ਲਖਨਊ: ਉੱਤਰ ਪ੍ਰਦੇਸ਼ ਦੇ ਮਥੁਰਾ ਜ਼ਿਲ੍ਹੇ ਦੇ ਵਿੱਚ ਯਮੁਨਾ-ਐਕਸਪ੍ਰੈਸ ਵੇਅ ਉੱਤੇ ਤੇਜ਼ ਰਫ਼ਤਾਰ ਇੱਕ ਕੈਂਟਰ ਖੜੀ ਬੱਸ ਵਿੱਚ ਜਾ ਟਕਰਾਇਆ। ਇਸ ਹਾਦਸੇ ਵਿੱਚ ਬੱਸ ਵਿੱਚ ਸਵਾਰ ਚਾਰ ਲੋਕਾਂ ਦੀ ਮੌਕੇ ਉੱਤੇ ਮੌਤ ਹੋ ਗਈ, ਜਦਕਿ 8 ਲੋਕ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਬੱਸ ਵਿੱਚ ਸਵਾਰ ਸਾਰੇ ਲੋਕ ਬਿਹਾਰ ਤੋਂ ਦਿੱਲੀ ਵੱਲ ਜਾ ਰਹੇ ਸਨ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਉੱਤੇ ਪਹੁੰਚੀ ਅਤੇ ਲਾਸ਼ਾਂ ਨੂੰ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਗਿਆ। ਮ੍ਰਿਤਕਾਂ ਦੀ ਪਹਿਚਾਣ ਕੀਤੀ ਜਾ ਰਹੀ ਹੈ।
ਉੱਤਰ-ਪ੍ਰਦੇਸ਼ 'ਚ ਭਿਆਨਕ ਸੜਕ ਹਾਦਸਾ, 4 ਲੋਕਾਂ ਦੀ ਮੌਤ, ਕਈ ਜ਼ਖ਼ਮੀ - yamuna express war accident
ਯੂਪੀ ਦੇ ਮਥੁਰਾ ਜ਼ਿਲ੍ਹੇ ਵਿੱਚ ਭਿਆਨਕ ਸੜਕ ਹਾਦਸਾ ਵਾਪਰ ਗਿਆ, ਜਿਸ ਵਿੱਚ 4 ਲੋਕਾਂ ਦੀ ਮੌਤ ਹੋ ਗਈ। ਉੱਥੇ ਹੀ ਕਈ ਸਵਾਰੀਆਂ ਜ਼ਖ਼ਮੀ ਹੋ ਗਈਆਂ। ਦੱਸਿਆ ਜਾ ਰਿਹਾ ਹੈ ਕਿ ਬੱਸ ਵਿੱਚ 65 ਸਵਾਰੀਆਂ ਸਨ।
![ਉੱਤਰ-ਪ੍ਰਦੇਸ਼ 'ਚ ਭਿਆਨਕ ਸੜਕ ਹਾਦਸਾ, 4 ਲੋਕਾਂ ਦੀ ਮੌਤ, ਕਈ ਜ਼ਖ਼ਮੀ ਉੱਤਰ-ਪ੍ਰਦੇਸ਼ 'ਚ ਬੱਸ ਹਾਦਸਾ, 4 ਲੋਕਾਂ ਦੀ ਮੌਤ-ਕਈ ਜ਼ਖ਼ਮੀ](https://etvbharatimages.akamaized.net/etvbharat/prod-images/768-512-8391372-thumbnail-3x2-dd.jpg)
ਯਮੁਨਾ ਪਾਰ ਥਾਣਾ ਖੇਤਰ ਦੇ ਯਮੁਨਾ ਐਕਸਪ੍ਰੈਸ ਵੇਅ ਮਾਇਲ ਗਿਣਤੀ 105 ਉੱਤੇ ਸੜਕ ਦੇ ਕਿਨਾਰੇ ਪ੍ਰਾਇਵੇਟ ਬੱਸ ਖੜੀ ਸੀ, ਜਿਸ ਵਿੱਚ ਡੀਜ਼ਲ ਖ਼ਤਮ ਹੋ ਗਿਆ ਸੀ। ਬੱਸ ਡਰਾਇਵਰ ਡੀਜ਼ਲ ਲੈਣ ਲਈ ਪੈਟਰੋਲ ਪੰਪ ਉੱਤੇ ਗਿਆ ਹੋਇਆ ਸੀ, ਉੱਦੋਂ ਹੀ ਤੇਜ਼ ਰਫ਼ਤਾਰ ਆਏ ਕੈਂਟਰ ਨੇ ਖੜੀ ਬੱਸ ਵਿੱਚ ਪਿੱਛੋਂ ਦੀ ਟੱਕਰ ਮਾਰ ਦਿੱਤੀ। ਇਸ ਘਟਨਾ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੇ ਨਾਂਅ ਮੁਹੰਮਦ ਰਮਜ਼ੀ ਨਿਵਾਸੀ ਬਿਹਾਰ, ਗੋਪਾਲ ਬੀਜੂ ਨਿਵਾਸੀ ਬਿਹਾਰ, ਮੁਹੰਮਦ ਸਮਸ਼ੇਰ ਨਿਵਾਸੀ ਬਿਹਾਰ ਅਤੇ ਇੱਕ ਹੋਰ ਵਿਅਕਤੀ ਵੀ ਸ਼ਾਮਲ ਹੈ। ਉੱਥੇ ਹੀ 8 ਲੋਕ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਹਨ। ਬੱਸ ਵਿੱਚ ਕੁੱਲ 65 ਸਵਾਰੀਆਂ ਸਨ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਉੱਤੇ ਪਹੁੰਚੀ ਅਤੇ ਜ਼ਖ਼ਮੀਆਂ ਨੂੰ ਇਲਾਜ਼ ਦੇ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ। ਪ੍ਰਾਇਵੇਟ ਬੱਸ ਬਿਹਾਰ ਤੋਂ ਦਿੱਲੀ ਵੱਲ ਜਾ ਰਹੀ ਸੀ।