ਪੰਜਾਬ

punjab

ETV Bharat / bharat

FPI ਨੇ ਭਾਰਤੀ ਬਜ਼ਾਰਾਂ ਤੋਂ ਅਪ੍ਰੈਲ 'ਚ ਹੁਣ ਤੱਕ 10,347 ਕਰੋੜ ਰੁਪਏ ਕੱਢੇ - ਹਿਮਾਂਸ਼ੂ ਸ਼੍ਰੀਵਾਸਤਵ morning star

ਡਿਪਾਜ਼ਟਰੀ ਅੰਕੜਿਆਂ ਮੁਤਾਬਕ 1 ਤੋਂ 24 ਅਪ੍ਰੈਲ ਦੇ ਦਰਮਿਆਨ ਐੱਫ਼ਪੀਆਈ ਨੇ ਘਰੇਲੂ ਸ਼ੇਅਰ ਬਜ਼ਾਰਾਂ ਵਿੱਚ 6,822 ਕਰੋੜ ਰੁਪਏ ਦੀ ਸ਼ੁੱਧ ਬਿਕਵਾਲੀ ਕੀਤੀ। ਜਦਕਿ ਬਾਂਡ ਬਜ਼ਾਰਾਂ ਤੋਂ 3,525 ਕਰੋੜ ਰੁਪਏ ਦੀ ਨਿਕਾਸੀ ਹੋਈ।

FPI ਨੇ ਭਾਰਤੀ ਬਜ਼ਾਰਾਂ ਤੋਂ ਅਪ੍ਰੈਲ 'ਚ ਹੁਣ ਤੱਕ 10,347 ਕਰੋੜ ਰੁਪਏ ਕੱਢੇ
FPI ਨੇ ਭਾਰਤੀ ਬਜ਼ਾਰਾਂ ਤੋਂ ਅਪ੍ਰੈਲ 'ਚ ਹੁਣ ਤੱਕ 10,347 ਕਰੋੜ ਰੁਪਏ ਕੱਢੇ

By

Published : Apr 27, 2020, 5:39 PM IST

ਨਵੀਂ ਦਿੱਲੀ : ਵਿਦੇਸ਼ੀ ਪੋਰਟਫੋਲਿਓ (ਐੱਫ਼ਪੀਆਈ) ਨੇ ਘਰੇਲੂ ਪੂੰਜੀ ਬਜ਼ਾਰਾਂ ਤੋਂ ਅਪ੍ਰੈਲ ਵਿੱਚ ਹੁਣ 10,347 ਕਰੋੜ ਰੁਪਏ ਦੀ ਨਿਕਾਸੀ ਕੀਤੀ ਹੈ। ਦੁਨੀਆ ਭਰ ਵਿੱਚ ਕੋਰੋਨਾ ਵਾਇਰਸ ਸੰਕਟ ਦੇ ਕਾਰਨ ਅਰਥ-ਵਿਵਸਾਥਾਵਾਂ ਕਈ ਤਰ੍ਹਾਂ ਦੇ ਜ਼ੋਖ਼ਿਮ ਅਨੁਮਾਨਾਂ ਨਾਲ ਜੂਝ ਰਹੀਆਂ ਹਨ। ਇਸ ਨਾਲ ਨਿਵੇਸ਼ਕਾਂ ਦੀ ਧਾਰਣਾ ਵੀ ਪ੍ਰਭਾਵਿਤ ਹੋ ਰਹੀ ਹੈ।

ਡਿਪਾਜ਼ਟਰੀ ਅੰਕੜਿਆਂ ਮੁਤਾਬਕ 1 ਅਪ੍ਰੈਲ ਤੋਂ 24 ਅਪ੍ਰੈਲ ਦੇ ਦਰਮਿਆਨ ਐੱਫ਼ਪੀਆਈ ਨੇ ਘਰੇਲੂ ਸ਼ੇਅਰ ਬਜ਼ਾਰਾਂ ਵਿੱਚ 6,822 ਕਰੋੜ ਰੁਪਏ ਦੀ ਸ਼ੁੱਧ ਬਿਕਵਾਲੀ ਕੀਤੀ। ਜਦਕਿ ਬਾਂਡ ਬਜ਼ਾਰਾਂ ਤੋਂ 3,525 ਕਰੋੜ ਰੁਪਏ ਦੀ ਨਿਕਾਸੀ ਹੋਈ। ਇਸ ਤਰ੍ਹਾਂ ਐੱਫ਼ਪੀਆਈ ਨੇ ਘਰੇਲੂ ਪੂੰਜੀ ਬਜ਼ਾਰਾਂ ਤੋਂ 10,347 ਕਰੋੜ ਰੁਪਏ ਦੀ ਸ਼ੁੱਧ ਨਿਕਾਸੀ ਕੀਤੀ।

ਹਾਲਾਂਕਿ, ਨਿਕਾਸੀ ਦੀ ਇਸ ਪ੍ਰਵਿਰਤੀ ਵਿੱਚ ਮਾਰਚ ਦੇ ਮੁਕਾਬਲੇ ਕਮੀ ਆਈ ਹੈ। ਮਾਰਚ ਵਿੱਚ ਐੱਫ਼ਪੀਆਈ ਨੇ ਭਾਰਤੀ ਬਜ਼ਾਰਾਂ (ਸ਼ੇਅਰ ਅਤੇ ਬਾਂਡ ਦੋਵੇਂ) ਤੋਂ ਕੁੱਲ 1.1 ਲੱਖ ਕਰੋੜ ਰੁਪਏ ਦੀ ਸ਼ੁੱਧ ਬਿਕਵਾਲੀ ਕੀਤੀ ਸੀ।

ਮਾਰਨਿੰਗ ਸਟਾਰ ਇੰਡੀਆ ਵਿੱਚ ਸੀਨੀਅਰ ਵਿਸ਼ੇਸ਼ਕ ਸੋਧ ਪ੍ਰਬੰਧਕ ਹਿਮਾਂਸ਼ੂ ਸ਼੍ਰੀਵਾਸਤਵ ਨੇ ਕਿਹਾ ਕਿ ਵਿਦੇਸ਼ੀ ਨਿਵੇਸ਼ਕਾਂ ਦੀ ਨਿਕਾਸੀ ਦੀ ਪ੍ਰਵਿਰਤੀ ਕਮਜ਼ੋਰ ਹੋਣ ਦਾ ਕਾਰਨ ਭਾਰਤ ਦੀ ਕੋਰੋਨਾ ਵਾਇਰਸ ਦੇ ਫ਼ੈਲਾਅ ਨੂੰ ਸੀਮਿਤ ਕਰਨ ਦੀ ਗੰਭੀਰ ਕੋਸ਼ਿਸ਼ ਹੈ, ਕੋਰੋਨਾ ਵਾਇਰਸ ਜੋ ਦੁਨੀਆਂ ਦੇ ਬਾਕੀ ਦੇਸ਼ਾਂ ਵਿੱਚ ਬਹੁਤ ਤੇਜ਼ੀ ਨਾਲ ਫ਼ੈਲਿਆ ਸੀ। ਇਸ ਤੋਂ ਇਲਾਵਾ ਰਿਜ਼ਰਵ ਬੈਂਕ ਅਤੇ ਸਰਕਾਰ ਦੇ ਵੱਖ-ਵੱਖ ਰਾਹਤਕਾਰੀ ਕਦਮਾਂ ਨੇ ਵੀ ਨਿਵੇਸ਼ਕਾਂ ਦੀ ਧਾਰਣਾ ਨੂੰ ਬਦਲਣ ਦਾ ਕੰਮ ਕੀਤਾ ਹੈ।

(ਪੀਟੀਆਈ-ਭਾਸ਼ਾ)

ABOUT THE AUTHOR

...view details