ਫਰਾਂਸ ਸਰਕਾਰ ਨੇ ਮਸੂਦ ਅਜਹਰ ਦੀ ਜ਼ਾਇਦਾਦ ਜਬਤ ਕਰਨ ਦੇ ਦਿੱਤੇ ਆਦੇਸ਼ - ਫਰਾਂਸ਼
ਫਰਾਂਸ਼ ਦੇ ਵਿਦੇਸ਼ ਵਿਭਾਗ ਤੇ ਕਮਾਰਸ ਵਿਭਾਗ ਨੇ ਸਾਂਝੀ ਤੌਰ 'ਤੇ ਕੀਤੀ ਪ੍ਰੈੱਸ ਕਾਨਫਰੰਸ। ਜੈਸ਼-ਏ-ਮੁਹੰਮਦ ਮੁਖੀ ਮਸੂਦ ਅਜ਼ਹਰ ਦੀ ਫਰਾਂਸ਼ 'ਚ ਮੌਜੂਦ ਸਾਰੀ ਜ਼ਾਇਦਾਦ ਨੂੰ ਜ਼ਬਤ ਕਰਨ ਦਾ ਆਦੇਸ਼ ਕੀਤਾ ਜਾਰੀ।
ਨਵੀਂ ਦਿੱਲੀ: ਪੁਲਵਾਮਾ ਅੱਤਵਾਦੀ ਹਮਲੇ ਦਾ ਮਾਸਟਰ ਮਾਈਂਡ ਮਸੂਦ ਅਜ਼ਹਰ ਹੁਣ ਇਕ ਵੱਡੇ ਸ਼ਿੰਕਜੇ 'ਚ ਫਸ ਗਿਆ ਹੈ। ਭਾਰਤ ਵੱਲੋਂ ਕੌਮਾਂਤਰੀ ਪੱਧਰ 'ਤੇ ਅੱਤਵਾਦ ਵਿਰੁੱਧ ਚਲਾਈ ਮੁਹਿੰਮ 'ਚ ਫਰਾਂਸ ਨੇ ਵੱਡਾ ਫ਼ੈਸਲਾ ਲਿਆ ਹੈ। ਜਾਣਕਾਰੀ ਮੁਤਾਬਕ ਫਰਾਂਸ ਸਰਕਾਰ ਨੇ ਜੈਸ਼-ਏ-ਮੁਹੰਮਦ ਮੁਖੀ ਮਸੂਦ ਅਜ਼ਹਰ ਦੀ ਫਰਾਂਸ਼ 'ਚ ਮੌਜੂਦ ਸਾਰੀ ਜ਼ਾਇਦਾਦ ਜ਼ਬਤ ਕਰਨ ਦਾ ਆਦੇਸ਼ ਜਾਰੀ ਕੀਤਾ ਹੈ। ਫਰਾਂਸ਼ ਦੇ ਵਿਦੇਸ਼ ਵਿਭਾਗ ਤੇ ਕਮਾਰਸ ਵਿਭਾਗ ਨੇ ਸਾਂਝੀ ਤੌਰ 'ਤੇ ਪ੍ਰੈੱਸ ਕਾਨਫਰੰਸ ਕਰਕੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਫਰਾਂਸ ਨੇ ਕਿਹਾ ਹੈ ਕਿ ਉਹ ਅੱਤਵਾਦ ਵਿਰੁੱਧ ਲੜਾਈ 'ਚ ਹਮੇਸ਼ਾ ਭਾਰਤ ਨਾਲ ਹੈ ਅਤੇ ਭਵਿੱਖ 'ਚ ਵੀ ਭਾਰਤ ਨਾਲ ਖੜ੍ਹਾ ਰਹੇਗਾ।