।