ਪੰਜਾਬ

punjab

By

Published : Jul 18, 2019, 11:41 PM IST

ETV Bharat / bharat

ਲੋਕਾਂ ਲਈ ਮਿਸਾਲ ਬਣ ਰਹੀ 40 ਸਾਲ ਦੀ ਰੇਖਾ, ਰੋਜ਼ਾਨਾ ਬੈਗ ਚੁੱਕ ਪੁੱਤ ਨਾਲ ਜਾਂਦੀ ਹੈ ਸਕੂਲ

ਇਹ ਗੱਲ ਤੁਹਾਨੂੰ ਭਾਵੇਂ ਥੋੜ੍ਹੀ ਅਜੀਬ ਲੱਗੇ, ਪਰ ਰੇਖਾ ਸਮਾਜ 'ਚ ਇੱਕ ਮਿਸਾਲ ਕਾਇਮ ਕਰ ਰਹੀ ਹੈ। ਰੇਖਾ ਨੇ ਸਾਬਿਤ ਕਰ ਦਿੱਤਾ ਹੈ ਕਿ ਪੜ੍ਹਨ ਦੀ ਉਮਰ ਨਹੀਂ ਹੁੰਦੀ, ਬਸ ਹੌਂਸਲੇ ਬੁਲੰਦ ਹੋਣ ਤੇ ਸਿੱਖਣ ਦਾ ਜਜ਼ਬਾ ਹੋਵੇ ਤਾਂ ਸਭ ਕੁਝ ਸੰਭਵ ਹੈ।

ਫ਼ੋਟੋ

ਦੇਹਰਾਦੂਨ: ਇੱਥੇ ਰਾਇਪੁਰ ਬਲਾਕ ਵਿੱਚ ਰਹਿਣ ਵਾਲੀ ਰੇਖਾ ਕਠੈਤ ਨੇ ਉਨ੍ਹਾਂ ਸਾਰੇ ਲੋਕਾਂ ਲਈ ਮਿਸਾਲ ਕਾਇਮ ਕੀਤੀ ਹੈ ਜੋ ਇੱਕ ਉਮਰ ਜ਼ਿਆਦਾ ਹੋਣ ਤੋਂ ਬਾਅਦ ਪੜ੍ਹਨ ਲਿਖਣ ਨੂੰ ਗਲਤ ਸਮਝਦੇ ਹਨ ਜਾਂ ਸ਼ਰਮ ਮਹਿਸੂਸ ਕਰਦੇ ਹਨ। ਦੇਹਰਾਦੂਨ ਦੀ ਰੇਖਾ ਕਠੈਤ ਭਾਵੇਂ ਬਚਪਨ ਵਿੱਚ ਆਪਣੀ ਪੜ੍ਹਾਈ ਪੂਰੀ ਨਹੀਂ ਕਰ ਸਕੀ, ਪਰ ਅੱਜ 40 ਸਾਲ ਦੀ ਉਮਰ ਵਿੱਚ ਉਨ੍ਹਾਂ ਨੇ ਇੱਕ ਵਾਰ ਫਿਰ ਪੜ੍ਹਾਈ ਸ਼ੁਰੂ ਕੀਤੀ ਹੈ ਅਤੇ ਸਮਾਜ ਵਿੱਚ ਇੱਕ ਮਿਸਾਲ ਕਾਇਮ ਕੀਤੀ ਹੈ।
ਰਾਇਪੁਰ ਬਲਾਕ ਵਿੱਚ ਰਹਿਣ ਵਾਲੀ ਰੇਖਾ ਕਠੈਤ ਨੇ ਆਪਣਾ ਦਾਖਿਲਾ ਨੇੜੇ ਦੇ ਹੀ ਇੱਕ ਜੂਨੀਅਰ ਸਕੂਲ ਵਿੱਚ ਕਰਵਾਇਆ ਹੈ। ਦਰਅਸਲ, ਰੇਖਾ ਕਠੈਤ 40 ਸਾਲ ਦੀ ਮਹਿਲਾ ਹੈ ਅਤੇ ਉਸ ਨੇ ਰਾਇਪੁਰ ਬਲਾਕ ਦੇ ਬਡੇਰਨਾ ਜੂਨੀਅਰ ਸਕੂਲ ਵਿੱਚ ਜਮਾਤ-8ਵੀਂ ਵਿੱਚ ਦਾਖਿਲਾ ਲਿਆ ਹੈ। ਖਾਸ ਗੱਲ ਇਹ ਹੈ ਕਿ ਰੇਖਾ ਦਾ ਛੋਟਾ ਮੁੰਡਾ ਆਕਾਸ਼ ਵੀ ਇਸ ਸਕੂਲ ਵਿੱਚ 7ਵੀਂ ਜਮਾਤ ਵਿੱਚ ਪੜ੍ਹਦਾ ਹੈ।
ਰੇਖਾ ਦਾ ਕਹਿਣਾ ਹੈ ਕਿ ਬਚਪਨ ਵਿੱਚ ਕਿਸੇ ਮੁਸ਼ਕਲ ਦੇ ਕਾਰਨ ਉਨ੍ਹਾਂ ਦੀ ਪੜ੍ਹਾਈ ਸੱਤਵੀਂ ਤੱਕ ਹੀ ਹੋ ਸਕੀ ਅਤੇ ਇਸ ਤੋਂ ਬਾਅਦ ਉਹ ਅੱਗੇ ਸਕੂਲ ਨਹੀਂ ਜਾ ਸਕੀ, ਪਰ ਉਨ੍ਹਾਂ ਦੇ ਦਿਲ ਵਿੱਚ ਹਮੇਸ਼ਾ ਤੋਂ ਪੜ੍ਹਾਈ ਦੀ ਇੱਛਾ ਰਹੀ ਹੈ। ਉਸਨੇ ਆਪਣੇ ਪਤੀ ਨਾਲ ਵੀ ਇਸ ਬਾਰੇ ਗੱਲ ਕੀਤੀ ਤੇ ਉਸਦੇ ਪਤੀ ਨੇ ਵੀ ਉਸਦਾ ਹੌਂਸਲਾ ਵਧਾਉਂਦਿਆਂ ਉਸਨੂੰ ਅੱਗੇ ਪੜ੍ਹਾਈ ਕਰਨ ਲਈ ਕਿਹਾ। ਬਸ ਫਿਰ ਕੀ ਸੀ, ਰੇਖਾ ਨੇ ਬਿਨਾ ਦੇਰ ਕੀਤਿਆਂ 8ਵੀਂ ਜਮਾਤ 'ਚ ਦਾਖਿਲਾ ਲੈ ਲਿਆ ਅਤੇ ਹੁਣ ਰੇਖਾ ਰੋਜ਼ਾਨਾ ਸਕੂਲ ਜਾਂਦੀ ਹੈ ਤੇ ਹੋਰਨਾਂ ਲੋਕਾਂ ਨੂੰ ਵੀ ਪੜ੍ਹਨ ਦੀ ਪ੍ਰੇਰਣਾ ਦੇ ਰਹੀ ਹੈ।

ABOUT THE AUTHOR

...view details