ਪੰਜਾਬ

punjab

ETV Bharat / bharat

ਕਾਂਗਰਸ ਵੱਲੋਂ ਜਾਰੀ ਆਡੀਓ 'ਚ ਮੇਰੀ ਆਵਾਜ਼ ਨਹੀਂ, ਮੈਂ ਕਿਸੇ ਵੀ ਜਾਂਚ ਲਈ ਹਾਂ ਤਿਆਰ: ਸ਼ੇਖਾਵਤ - GAJENDRA SINGH SHEKHAWAT

ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਕਾਂਗਰਸ ਵੱਲੋਂ ਲਾਏ ਸਾਰੇ ਇਲਜ਼ਾਮਾਂ ਨੂੰ ਨਕਾਰ ਦਿੱਤਾ ਹੈ। ਸ਼ੇਖਾਵਤ ਨੇ ਕਿਹਾ, 'ਕਾਂਗਰਸ ਵੱਲੋਂ ਜਾਰੀ ਆਡੀਓ 'ਚ ਮੇਰੀ ਆਵਾਜ਼ ਨਹੀਂ ਹੈ, ਮੈਂ ਕਿਸੇ ਵੀ ਜਾਂਚ ਲਈ ਤਿਆਰ ਹਾਂ।'

ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ
ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ

By

Published : Jul 17, 2020, 5:42 PM IST

ਨਵੀਂ ਦਿੱਲੀ: ਰਾਜਸਥਾਨ ਵਿੱਚ ਵਿਧਾਇਕਾਂ ਦੀ ਖਰੀਦ-ਫਰੋਖਤ ਦੀ ਵਾਇਰਲ ਆਡੀਓ 'ਤੇ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕਥਿਤ ਆਡੀਓ ਵਿੱਚ ਉਨ੍ਹਾਂ ਦੀ ਆਵਾਜ਼ ਨਹੀਂ ਹੈ। ਇਸ ਲਈ ਜੋ ਵੀ ਜਾਂਚ ਕੀਤੀ ਜਾਵੇਗੀ, ਉਹ ਉਸ ਲਈ ਤਿਆਰ ਹਨ। ਐਸਓਜੀ ਦੀ ਟੀਮ ਕੇਂਦਰੀ ਮੰਤਰੀ ਸ਼ੇਖਾਵਤ ਤੋਂ ਪੁੱਛਗਿੱਛ ਲਈ ਦਿੱਲੀ ਰਵਾਨਾ ਹੋਈ ਹੈ।

ਸ਼ੇਖਾਵਤ ਨੇ ਕਿਹਾ ਕਿ ਜੋ ਆਡੀਓ ਵਾਇਰਲ ਹੋਈ ਹੈ, ਉਸ 'ਚ ਉਨ੍ਹਾਂ ਦੀ ਆਵਾਜ਼ ਨਹੀਂ ਹੈ। ਉਹ ਕਿਸੀ ਵੀ ਜਾਂਚ ਦਾ ਸਾਹਮਣਾ ਕਰਨ ਲਈ ਤਿਆਰ ਹਨ। ਸ਼ੇਖਾਵਤ ਨੇ ਕਿਹਾ,"ਕਾਂਗਰਸ ਵੱਲੋਂ ਜਾਰੀ ਆਡੀਓ 'ਚ ਮੇਰੀ ਆਵਾਜ਼ ਨਹੀਂ ਹੈ, ਮੇਰੀ ਬੋਲੀ 'ਚ ਮਾਰਵਾੜ ਟਚ ਰਹਿੰਦਾ ਹੈ।"

ਸ਼ੇਖਾਵਤ ਨੇ ਕਿਹਾ,"ਮੈਂ ਕਿਸੇ ਵੀ ਜਾਂਚ ਲਈ ਤਿਆਰ ਹਾਂ। ਮੈਂ ਬਹੁਤ ਸਾਰੇ ਸੰਜੇ ਜੈਨ ਨੂੰ ਜਾਣਦਾ ਹਾਂ, ਉਹ ਕਿਸ ਸੰਜੇ ਜੈਨ ਬਾਰੇ ਗੱਲ ਕਰ ਰਹੇ ਹਨ। ਜੇ ਕੋਈ ਜਾਂਚ ਏਜੰਸੀ ਮੈਨੂੰ ਬੁਲਾਉਂਦੀ ਹੈ, ਤਾਂ ਮੈਂ ਜ਼ਰੂਰ ਜਾਵਾਂਗਾ।"

ਦੱਸ ਦਈਏ ਕਿ ਰਾਜਸਥਾਨ ਵਿੱਚ ਸਿਆਸੀ ਸਕੰਟ ਦੇ ਮੱਦੇਨਜ਼ਰ, ਕਾਂਗਰਸ ਨੇ ਗਜੇਂਦਰ ਸ਼ੇਖਾਵਤ, ਵਿਧਾਇਕ ਭੰਵਰਲਾਲ ਸ਼ਰਮਾ ਅਤੇ ਸੰਜੇ ਜੈਨ ਨਾਂਅ ਦੇ ਇੱਕ ਵਿਅਕਤੀ ਵਿਰੁੱਧ ਸ਼ਿਕਾਇਤ ਐਸਓਜੀ ਵਿੱਚ ਦਰਜ ਕਰਵਾਈ ਹੈ।

ਕਾਂਗਰਸ ਦਾ ਇਲਜ਼ਾਮ ਹੈ ਕਿ ਇਸ ਆਡੀਓ ਵਿੱਚ ਸਰਕਾਰ ਨੂੰ ਡਿਗਾਉਣ ਨੂੰ ਲੈ ਕੇ ਚਰਚਾ ਕੀਤੀ ਜਾ ਰਹੀ ਹੈ।

ABOUT THE AUTHOR

...view details