ਪਟਨਾ : ਰਾਜਧਾਨੀ ਪਟਨਾ ਵਿੱਚ ਗੰਗਾ ਮਹਾਆਰਤੀ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਰਧਾਲੂ ਪਹੁੰਚ ਰਹੇ ਹਨ। ਸ਼ਾਮ ਨੂੰ ਹੋਣ ਵਾਲੀ ਇਸ ਆਰਤੀ ਦੇ ਦੌਰਾਨ ਲੋਕ ਇੱਥੇ ਭਗਤੀ ਭਾਵ ਵਿੱਚ ਡੂਬੇ ਨਜ਼ਰ ਆਉਂਦੇ ਹਨ।
ਨਵੀਂ ਪੀੜੀ ਨੂੰ ਗੰਗਾ ਨਾਲ ਜੋੜਨ 'ਚ ਅਹਿਮ ਭੂਮਿਕਾ ਨਿਭਾ ਰਹੀ ਮਹਾਆਰਤੀ - ganga value
ਪਟਨਾ ਵਿੱਚ ਗੰਗਾ ਆਰਤੀ ਵਿੱਚ ਸ਼ਾਮਲ ਹੁੰਦੇ ਹੀ ਮਨ ਨੂੰ ਸ਼ਾਂਤੀ ਮਿਲਦੀ ਹੈ। ਇੱਥੇ ਆਉਣ ਵਾਲੇ ਸ਼ਰਧਾਲੂ ਆਰਤੀ ਵੇਲੇ ਪੂਰੇ ਭਗਤੀ ਭਾਵ ਵਿੱਚ ਖੋ ਜਾਂਦੇ ਹਨ। ਲੋਕਾਂ ਦੀ ਇਸੇ ਭਾਵਨਾ ਨੂੰ ਮੱਦੇ ਨਜ਼ਰ ਰੱਖਦੇ ਹੋਏ ਸੂਬਾ ਸਰਕਾਰ ਨੇ ਬਨਾਰਸ ਵਾਂਗ ਪਟਨਾ ਵਿੱਚ ਵੀ ਗੰਗਾ ਮਹਾਆਰਤੀ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਲੋਕ ਗੰਗਾ ਨਾਲ ਜੁੜੇ ਰਹਿਣ ਅਤੇ ਇਸ ਨੂੰ ਸਾਫ਼ ਰੱਖਿਆ ਜਾ ਸਕੇ।
ਹਰ ਰੋਜ ਸ਼ਾਮ ਦੇ ਸਮੇਂ ਇਥੇ ਗੰਗਾ ਘਾਟ ਉੱਤੇ ਮਹਾਆਰਤੀ ਦਾ ਆਯੋਜਨ ਕੀਤਾ ਜਾਂਦਾ ਹੈ। ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀ ਬਜ਼ੁਰਗ, ਬੱਚੇ ਅਤੇ ਨੌਜਵਾਨ ਲੋਕ ਇਸ ਆਰਤੀ ਸ਼ਾਮਲ ਹੋਣ ਲਈ ਪਹੁੰਚਦੇ ਹਨ। ਇਸ ਮਹਾਆਰਤੀ ਦੀ ਸਭ ਤੋਂ ਵੱਡੀ ਖ਼ਾਸੀਅਤ ਇਹ ਹੈ ਕਿ ਇਸ ਆਯੋਜਨ ਵਿੱਚ ਨੌਜਵਾਨ ਪੀੜੀ ਦੇ ਲੋਕ ਵੱਧ ਚੜ ਕੇ ਹਿੱਸਾ ਲੈ ਰਹੇ ਹਨ। ਇਹ ਮੰਨਿਆ ਜਾ ਸਕਦਾ ਹੈ ਕਿ ਸਰਕਾਰ ਵੱਲੋਂ ਬਨਾਰਸ ਵਾਂਗ ਹੀ ਇੱਥੇ ਮਹਾਆਰਤੀ ਸ਼ੁਰੂ ਕੀਤੇ ਜਾਣ ਮਗਰੋਂ ਇਸ ਆਯੋਜਨ ਨੇ ਨੌਜਵਾਨ ਪੀੜੀ ਨੂੰ ਗੰਗਾ ਦੇ ਮਹੱਤਵ ਤੋਂ ਰੁਬਰੂ ਕਰਵਾਇਆ ਹੈ। ਇਹ ਹੀ ਕਾਰਨ ਹੈ ਕਿ ਪਟਨਾ ਦਾ ਇਹ ਗੰਗਾ ਘਾਟ ਪਹਿਲੇ ਨਾਲੋਂ ਬੇਹਦ ਸਾਫ਼ -ਸੁਥਰਾ ਨਜ਼ਰ ਆਉਂਦਾ ਹੈ।
ਸੂਬਾ ਸਰਕਾਰ ਨੇ ਇਥੇ ਗੰਗਾ ਆਰਤੀ ਦਾ ਆਯੋਜਨ ਬਨਾਰਸ ਦੀ ਮਹਾਆਰਤੀ ਦੇ ਤਰਜ 'ਤੇ ਸ਼ੁਰੂ ਕੀਤਾ ਸੀ ਤਾਂ ਜੋ ਲੋਕ ਗੰਗਾ ਨਾਲ ਜੁੜੇ ਰਹਿਣ। ਇਸ ਤੋਂ ਇਲਾਵਾ ਇਸ ਕੋਸ਼ਿਸ਼ ਨਾਲ ਲੋਕ ਗੰਗਾ ਘਾਟ ਉੱਤੇ ਸਫਾਈ ਦਾ ਖ਼ਾਸ ਖਿਆਲ ਰੱਖਣਗੇ। ਸਰਕਾਰ ਵੱਲੋਂ ਕੀਤੀ ਗਈ ਇਹ ਕੋਸ਼ਿਸ਼ ਕਾਮਯਾਬ ਹੁੰਦੀ ਨਜ਼ਰ ਆ ਰਹੀ ਹੈ ਅਤੇ ਨਵੀਂ ਪੀੜੀ ਨੂੰ ਗੰਗਾ ਨਾਲ ਜੋੜਨ ਦਾ ਕੰਮ ਕਰ ਰਹੀ ਹੈ।