ਪੰਜਾਬ

punjab

ETV Bharat / bharat

ਭਾਰਤ ਚੀਨ ਦੀ ਕਮਾਂਡਰ ਪੱਧਰ ਦੀ ਗੱਲਬਾਤ ਜਾਰੀ, ਗਲਵਾਨ ਘਾਟੀ ਤੇ ਸਰਹੱਦ ਵਿਵਾਦ ਮੁੱਖ ਮੁੱਦੇ - India and China's Corps Commander-level meeting

ਭਾਰਤ ਅਤੇ ਚੀਨੀ ਫ਼ੌਜ ਵਿਚਾਲੇ ਹਿੰਸਕ ਝੜਪ ਤੋਂ ਲੈ ਕੇ ਫਿੰਗਰ ਫੋਰ ਤੱਕ ਸਰਹੱਦ ਵਿਵਾਦ ਬਾਰੇ ਅੱਜ ਦੋਵਾਂ ਦੇਸ਼ਾਂ ਦੇ ਲੈਫਟੀਨੈਂਟ ਜਨਰਲ ਪੱਧਰ ਦੀ ਬੈਠਕ ਹੈ ਜੋ ਕਿ ਜਾਰੀ ਹੈ।

ਫ਼ੋਟੋ।
ਫ਼ੋਟੋ।

By

Published : Jun 22, 2020, 12:49 PM IST

Updated : Jun 22, 2020, 1:13 PM IST

ਨਵੀਂ ਦਿੱਲੀ: ਭਾਰਤ ਅਤੇ ਚੀਨੀ ਸੈਨਾ ਵਿਚਾਲੇ 15 ਅਤੇ 16 ਦੀ ਦਰਮਿਆਨੀ ਰਾਤ ਨੂੰ ਹੋਈ ਹਿੰਸਕ ਝੜਪ ਤੇ ਗਲਵਾਨ ਘਾਟੀ ਤੋਂ ਲੈ ਕੇ ਫਿੰਗਰ ਫੋਰ ਤੱਕ ਸਰਹੱਦ ਵਿਵਾਦ ਨੂੰ ਲੈ ਕੇ ਅੱਜ ਦੋਵਾਂ ਦੇਸ਼ਾਂ ਦੇ ਲੈਫਟੀਨੈਂਟ ਜਨਰਲ ਪੱਧਰ ਦੀ ਬੈਠਕ ਸ਼ੁਰੂ ਹੋ ਗਈ ਹੈ।

ਇਸ ਵਿੱਚ ਸਰਹੱਦ ਵਿਵਾਦ ਨਾਲ ਜੁੜੇ ਹਰ ਮੁੱਦੇ ਉੱਤੇ ਗੱਲਬਾਤ ਹੋਵੇਗੀ। ਫੌ਼ਜ ਨਾਲ ਜੁੜੇ ਸੂਤਰਾਂ ਮੁਤਾਬਕ ਗਲਵਾਨ ਘਾਟੀ ਤੋਂ ਲੈ ਕੇ ਫਿੰਗਰ ਫੋਰ ਤੱਕ ਚਰਚਾ ਕੀਤੀ ਜਾਵੇਗੀ।

ਹਿੰਸਕ ਝੜਪ ਨੂੰ ਲੈ ਕੇ 6 ਜੂਨ ਨੂੰ ਹੋਈ ਬੈਠਕ ਤੋਂ ਬਾਅਦ ਇਹ ਦੂਜੀ ਮੀਟਿੰਗ ਹੈ। 14 ਕੋਰ ਦੇ ਕਮਾਂਡਰ ਲੈਫਟੀਨੈਂਟ ਜਨਰਲ ਹਰਿੰਦਰ ਸਿੰਘ ਅਤੇ ਦੱਖਣੀ ਸਿਨਜਿਆਂਗ ਮਿਲਟਰੀ ਜ਼ਿਲ੍ਹਾ ਮੁਖੀ ਮੇਜਰ ਜਨਰਲ ਲਿਉ ਲਿਨ ਵਿਚਕਾਰ 6 ਜੂਨ ਨੂੰ ਪੂਰਬੀ ਲੱਦਾਖ ਵਿੱਚ ਚੁਸ਼ੂਲ-ਮੋਲਡੋ ਸਰਹੱਦੀ ਮੁਲਾਜ਼ਮਾਂ ਦੀ ਬੈਠਕ (ਬੀਪੀਐਮ) ਦੀ ਤਰਜ਼ ਉੱਤੇ ਹੋ ਰਿਹਾ ਹੈ।

ਗਲਵਾਨ ਘਾਟੀ ਵਿੱਚ ਹੋਈ ਹਿੰਸਕ ਝੜਪ ਦੌਰਾਨ ਦੋਹਾਂ ਪਾਸਿਆਂ ਦੇ ਬਹੁਤ ਸਾਰੇ ਸੈਨਿਕਾਂ ਦੇ ਮਾਰੇ ਜਾਣ ਦਾ ਦਾਅਵਾ ਕੀਤਾ ਗਿਆ ਹੈ, ਇਸ ਦਾ ਏਜੰਡਾ ਸਭ ਤੋਂ ਉੱਪਰ ਹੋਵੇਗਾ।

ਹਾਲਾਂਕਿ ਦੋਵਾਂ ਧਿਰਾਂ ਵਿਚਕਾਰ ਝੜਪ ਬਾਰੇ ਬਹੁਤ ਸਾਰੀ ਜਾਣਕਾਰੀ ਅਜੇ ਵੀ ਕਿਆਸਅਰਾਈਆਂ ਦੇ ਘੇਰੇ ਵਿਚ ਹੈ ਜਿਸ ਵਿੱਚ ਸੈਨਿਕਾਂ ਦੇ ਬੰਧਕ ਬਣਾਏ ਜਾਣ ਦੀਆਂ ਰਿਪੋਰਟਾਂ ਸ਼ਾਮਲ ਹਨ। ਇਕ ਸਕਾਰਾਤਮਕ ਪਹਿਲੂ ਇਹ ਸੀ ਕਿ ਦੋਵਾਂ ਧਿਰਾਂ ਨੇ ਜ਼ਖਮੀ ਲੋਕਾਂ ਨੂੰ ਮਾਰਸ਼ਲ ਦੀ ਭਾਵਨਾ ਨਾਲ ਡਾਕਟਰੀ ਇਲਾਜ ਦੀ ਪੇਸ਼ਕਸ਼ ਕੀਤੀ।

Last Updated : Jun 22, 2020, 1:13 PM IST

ABOUT THE AUTHOR

...view details