ਪੰਜਾਬ

punjab

ETV Bharat / bharat

ਜਦੋਂ ਬਿਹਾਰ ਦੇ ਦੇਵਘਰ 'ਚ ਗਾਂਧੀ ਜੀ ਦਾ ਹੋਇਆ ਸੀ ਭਾਰੀ ਵਿਰੋਧ - ਮਹਾਤਮਾ ਗਾਂਧੀ

ਇੱਕ ਵਾਰ ਮਹਾਤਮਾ ਗਾਂਧੀ ਜੀ ਨੂੰ ਬਿਹਾਰ ਦੇ ਦੇਵਘਰ ਵਿੱਚ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ ਜਦੋਂ ਉਹ ਇੱਕ ਵਿਸ਼ੇਸ਼ ਮਕਸਦ ਲਈ ਇਥੇ ਆਏ ਸਨ। ਯਾਤਰਾ ਦੌਰਾਨ, ਜਿਵੇਂ ਹੀ ਕਿਸੇ ਖ਼ਾਸ ਧਰਮ ਦੇ ਧੜੇ ਨੂੰ ਗਾਂਧੀ ਜੀ ਦੇ ਆਉਣ ਬਾਰੇ ਪਤਾ ਲੱਗਿਆ ਤਾਂ ਉਹ ਇੰਨੇ ਗੁੱਸੇ ਹੋਏ ਕਿ ਗਾਂਧੀ ਜੀ ਨੂੰ ਅੱਧ ਵਿਚਕਾਰ ਹੀ ਪਰਤਣਾ ਪਿਆ।

ਫ਼ੋਟੋ

By

Published : Sep 23, 2019, 7:02 AM IST

ਘਟਨਾ 25 ਅਪ੍ਰੈਲ 1934 ਨੂੰ ਉਸ ਵੇਲੇ ਸਾਹਮਣੇ ਆਈ, ਜਦੋਂ ਮਹਾਤਮਾ ਗਾਂਧੀ ਦੇਵਘਰ ਦੇ ਬਾਬਾਧਾਮ ਮੰਦਰ ਦੇ ਦਰਸ਼ਨ ਕਰਨ ਗਏ ਸਨ। ਉਨ੍ਹਾਂ ਦੇ ਦੌਰੇ ਨੇ ਪਾਂਡਾ ਸਮਾਜ ਦੇ ਇੱਕ ਧੜੇ ਨੂੰ ਨਾਰਾਜ਼ ਕੀਤਾ ਜਦੋਂ ਖ਼ਬਰ ਮਿਲੀ ਕਿ ਗਾਂਧੀ ਜੀ ਦਲਿਤਾਂ ਨੂੰ ਮੰਦਿਰ ਵਿੱਚ ਦਾਖ਼ਲ ਕਰਵਾਉਣਾ ਚਾਹੁੰਦੇ ਹਨ।

ਵੀਡੀਓ

ਮਹਾਤਮਾ ਗਾਂਧੀ ਭਗਵਾਨ ਸ਼ਿਵ ਮੰਦਰ 'ਚ ਪੂਜਾ ਕਰਨ ਲਈ ਜਸੀਡੀਹ ਰੇਲਵੇ ਸਟੇਸ਼ਨ ਪਹੁੰਚੇ। ਪਾਂਡਾ ਸਮਾਜ ਦੇ ਧੜੇ ਨੇ ਦਲਿਤਾਂ ਦੇ ਮੰਦਰ ਵਿਚ ਦਾਖ਼ਲ ਹੋਣ ਦਾ ਵਿਰੋਧ ਕਰਦਿਆਂ ਰਾਹ ਵਿਚ ਹੀ ਗਾਂਧੀ ਜੀ ਨੂੰ ਘੇਰਕੇ ਪੱਥਰਬਾਜ਼ੀ ਸ਼ੁਰੂ ਕਰ ਦਿੱਤੀ। ਹਾਲਾਂਕਿ, ਗਾਂਧੀ ਜੀ ਨੂੰ ਪੂਜਾ ਕੀਤੇ ਬਿਨਾਂ ਵਾਪਸ ਪਰਤਣਾ ਪਿਆ, ਜਦਕਿ, ਵਿਨੋਵਾ ਭਾਵੇ ਨੂੰ ਪੂਜਾ ਕਰਨ ਦੀ ਮਨਜ਼ੂਰੀ ਦਿੱਤੀ ਗਈ।

ਵਿਰੋਧ ਦੇ ਕਾਰਨ ਗਾਂਧੀ ਦੀ ਇੱਛਾ ਅਧੂਰੀ ਰਹੀ। ਹਾਲਾਂਕਿ, ਉਸੇ ਸਮੇਂ, ਬਿਜਲੀ ਕੋਠੀ ਵਿੱਚ ਉਹ ਨਥਮਲ ਸਿੰਘਾਨੀਆ ਨੂੰ ਮਿਲੇ, ਜਿਨ੍ਹਾਂ ਨੇ ਗਾਂਧੀ ਜੀ ਨੂੰ ਸੁਤੰਤਰਤਾ ਸੰਗਰਾਮ ਵਿੱਚ ਵਿੱਤੀ ਮਦਦ ਦਿੱਤੀ। ਭਾਵੇਂ ਮਹਾਤਮਾ ਗਾਂਧੀ ਦਲਿਤਾਂ ਨੂੰ ਦੇਵਘਰ ਦੇ ਬਾਬਾਧਾਮ ਮੰਦਿਰ ਦੇ ਦਰਸ਼ਨ ਕਰਵਾਉਣ ਵਿੱਚ ਅਸਫ਼ਲ ਹੋ ਗਏ ਸਨ ਪਰ ਉਨ੍ਹਾਂ ਦਾ ਆਗਮਨ ਇਤਿਹਾਸਕ ਸਾਬਤ ਹੋਇਆ। ਅੱਜ ਵੀ, ਸ਼ਹਿਰ ਦੇ ਟਾਵਰ ਚੌਕ ਵਿਚ ਉਨ੍ਹਾਂ ਦਾ ਬੁੱਤ ਲੋਕਾਂ ਨੂੰ ਅਹਿੰਸਾ ਅਤੇ ਤਿਆਗ ਦੇ ਰਾਹ 'ਤੇ ਚੱਲਣ ਲਈ ਪ੍ਰੇਰਿਤ ਕਰਦਾ ਹੈ।

ABOUT THE AUTHOR

...view details