ਪੰਜਾਬ

punjab

ETV Bharat / bharat

ਮਹਾਤਮਾ ਗਾਂਧੀ ਦਾ ਨੈਲੌਰ ਨਾਲ ਸੀ ਖ਼ਾਸ ਰਿਸ਼ਤਾ - mahatma gandhi visited pallipadu

ਮਹਾਤਮਾ ਗਾਂਧੀ ਦਾ ਨੈਲੌਰ ਨਾਲ ਖ਼ਾਸ ਸਬੰਧ ਸੀ। ਭਾਰਤੀਆਂ ਨੂੰ ਅਤਿਆਚਾਰੀ ਬ੍ਰਿਟਿਸ਼ ਸ਼ਾਸਨ ਵਿਰੁੱਧ ਲੜਾਈ ਲਈ ਇਕਜੁੱਟ ਕਰਨ ਵਾਲੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦਾ ਨੈਲੋਰ ਨਾਲ ਇਕ ਖ਼ਾਸ ਰਿਸ਼ਤਾ ਰਿਹਾ।

ਫ਼ੋਟੋ

By

Published : Sep 25, 2019, 7:02 AM IST

ਉਹ ਆਪਣੇ ਜੀਵਨ ਕਾਲ ਵਿੱਚ ਦੋ ਵਾਰ ਪਾਲੀਪਡੂ ਗਏ

ਗਾਂਧੀ ਜੀ ਆਪਣੇ ਜੀਵਨ ਕਾਲ ਦੌਰਾਨ 2 ਵਾਰ ਨੈਲੋਰ ਜ਼ਿਲ੍ਹੇ ਦੇ ਇੰਦੁਕੂਰੀਪੇਟ ਮੰਡਲ ਵਿੱਚ ਪਾਲੀਪਡੂ ਗਏ। ਦੂਜੀ ਸਾਬਰਮਤੀ ਦਾ 7 ਅਪ੍ਰੈਲ 1921 ਨੂੰ ਉਦਘਾਟਨ ਕੀਤਾ। ਪਵਿੱਤਰ ਪਿਨਾਕੀਨੀ ਨਦੀ ਦੇ ਕੰਢੇ, ਗਾਂਧੀ ਜੀ ਨੇ ਇਕ ਆਸ਼ਰਮ ਸਥਾਪਿਤ ਕੀਤਾ, ਜਿਸ ਦਾ ਉਦਘਾਟਨ 7 ਅਪ੍ਰੈਲ 1921 ਨੂੰ ਕੀਤਾ ਗਿਆ ਸੀ। ਇਸ ਆਸ਼ਰਮ ਨੂੰ 'ਦੂਜੇ ਸਾਬਰਮਤੀ' ਵਜੋਂ ਜਾਣਿਆ ਜਾਂਦਾ ਹੈ।

ਪਿੰਡ ਆਜ਼ਾਦੀ ਸੰਘਰਸ਼ ਦਾ ਇੱਕ ਫੋਕਲ ਪੁਆਇੰਟ ਸੀ
ਪਾਲੀਪਡੂ ਨੇ ਸੁਤੰਤਰਤਾ ਸੰਗਰਾਮ ਦੌਰਾਨ ਕੇਂਦਰ ਬਿੰਦੂ ਵਜੋਂ ਕੰਮ ਕੀਤਾ। ਹਨੂੰਮੰਥਾ ਰਾਓ, ਚਤੁਰਵੇਦੁਲਾ ਕ੍ਰਿਸ਼ਨਈਆ ਤੇ ਪਲੀਪਡੂ ਦੇ ਵਸਨੀਕਾਂ ਨੇ ਆਸ਼ਰਮ ਦੀ ਉਸਾਰੀ ਦਾ ਕੰਮ ਕੀਤਾ।

ਵੀਡੀਓ

ਰੁਸਤਮ ਜੀ ਨੇ ਗਾਂਧੀ ਜੀ ਦੇ ਬੰਦ ਆਸ਼ਰਮ ਲਈ 10,000 ਰੁਪਏ ਦਾਨ ਕੀਤੇ
ਗਾਂਧੀ ਜੀ ਦੇ ਨਜ਼ਦੀਕੀ ਸਾਥੀ ਰੁਸਤਮਜੀ ਨੇ ਉਨ੍ਹਾਂ ਦਿਨਾਂ 'ਚ 10,000 ਰੁਪਏ ਦੀ ਵੱਡੀ ਰਕਮ ਦਾਨ ਕੀਤੀ ਸੀ। ਇਸ ਲਈ ਆਸ਼ਰਮ ਦੀ ਮੁੱਖ ਇਮਾਰਤ ਦਾ ਨਾਂਅ ਉਸ ਦੇ ਨਾਂਅ 'ਤੇ ਰੱਖਿਆ ਗਿਆ ਸੀ।

  • 'ਗਾਂਧੀ ਜੀ ਨੇ ਸਭ ਤੋਂ ਪਹਿਲਾਂ ਗੁਜਰਾਤ' ਚ ਸਾਬਰਮਤੀ ਆਸ਼ਰਮ ਦੀ ਸਥਾਪਨਾ ਕੀਤੀ '
  • 'ਉਹ ਉਸ ਵੇਲੇ ਦੇ ਮਦਰਾਸ ਪ੍ਰਾਂਤ' ਚ ਦੂਜਾ ਆਸ਼ਰਮ ਖੋਲ੍ਹਣਾ ਚਾਹੁੰਦੇ ਸਨ
  • 'ਸਮਾਜ ਸੇਵਕ ਪੋਨਾਕਾ ਕਨਕੰਮਾ ਨੇ ਆਸ਼ਰਮ ਬਣਾਉਣ ਲਈ 13 ਏਕੜ ਜ਼ਮੀਨ ਦਾਨ ਕੀਤੀ ਸੀ।'
  • ਆਸ਼ਰਮ ਵਿਖੇ ਸੂਤੀ ਧਾਗੇ ਦੀ ਤਿਆਰੀ, ਖਾਦੀ ਉਤਪਾਦਨ, ਗੀਤਾ ਪਾਠ ਅਤੇ ਸਮਾਜਿਕ ਕਾਰਜ ਕੀਤੇ ਗਏ।
  • 'ਸਮੇਂ ਦੇ ਬੀਤਣ ਨਾਲ, ਆਸ਼ਰਮ ਦੀ ਹਾਲਤ ਹਾਲਤ ਖ਼ਸਤਾ ਹੋਣ ਲੱਗ ਗਈ ਸੀ।'
  • 'ਇੰਡੀਅਨ ਰੈਡ ਕਰਾਸ ਸੁਸਾਇਟੀ ਨੇ ਇਮਾਰਤ ਦਾ ਮੁੜ ਨਿਰਮਾਣ ਕੀਤਾ'
  • 'ਬਾਪੂ 11 ਮਈ, 1929 ਨੂੰ ਇਸ ਆਸ਼ਰਮ ਵਿਚ ਦੁਬਾਰਾ ਆਏ ਤੇ ਇੱਥੇ ਇਕ ਰਾਤ ਬਿਤਾਈ'

ਗਾਂਧੀਵਾਦੀ ਆਦਰਸ਼ਾਂ ਤੇ ਸਿਧਾਂਤਾ ਦੇ ਪ੍ਰਚਾਰ ਲਈ ਹੁਣ ਆਸ਼ਰਮ ਵਿੱਚ ਗਾਂਧੀ ਜੀ ਦੇ ਵਰ੍ਹੇਗੰਢ ਤੇ ਸ਼ਹੀਦੀ ਦਿਹਾੜੇ ਮੌਕੇ ਵਿਸ਼ੇਸ਼ ਸਮਾਗਮ ਤੇ ਗਾਂਧੀ ਜੀ ਦੇ ਫ਼ਲਸਫ਼ੇ 'ਤੇ ਕੋਰਸ ਕਰਵਾਏ ਜਾਂਦੇ ਹਨ।
ਰੈਡ ਕਰਾਸ ਵੱਲੋਂ ਆਸ਼ਰਮ ਵਿੱਚ ਡੀਐਡੀਕਸ਼ਨ ਕੇਂਦਰ ਵੀ ਸਥਾਪਤ ਕੀਤਾ ਗਿਆ ਹੈ।

ABOUT THE AUTHOR

...view details