ਪੰਜਾਬ

punjab

ETV Bharat / bharat

ਦੇਸ਼ ਭਰ 'ਚ ਗਣੇਸ਼ ਚਤੁਰਥੀ ਦੀ ਧੂਮ, ਭਗਤਾਂ ਦੇ ਘਰਾਂ ਦੇ ਮਹਿਮਾਨ ਬਣੇ ਗਣਪਤੀ ਬੱਪਾ

ਗਣੇਸ਼ ਚਤੁਰਥੀ ਦੇ ਮੌਕੇ 'ਤੇ ਦੇਸ਼ ਭਰ ਵਿੱਚ ਲੋਕ ਗਣਪਤੀ ਬੱਪਾ ਨੂੰ ਆਪਣੇ ਘਰਾਂ ਵਿੱਚ ਲਿਆ ਰਹੇ ਹਨ। ਲੋਕ ਘਰ ਵਿੱਚ ਗਣਪਤੀ ਬੱਪਾ ਦੀਆਂ ਖੂਬਸੂਰਤ ਮੂਰਤੀਆਂ ਲੈ ਕੇ ਆਉਂਦੇ ਹਨ ਅਤੇ ਉਨ੍ਹਾਂ ਦੀ ਪੂਜਾ ਕਰਦੇ ਹਨ।

ਫ਼ੋਟੋ

By

Published : Sep 2, 2019, 8:05 AM IST

ਨਵੀਂ ਦਿੱਲੀ: ਗਣੇਸ਼ ਚਤੁਰਥੀ ਹਿੰਦੂਆਂ ਦੇ ਮੁੱਖ ਤਿਉਹਾਰਾਂ ਵਿੱਚੋਂ ਇੱਕ ਮਨਿਆ ਜਾਂਦਾ ਹੈ ਪਰ ਇਸ ਨੂੰ ਸਾਰੇ ਧਰਮਾਂ ਦੇ ਲੋਕਾਂ ਵੱਲੋਂ ਬੜੀ ਆਸਥਾ ਨਾਲ ਮਨਾਇਆ ਜਾਂਦਾ ਹੈ। ਇਸ ਨੂੰ ਵਿਨਾਇਕ ਚਤੁਰਥੀ ਵੀ ਕਿਹਾ ਜਾਂਦਾ ਹੈ। ਗਣੇਸ਼ ਚਤੁਰਥੀ ਦਾ ਤਿਉਹਾਰ ਸਾਰੇ ਦੇਸ਼ ਵਿੱਚ ਸ਼ੁਰੂ ਹੋ ਗਿਆ ਹੈ ਅਤੇ ਹਰ ਕੋਈ ਗਣਪਤੀ ਬੱਪਾ ਨੂੰ ਆਪਣੇ ਘਰ ਲਿਆਉਣ ਦੀ ਤਿਆਰੀ ਕਰ ਰਿਹਾ ਹੈ।

10 ਦਿਨਾਂ ਤੱਕ ਮਨਾਇਆ ਜਾਂਦਾ ਹੈ ਤਿਉਹਾਰ

ਵਿਨਾਇਕ ਪੁਜਨ ਭਦਰਪਦਾ ਮਹੀਨੇ ਦੀ ਚਤੁਰਥੀ ਤੋਂ ਲੈ ਕੇ ਚਤੁਰਦਾਸ਼ੀ ਤੱਕ ਮਨਾਇਆ ਜਾਂਦਾ ਹੈ। ਇਹ 10 ਦਿਨੀਂ ਤਿਉਹਾਰ ਗਣਪਤੀ ਬੱਪਾ ਦੀ ਖੁਸ਼ੀ, ਸਵਾਗਤ ਅਤੇ ਪੂਜਾ ਵਿੱਚ ਲੰਘਦਾ ਹੈ। ਹਰ ਕੋਈ ਗਣਪਤੀ ਬੱਪਾ ਨੂੰ ਇਨ੍ਹਾਂ 10 ਦਿਨ ਵਿੱਚ ਆਪਣੇ ਘਰ ਲੈ ਕੇ ਆਉਂਦੇ ਹਨ ਤੇ ਪੂਰੀ ਸ਼ਰਧਾ ਨਾਲ ਪੂਜਾ ਕਰਦੇ ਹਨ, ਫਿਰ 10ਵੇਂ ਦਿਨ ਅਨੰਤ ਚਤੁਰਦਸ਼ੀ ਨੂੰ ਭਗਵਾਨ ਗਣੇਸ਼ ਦੀ ਮੰਗਲਮੂਰਤੀ ਨੂੰ ਪਾਣੀ 'ਚ ਵਿਸਰਜਣ ਦੇ ਨਾਲ ਵਿਦਾਈ ਦਿੱਤੀ ਜਾਂਦੀ ਹੈ।

ਬਾਜ਼ਾਰਾਂ 'ਚ ਵੱਖ-ਵੱਖ ਡਿਜ਼ਾਈਨ ਦੀਆਂ ਮੂਰਤੀਆਂ

ਗਣੇਸ਼ ਚਤੁਰਥੀ ਤੋਂ ਬਾਅਦ 10 ਦਿਨਾਂ ਤੱਕ ਗਣਪਤੀ ਬੱਪਾ ਦੇ ਭਗਤ ਉਨ੍ਹਾਂ ਨੂੰ ਮੂਰਤੀਆਂ ਦੇ ਰੂਪ 'ਚ ਘਰ ਲੈ ਕੇ ਆਉਂਦੇ ਹਨ। ਇਸ ਦੇ ਲਈ ਕਈ ਮਹੀਨੇ ਪਹਿਲਾ ਹੀ ਬੱਪਾ ਦੀਆਂ ਮੂਰਤੀਆਂ ਬਣਨੀਆਂ ਸ਼ੁਰੂ ਹੋ ਜਾਂਦੀਆਂ ਹਨ। ਬਾਜ਼ਾਰਾਂ ਵਿੱਚ ਰੰਗੀਨ ਅਤੇ ਵੱਖ-ਵੱਖ ਡਿਜ਼ਾਈਨ ਦੀਆਂ ਮੂਰਤੀਆਂ ਤਿਆਰ ਕੀਤੀਆਂ ਜਾਂਦੀਆਂ ਹਨ। ਹਾਲਾਂਕਿ ਗਣੇਸ਼ ਚਤੁਰਥੀ ਦਾ ਤਿਉਹਾਰ ਮੁੱਖ ਤੌਰ 'ਤੇ ਮਹਾਰਾਸ਼ਟਰ, ਗੁਜਰਾਤ ਅਤੇ ਮੱਧ ਪ੍ਰਦੇਸ਼ ਵਿੱਚ ਮਨਾਇਆ ਜਾਂਦਾ ਹੈ, ਪਰ ਹੁਣ ਪੂਰੇ ਦੇਸ਼ ਵਿੱਚ ਬੱਪਾ ਦੇ ਸ਼ਰਧਾਲੂ ਹਨ ਅਤੇ ਗਣੇਸ਼ ਚਤੁਰਥੀ ਨੂੰ ਬਹੁਤ ਧੂਮਧਾਮ ਨਾਲ ਮਨਾਉਂਦੇ ਹੋਏ, ਹਰ ਕੋਈ ਬੱਪਾ ਨੂੰ ਆਪਣੇ ਘਰ ਲੈ ਆਉਂਦਾ ਹੈ ਅਤੇ ਉਸਦੀ ਪੂਜਾ ਕਰਦਾ ਹੈ।

ABOUT THE AUTHOR

...view details