ਪੰਜਾਬ

punjab

ETV Bharat / bharat

ਕਨੇਡਾ ਤੇ ਆਸਟ੍ਰੇਲਿਆ 'ਚ ਪ੍ਰਵਾਸੀ ਵਿਦਿਆਰਥੀਆਂ ਲਈ ਮੁਫ਼ਤ ਲੰਗਰ - ਪ੍ਰਵਾਸੀ ਵਿਦਿਆਰਥੀ

ਕਨੇਡਾ ਤੇ ਆਸਟ੍ਰੇਲਿਆ 'ਚ ਗੁਰਦੁਆਰਾ ਸਾਹਿਬਾਨ ਦੀ ਪ੍ਰਬੰਧਕੀ ਕਮੇਟੀ ਨੇ ਭਾਰਤੀ ਮੂਲ ਦੇ ਵਿਦਿਆਰਥੀਆਂ ਲਈ ਮੁਫਤ ਟਿਫ਼ਨ ਲੰਗਰ ਸੇਵਾ ਨੂੰ ਸ਼ੁਰੂ ਕੀਤਾ।

Free langar service for immigrant students
ਫ਼ੋਟੋ

By

Published : Jan 5, 2020, 1:05 PM IST

ਚੰਡੀਗੜ੍ਹ: ਕਨੇਡਾ ਤੇ ਆਸਟ੍ਰੇਲਿਆ ਵਰਗੇ ਦੇਸ਼ਾਂ 'ਚ ਗੁਰਦੁਆਰਾ ਸਾਹਿਬਾਨ ਦੀ ਪ੍ਰਬੰਧਕੀ ਕਮੇਟੀ ਨੇ ਭਾਰਤੀ ਮੂਲ ਦੇ ਵਿਦਿਆਰਥੀਆਂ ਲਈ ਟਿਫ਼ਨ ਲੰਗਰ ਸੇਵਾ ਸ਼ੁਰੂ ਕੀਤੀ ਹੈ। ਇਸ ਸੇਵਾ ਦਾ ਲਾਭ ਸਾਰੇ ਧਰਮਾਂ ਦੇ ਵਿਦਿਆਰਥੀਆਂ ਨੂੰ ਮਿਲ ਰਿਹਾ ਹੈ। ਇਸ ਗੁਰੂਘਰ ਲੰਗਰ 'ਚ ਖਾਣੇ ਦੇ ਪੈਕੇਟਾਂ ਨੂੰ ਤਿਆਰ ਕਰਨ ਦੇ ਖਾਸ ਇੰਤਜਾਮ ਕੀਤੇ ਗਏ ਹਨ।

ਇਸ ਸੰਬਧ 'ਚ ਸਰੀ ਦੇ ਗੁਰੂਘਰ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਹਰਦੀਪ ਸਿੰਘ ਨਿੱਝਰ ਨੇ ਦੱਸਿਆ ਕਿ ਹੋਰਨਾਂ ਦੇਸ਼ਾਂ ਤੋਂ ਉਚੇਰੀ ਸਿੱਖਿਆ ਹਾਸਿਲ ਕਰਨ ਲਈ ਸਰੀ ਪੁੱਜੇ ਵਿਦਿਆਰਥੀ ਲਈ ਇਹ ਲੰਗਰ ਸੇਵਾ ਨੂੰ ਸ਼ੁਰੂ ਕੀਤਾ ਹੈ। ਗੁਰੂਘਰ ’ਚ ਪੁੱਜ ਕੇ ਇਸ ਸੇਵਾ ਦਾ ਲਾਭ ਉਠਾਉਣ ਵਾਲੇ ਜ਼ਿਆਦਾਤਰ ਵਿਦਿਆਰਥੀ ਪੰਜਾਬ ਤੋਂ ਹੀ ਹਨ।

ਨਿੱਝਰ ਨੇ ਕਿਹਾ ਕਿ ਬਹੁਤੇ ਪ੍ਰਵਾਸੀਆਂ ਨੂੰ ਰੋਟੀ ਬਣਾਉਣੀ ਨਹੀਂ ਆਉਂਦੀ। ਉਨ੍ਹਾਂ ਨੇ ਕਿਹਾ ਕਿ ਪ੍ਰਵਾਸੀਆਂ ਨੂੰ ਪੀਜ਼ਾ ਤੇ ਬਰਗਰ ਬਹੁਤ ਮਹਿੰਗੇ ਪੈਂਦੇ ਹਨ ਤੇ ਦੂਜੀ ਗੱਲ ਉਨ੍ਹਾਂ ਕੋਲ ਬਹੁਤ ਵਾਰ ਖਾਣਾ ਤਿਆਰ ਕਰਨ ਦਾ ਸਮਾਂ ਹੀ ਨਹੀਂ ਹੁੰਦਾ। ਇਸ ਲਈ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵਿਦਿਆਰਥੀਆਂ ਲਈ ਲੰਗਰ ਸੇਵਾ ਸ਼ੁਰੂ ਕਰਨ ਦਾ ਫੈਸਲਾ ਲਿਆ ਹੈ।

ਇਹ ਵੀ ਪੜ੍ਹੋ: ਨਨਕਾਣਾ ਸਾਹਿਬ ਹਮਲਾ: ਸੰਗਰੂਰ 'ਚ ਭਾਜਪਾ ਆਗੂਆਂ ਨੇ ਪਾਕਿ ਦੇ ਪ੍ਰਧਾਨ ਮੰਤਰੀ ਦਾ ਸਾੜਿਆ ਪੁਤਲਾ

ਗੁਰੂਘਰ ਲੰਗਰ 24 ਘੰਟੇ ਖੁੱਲ੍ਹਾ ਰਹਿੰਦਾ ਹੈ। ਵਿਦਿਆਰਥੀ ਜਦੋਂ ਵੀ ਆਪਣੇ ਘਰ ਨੂੰ ਪਰਤਦੇ ਹਨ। ਉਹ ਜਾਂਦੇ ਹੋਏ ਗੁਰੂਘਰ ਤੋਂ ਖਾਣੇ ਦੇ ਪੈਕਟ ਨੂੰ ਘਰ ਲੈ ਜਾਂਦੇ ਹਨ। ਉਨ੍ਹਾਂ ਨੇ ਦੱਸਿਆ ਕਿ ਇੱਕ ਦਿਨ 'ਚ ਖਾਣੇ ਦੇ 100 ਪੈਕਟ ਲੱਗ ਜਾਂਦੇ ਹਨ।

ABOUT THE AUTHOR

...view details