ਨਵੀਂ ਦਿੱਲੀ: ਵਿਸ਼ਾਖਾਪਟਨਮ ਵਿੱਚ ਗੈਸ ਲੀਕ ਹੋਣ ਦੀ ਘਟਨਾ ਇੱਕ ਪਲਾਸਟਿਕ ਫੈਕਟਰੀ ਵਿੱਚ ਵਾਪਰੀ, ਜੋ ਕਿ ਤਾਲਾਬੰਦੀ ਦੌਰਾਨ ਬੰਦ ਕੀਤੀ ਗਈ ਸੀ ਅਤੇ ਮੁੜ ਚਾਲੂ ਕਰਨ ਦੀ ਤਿਆਰੀ ਕੀਤੀ ਜਾ ਰਹੀ ਸੀ।
ਐਨਡੀਆਰਐਫ ਦੇ ਡਾਇਰੈਕਟਰ ਜਨਰਲ ਐਸ ਐਨ ਪ੍ਰਧਾਨ ਨੇ ਦੱਸਿਆ ਕਿ ਸਟਾਈਰੀਨ ਨਾਂਅ ਦੀ ਗੈਸ ਦੇ ਬਾਅਦ ਲਗਭਗ 80-100 ਲੋਕਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਉਨ੍ਹਾਂ ਕਿਹਾ ਕਿ ਫੋਰਸ ਦੀ ਇੱਕ ਵਿਸ਼ੇਸ਼ ਗੈਸ ਲੀਕੇਜ ਟੀਮ ਮੌਕੇ ਉੱਤੇ ਹੈ ਅਤੇ ਉਨ੍ਹਾਂ ਲੋਕਾਂ ਦੀ ਜਾਂਚ ਕਰ ਰਹੀ ਹੈ ਜੋ ਬੇਚੈਨ ਮਹਿਸੂਸ ਕਰ ਰਹੇ ਹਨ। ਇਹ ਸਟਾਇਰੀਨ ਗੈਸ ਹੈ ਜੋ ਦਿਮਾਗੀ ਪ੍ਰਣਾਲੀ, ਗਲ਼ੇ, ਚਮੜੀ, ਅੱਖਾਂ ਅਤੇ ਸਰੀਰ ਦੇ ਕੁਝ ਹੋਰ ਹਿੱਸਿਆਂ ਨੂੰ ਪ੍ਰਭਾਵਤ ਕਰਦੀ ਹੈ।
ਉਨ੍ਹਾਂ ਕਿਹਾ, "ਮੈਨੂੰ ਲੱਗਦਾ ਹੈ ਕਿ ਅਸੀਂ ਕੀ ਸਮਝਦੇ ਹਾਂ ਕਿ ਇਸ ਪਲਾਸਟਿਕ ਫੈਕਟਰੀ ਨੂੰ ਮੁੜ ਸ਼ੁਰੂ ਕਰਨ ਲਈ ਤਿਆਰ ਕੀਤਾ ਜਾ ਰਿਹਾ ਸੀ ਅਤੇ ਹਾਦਸਾ ਵਾਪਰਨ ਤੋਂ ਬਾਅਦ ਗੈਸ ਲੀਕ ਹੋ ਗਈ।"