ਪੰਜਾਬ

punjab

ETV Bharat / bharat

ਸੀਤਾਪੁਰ: ਦਰੀ ਫੈਕਟਰੀ ਵਿੱਚ ਗੈਸ ਲੀਕ ਕਾਰਨ 7 ਮੌਤਾਂ - ਜ਼ਹਿਰੀਲੀ ਗੈਸ

ਉੱਤਰ ਪ੍ਰਦੇਸ਼ ਵਿਖੇ ਸੀਤਾਪੁਰ ਦੇ ਬਿਸਵਾਂ ਵਿੱਚ ਦਰੀ ਫੈਕਟਰੀ 'ਚ ਦਰਦਨਾਕ ਹਾਦਸਾ ਵਾਪਰ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਦਰੀ ਫੈਕਟਰੀ ਵਿੱਚ ਜ਼ਹਿਰੀਲੀ ਗੈਸ ਲੀਕ ਹੋ ਜਾਣ ਕਾਰਨ 7 ਲੋਕਾਂ ਦੀ ਮੌਤ ਹੋ ਗਈ ਹੈ।

leakage of gas in carpet factory in sitapur
ਫ਼ੋਟੋ

By

Published : Feb 6, 2020, 12:52 PM IST

ਸੀਤਾਪੁਰ: ਕੋਤਵਾਲੀ ਬਿਸਵਾਂ ਇਲਾਕੇ ਦੇ ਜਲਾਲਪੁਰ ਸਥਿਤ ਦਰੀ ਫੈਕਟਰੀ ਵਿੱਚ ਵੀਰਵਾਰ ਨੂੰ ਗੈਸ ਲੀਕ ਹੋ ਗਈ। ਇਸ ਦੌਰਾਨ 7 ਦੀ ਮੌਤ ਹੋ ਗਈ ਹੈ। ਮੌਕੇ 'ਤੇ ਪੁਲਿਸ ਨੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਵੇਖੋ ਵੀਡੀਓ

ਫੈਕਟਰੀ ਵਿੱਚ ਕੰਮ ਕਰਦੇ ਮਜ਼ਦੂਰ ਨੇ ਵੇਖਿਆ ਕਿ ਉੱਥੇ ਗੈਸ ਲੀਕ ਹੋ ਰਹੀ ਸੀ, ਪਰ ਜਦੋਂ ਤੱਕ ਉਹ ਕਿਸੇ ਨੂੰ ਸੂਚਨਾ ਦਿੰਦਾ, ਉਦੋਂ ਤੱਕ ਦੇਰ ਹੋ ਚੁੱਕੀ ਸੀ। ਇਸ ਜ਼ਹਿਰੀਲੀ ਗੈਸ ਦੀ ਚਪੇਟ ਵਿੱਚ 7 ਲੋਕ ਆ ਚੁੱਕੇ ਸਨ।

ਮ੍ਰਿਤਕਾਂ ਵਿੱਚ ਤਿੰਨ ਪੁਰਸ਼, ਇੱਕ ਮਹਿਲਾ ਅਤੇ ਤਿੰਨ ਬੱਚੇ ਸ਼ਾਮਲ ਹਨ। ਦੱਸ ਦਈਏ ਕਿ ਜ਼ਹਿਰੀਲੀ ਗੈਸ ਕਾਰਨ 4 ਜੰਗਲੀ ਕੁੱਤਿਆਂ ਦੀ ਵੀ ਮੌਤ ਹੋ ਗਈ ਹੈ। ਫ਼ਿਲਹਾਲ ਪੁਲਿਸ ਮੌਕੇ ਉੱਤੇ ਪਹੁੰਚ ਕੇ ਘਟਨਾ ਵਾਲੀ ਥਾਂ ਦੀ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ: ਨਿਰਭਯਾ ਦੇ ਦੋਸ਼ੀ ਅਕਸ਼ੇ ਠਾਕੁਰ ਦੀ ਰਹਿਮ ਦੀ ਅਪੀਲ ਨੂੰ ਰਾਸ਼ਟਰਪਤੀ ਨੇ ਕੀਤਾ ਖਾਰਜ

ABOUT THE AUTHOR

...view details