ਗਾਂਧੀ ਨੇ ਆਂਧਰਾ ਪ੍ਰਦੇਸ਼ ਦਾ ਦੌਰਾ ਕੀਤਾ, ਜਿੱਥੇ ਭਾਰੀ ਵਿਰੋਧ ਪ੍ਰਦਰਸ਼ਨਾਂ ਤੇ ਅੰਦੋਲਨ ਦੇ ਨਾਲ-ਨਾਲ ਆਜ਼ਾਦੀ ਦੀ ਲਹਿਰ ਜ਼ੋਰ ਫੜਦੀ ਜਾ ਰਹੀ ਸੀ। ਸਾਰਿਆਂ ਅੰਦੋਲਨਾਂ ਵਿੱਚ ਚਿਰਾਲ-ਪੇਰਾਲਾ ਅੰਦੋਲਨ ਦੁੱਗੀਰਾਲਾ ਗੋਪਾਲਾਕ੍ਰਿਸ਼ਨੱਯਾ ਦੀ ਅਗਵਾਈ ਵਾਲਾ ਇੱਕ ਮਹੱਤਵਪੂਰਣ ਅੰਦੋਲਨ ਸੀ। ਇਸ ਨੂੰ 'ਆਂਧਰਾ ਰਤਨ' ਵੀ ਕਿਹਾ ਜਾਂਦਾ ਹੈ। ਗਾਂਧੀ ਨੂੰ ਜਦੋਂ ਇਸ ਵਿਰੋਧੀ ਸੱਤਿਆਗ੍ਰਹਿ ਬਾਰੇ ਪਤਾ ਲੱਗਿਆ, ਤਾਂ ਉਨ੍ਹਾਂ ਨੇ 1929 ਵਿਚ ਚਿਰਲਾ ਸ਼ਿਵ ਮੰਦਿਰ ਵਿਚ ਇਕ ਮੀਟਿੰਗ ਦਾ ਪ੍ਰਬੰਧ ਕੀਤਾ, ਜਿਸ ਵਿਚ ਹਜ਼ਾਰਾਂ ਲੋਕਾਂ ਨੇ ਸ਼ਿਰਕਤ ਕੀਤੀ। ਬਾਅਦ ਵਿਚ, ਉਸੇ ਥਾਂ 'ਤੇ ਗਾਂਧੀ ਜੀ ਦਾ ਕਾਲਾ ਬੁੱਤ ਬਣਾਇਆ ਗਿਆ।
ਮਹਾਤਮਾ ਗਾਂਧੀ ਨੇ ਦੇਸ਼ ਵਿੱਚ ਹਰ ਥਾਂ ਛੱਡੀਆਂ ਪੈੜਾਂ
ਮਹਾਤਮਾ ਗਾਂਧੀ ਨੇ ਦੇਸ਼ ਭਰ ਵਿੱਚ ਬਹੁਤ ਸਾਰੀਆਂ ਥਾਵਾਂ 'ਤੇ ਆਪਣੀਆਂ ਪੈੜਾਂ ਛੱਡੀਆਂ ਤੇ ਲੋਕਾਂ ਨੂੰ ਆਜ਼ਾਦੀ ਦੀ ਲਹਿਰ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਕੀਤਾ।
1929 ਵਿਚ, ਗਾਂਧੀ ਜੀ ਨੇ ਵੇਟਾਪਲੇਮ ਵਿਚ ਸਰਸਵਤਾ ਨਿਕੇਤਨਮ ਲਾਇਬ੍ਰੇਰੀ ਦਾ ਨੀਂਹ ਪੱਥਰ ਵੀ ਰੱਖਿਆ, ਜੋ ਕਿ ਭਾਰਤ ਦੀ ਸਭ ਤੋਂ ਪੁਰਾਣੀ ਲਾਇਬ੍ਰੇਰੀ ਵਿਚੋਂ ਇਕ ਹੈ। ਇਸ ਦੀ 1918 'ਚ ਮਰਹੂਮ ਵੀ.ਵੀ. ਸ਼੍ਰੇਸ਼ਟੀ ਨੇ ਸਥਾਪਨਾ ਕੀਤੀ ਸੀ। ਨੀਂਹ ਪੱਥਰ ਸਮਾਰੋਹ ਮੌਕੇ ਭਾਜੜ ਮਚ ਗਈ ਤੇ ਨਤੀਜੇ ਵਜੋਂ ਗਾਂਧੀ ਜੀ ਦੀ ਤੁਰਨ ਵਾਲੀ ਸੋਟੀ ਟੁੱਟ ਗਈ। ਇਸ ਲਾਇਬ੍ਰੇਰੀ ਵਿਚ 'ਟੁੱਟੀ ਹੋਈ ਲਾਠੀ' ਹੁਣ ਤੱਕ ਵੀ ਸੁਰੱਖਿਅਤ ਹੈ।
ਮਹਾਤਮਾ ਗਾਂਧੀ ਨੇ ਦੇਸ਼ ਭਰ ਵਿੱਚ ਬਹੁਤ ਸਾਰੀਆਂ ਥਾਵਾਂ 'ਤੇ ਆਪਣੀਆਂ ਪੈੜਾਂ ਛੱਡੀਆਂ ਤੇ ਲੋਕਾਂ ਨੂੰ ਆਜ਼ਾਦੀ ਦੀ ਲਹਿਰ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਕੀਤਾ। ਗਾਂਧੀ ਜੀ ਨੇ 1929 ਅਤੇ 1935 'ਚ ਇਸ ਥਾਂ ਦਾ 2 ਵਾਰ ਦੌਰਾ ਕੀਤਾ। ਗਾਂਧੀ ਜੀ ਨੇ ਸੁਤੰਤਰਤਾ ਅੰਦੋਲਨ ਵਿਚ ਮਹੱਤਵਪੂਰਣ ਭੂਮਿਕਾ ਨਿਭਾਈ। ਉਨ੍ਹਾਂ ਨੇ ਵੇਟਾਪਲੇਮ ਦਾ ਦੌਰਾ ਕੀਤਾ ਤੇ ਸਵਰਾਜ ਅੰਦੋਲਨ ਲਈ ਫੰਡ ਇਕੱਠੇ ਕੀਤੇ। ਉਨ੍ਹਾਂ ਨੇ ਚਿਰਲਾ ਖੇਤਰ ਤੋਂ 1300 ਰੁਪਏ ਇਕੱਠੇ ਕੀਤੇ। ਗੁੰਟੂਰ ਵਿਚ, ਉਸ ਨੇ ਲਗਭਗ 1800 ਰੁਪਏ ਇਕੱਠੇ ਕੀਤੇ। ਸਰਸਵਤਾ ਨਿਕੇਤਨਮ ਲਾਇਬ੍ਰੇਰੀ ਆਂਧਰਾ ਪ੍ਰਦੇਸ਼ ਦੀ ਮੁੱਖ ਖੋਜ-ਅਧਾਰਿਤ ਲਾਇਬ੍ਰੇਰੀਆਂ ਵਿਚੋਂ ਇਕ ਹੈ। ਲਾਈਬ੍ਰੇਰੀ ਵਿਚ 70,000 ਤੋਂ ਵੀ ਵੱਧ ਕਿਤਾਬਾਂ ਸ਼ਾਮਲ ਹਨ, ਜਿਸ ਵਿਚ ਪ੍ਰਦਰਸ਼ਿਤ ਕੀਤੇ ਗਏ ਪਾਮ ਪੱਤਿਆਂ ਦੀਆਂ ਹੱਥ-ਲਿਖਤਾਂ ਦਾ ਇਕ ਦੁਰਲੱਭ ਸੰਗ੍ਰਹਿ ਹੈ।