ਪੰਜਾਬ

punjab

ETV Bharat / bharat

ਭੋਪਾਲ ਦੇ ਗਾਂਧੀ ਵਿਰਾਸਤ ਸਥਾਨਾਂ ਨੂੰ ਕੀਤਾ ਗਿਆ ਨਜ਼ਰ ਅੰਦਾਜ਼ - ਖਾਦੀ ਕੱਪੜੇ

ਸਰਕਾਰ ਹਰ ਰੂਪ ਵਿਚ ਗਾਂਧੀ ਦੀ ਯਾਦ ਨੂੰ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰ ਰਹੀ ਹੈ, ਪਰ ਭੋਪਾਲ ਵਿਚ ਦੋ ਇਤਿਹਾਸਕ ਸਥਾਨ ਹਨ ਜੋ ਲਾਪਰਵਾਹੀ ਕਾਰਨ ਇਸ ਦੀ ਮਹੱਤਤਾ ਨੂੰ ਗੁਆ ਰਹੇ ਹਨ।

ਫ਼ੋਟੋ

By

Published : Aug 26, 2019, 7:51 AM IST

ਨਵੀਂ ਦਿੱਲੀ: ਮਹਾਤਮਾ ਗਾਂਧੀ ਦੀ ਯਾਦ ਨੂੰ ਸਰਕਾਰ ਵਲੋਂ ਬਰਕਰਾਰ ਰੱਖਣ ਲਈ ਅੱਖੋਂ ਪਰੋਖਿਆਂ ਕੀਤਾ ਜਾ ਰਿਹਾ ਹੈ। ਭੋਪਾਲ ਵਿੱਚ ਦੋ ਇਤਿਹਾਸਕ ਸਥਾਨ ਹਨ- ਬੇਨਜ਼ੀਰ ਦਾ ਮੈਦਾਨ ਅਤੇ ਉਹ ਇਮਾਰਤ, ਜਿੱਥੇ ਗਾਂਧੀ ਆਪਣੀ 2 ਦਿਨਾਂ ਭੋਪਾਲ ਯਾਤਰਾ ਦੌਰਾਨ ਠਹਿਰੇ ਸਨ।

ਮਹਾਤਮਾ ਗਾਂਧੀ ਨੇ ਆਪਣੀ ਅਹਿੰਸਾਵਾਦੀ ਲਹਿਰ ਰਾਹੀਂ ਪੂਰੀ ਦੁਨੀਆ ਦੇ ਲੋਕਾਂ 'ਤੇ ਅਸਰ ਪਾਇਆ ਅਤੇ ਉਨ੍ਹਾਂ ਨੂੰ ਪ੍ਰਭਾਵਿਤ ਕੀਤਾ। ਆਜ਼ਾਦੀ ਦੇ ਅੰਦੋਲਨ ਦੇ ਦਿਨਾਂ ਦੌਰਾਨ, 1929 ਵਿੱਚ, ਗਾਂਧੀ ਨੇ ਭੋਪਾਲ ਦੇ ਬੇਨਜ਼ੀਰ ਗਰਾਉਂਡ ਵਿਚ ਇਕ ਜਨ ਸਭਾ ਨੂੰ ਸੰਬੋਧਿਤ ਕੀਤਾ, ਪਰ ਅੱਜ ਇਹ ਇਤਿਹਾਸਕ ਮੈਦਾਨ ਅਣਗੌਲਿਆਂ ਗਿਆ ਹੈ।

ਮੁਲਕ ਦੀ ਆਜ਼ਾਦੀ ਲਈ ਅਹਿੰਸਾ ਅੰਦੋਲਨ ਦੌਰਾਨ ਭੋਪਾਲ ਦੇ ਨਵਾਬ ਨੇ ਗਾਂਧੀ ਨੂੰ ਆਪਣੇ ਸ਼ਹਿਰ ਸੱਦਿਆ ਸੀ। ਗਾਂਧੀ ਨੇ ਸੱਦਾ ਸਵੀਕਾਰ ਕਰ ਲਿਆ ਅਤੇ 8 ਸਤੰਬਰ ਤੋਂ 10 ਸਤੰਬਰ, 1929 ਤੱਕ ਭੋਪਾਲ ਵਿੱਚ ਰਹੇ ਅਤੇ ਉਹ ਬਹੁਤ ਸਾਰੇ ਲੋਕਾਂ ਨੂੰ ਮਿਲੇ। ਭੋਪਾਲ ਦੇ ਨਵਾਬ ਨੇ ਗਾਂਧੀ ਦਾ ਸ਼ਾਨਦਾਰ ਸਵਾਗਤ ਕੀਤਾ ਅਤੇ ਇਸ ਦੇ ਨਾਲ ਹੀ, ਖਾਦੀ ਕੱਪੜੇ ਨਾਲ ਸਾਰੇ ਸ਼ਹਿਰ ਨੂੰ ਸਜਾਇਆ।

ਵੇਖੋ ਵੀਡੀਓ

ਜਿਸ ਇਮਾਰਤ ਵਿੱਚ ਗਾਂਧੀ ਆਪਣੀ 2 ਦਿਨਾਂ ਦੌਰੇ ਦੌਰਾਨ ਰਹੇ ਸਨ, ਉਹ ਵੀ ਸਰਕਾਰ ਦੀ ਲਾਪਰਵਾਹੀ ਕਾਰਨ ਅਣਗਹਿਲੀ ਦੀ ਸਥਿਤੀ ਵਿੱਚ ਹੈ। ਇਕ ਪਾਸੇ ਇਕ ਹੋਟਲ ਬਣਾਇਆ ਗਿਆ ਹੈ, ਜਦਕਿ ਦੂਜਾ ਪਾਸੇ ਖੰਡਰ ਬਣਿਆ ਪਿਆ ਹੈ।
ਹਾਲਾਂਕਿ ਸਰਕਾਰ ਗਾਂਧੀ ਦੀ ਯਾਦ ਨੂੰ ਹਰ ਰੂਪ ਵਿੱਚ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰ ਰਹੀ ਹੈ, ਪਰ ਸਰਕਾਰ ਦੀ ਅਣਗਹਿਲੀ ਕਾਰਨ ਇਸ ਇਤਿਹਾਸਕ ਇਮਾਰਤ ਦੀ ਨਿਸ਼ਾਨਦੇਹੀ ਖ਼ਤਮ ਹੁੰਦੀ ਜਾ ਰਹੀ ਹੈ।

ਇਹ ਵੀ ਪੜ੍ਹੋ:ਮਹਾਤਮਾ ਗਾਂਧੀ ਦੀ ਸਿਲਵਰ ਪਲੇਟ ਦੀ ਕਹਾਣੀ

ਹੁਣ ਵੇਖਣਾ ਹੋਵੇਗਾ ਕਿ ਸਰਕਾਰ ਇਨ੍ਹਾਂ ਇਤਿਹਾਸਕ ਇਮਾਰਤਾਂ ਨੂੰ ਸਾਂਭਣ ਲਈ ਕੀ ਕਦਮ ਚੁੱਕਦੀ ਹੈ, ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਮਹਾਤਮਾ ਗਾਂਧੀ ਦੇ ਇਤਿਹਾਸ ਨਾਲ ਜੁੜੀਆਂ ਰਹਿ ਸਕਣ।

ABOUT THE AUTHOR

...view details