ਪੰਜਾਬ

punjab

ETV Bharat / bharat

ਗੁਹਾਟੀ ਗ੍ਰੇਨੇਡ ਹਮਲਾ ਮਾਮਲੇ 'ਚ 4 ਗ੍ਰਿਫ਼ਤਾਰ - assam

ਅਸਾਮ ਦੇ ਗੁਹਾਟੀ 'ਚ ਜ਼ੂ ਰੋਡ ਸਥਿਤ ਇੱਕ ਮਾਲ ਦੇ ਬਾਹਰ ਗ੍ਰੇਨੇਡ ਧਮਾਕੇ 'ਚ ਪੁਲਿਸ ਨੇ ਇੱਕ ਔਰਤ ਸਣੇ ਚਾਰ ਨੂੰ ਗ੍ਰਿਫ਼ਤਾਰ ਕੀਤਾ ਹੈ।

ਫ਼ਾਈਲ ਫ਼ੋਟੋ।

By

Published : May 16, 2019, 3:11 PM IST

ਗੁਹਾਟੀ: ਬੀਤੀ ਰਾਤ ਜ਼ੂ ਰੋਡ ਇਲਾਕੇ 'ਚ ਇਕ ਮਾਲ ਦੇ ਬਾਹਰ ਹੋਏ ਧਮਾਕੇ ਦੇ ਸਬੰਧ ਵਿਚ ਪੁਲਿਸ ਨੇ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ 'ਚ ਤਿੰਨ ਵਿਅਕਤੀ ਅਤੇ ਇਕ ਔਰਤ ਸ਼ਾਮਲ ਹਨ।

ਗੁਹਾਟੀ ਦੇ ਜ਼ੂ ਰੋਡ ਇਲਾਕੇ 'ਚ ਇਸ ਤੋਂ ਪਹਿਲਾਂ ਦੋ ਅਣਪਛਾਤੇ ਮੋਟਰਸਾਈਲਕ ਸਵਾਰ ਵਿਅਕਤੀਆਂ ਨੇ ਪੁਲਿਸ 'ਤੇ ਗ੍ਰੇਨੇਡ ਸੁੱਟਿਆ ਅਤੇ ਮੌਕੇ ਤੋਂ ਫ਼ਰਾਰ ਹੋ ਗਏ। ਪੁਲਿਸ ਵੱਲੋਂ ਕੀਤੀ ਗਈ ਖੋਜ ਮੁਹਿੰਮ ਦੌਰਾਨ ਇਨ੍ਹਾਂ ਚਾਰਾਂ ਨੂੰ ਬਘਰਬਰੀ ਇਲਾਕੇ ਤੋਂ ਗ੍ਰਿਫਤਾਰ ਕੀਤਾ ਗਿਆ ਹੈ।

ਦੱਸ ਦਈਏ ਕਿ ਬੀਤੀ ਰਾਤ ਅਸਾਮ ਦੇ ਗੁਹਾਟੀ 'ਚ ਜ਼ੂ ਰੋਡ ਸਥਿਤ ਇੱਕ ਮਾਲ ਦੇ ਬਾਹਰ ਗ੍ਰੇਨੇਡ ਧਮਾਕਾ ਹੋਇਆ ਜਿਸ ਵਿੱਚ 12 ਲੋਕ ਜ਼ਖਮੀ ਹੋਏ ਹਨ। ਜ਼ਖਮੀਆਂ ਨੂੰ ਗੁਹਾਟੀ ਮੈਡੀਕਲ ਕਾਲਜ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ ਅਤੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।

ABOUT THE AUTHOR

...view details