ਨਵੀਂ ਦਿੱਲੀ: CCD ਦੇ ਮਾਲਕ ਵੀਜੀ ਸਿਧਾਰਥ ਦੇ ਲਾਪਤਾ ਹੋਣ ਤੋਂ ਬਾਅਦ ਕਥਿਤ ਤੌਰ ਤੇ ਉਨ੍ਹਾਂ ਦਾ ਇੱਕ ਖ਼ਤ ਸਾਹਮਣੇ ਆਇਆ ਹੈ। ਇਸ ਖ਼ਤ ਵਿੱਚ ਉਨ੍ਹਾਂ ਇਨਕਮ ਟੈਕਸ ਵੱਲੋਂ ਤੰਗ ਕੀਤੇ ਜਾਣ ਦੀ ਗੱਲ ਆਖੀ ਹੈ।
ਏਜੰਸੀ ਦੇ ਮੁਤਾਬਕ ਇਹ ਖ਼ਤ ਵੀਜੀ ਸਿਧਾਰਥ ਨੇ ਹੀ ਲਿਖਿਆ ਹੈ। ਇਸ ਖ਼ਤ ਵਿੱਚ ਦਰਜ ਹੈ ਕਿ ਉਹ ਇਸ ਗੱਲ ਤੋਂ ਖ਼ੁਸ਼ ਨਹੀਂ ਹੈ ਕਿ ਐਨੀ ਮਿਹਨਤ ਕਰਨ ਦੇ ਬਾਵਜੂਦ ਵੀ ਉਹ ਆਪਣੇ ਬਿਜਨਸ ਨੂੰ ਅਜਿਹਾ ਨਹੀਂ ਬਣਾ ਸਕੇ ਜਿਸ ਨਾਲ ਮੁਨਾਫ਼ਾ ਕਮਾਇਆ ਜਾ ਸਕੇ। ਏਐਨਆਈ ਨੇ ਇਸ ਖ਼ਤ ਨੂੰ ਟਵੀਟ ਕੀਤਾ ਹੈ।
ਸਾਬਕਾ ਵਿਦੇਸ਼ ਮੰਤਰੀ ਅਤੇ ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਐੱਸਐਮ ਕ੍ਰਿਸ਼ਨਾ ਦੇ ਜਵਾਈ ਵੀਜੀ ਸਿਧਾਰਥ ਮੈਂਗਲੁਰੂ ਤੋਂ ਲਾਪਤਾ ਹੈ। ਸਿਧਾਰਥ ਕੈਫ਼ੇ ਕੌਫੀ ਡੇ (CCD) ਦੇ ਸੰਸਥਾਪਕ ਹੈ। ਰਿਪਰੋਟਾਂ ਮੁਤਾਬਕ ਸਿਧਾਰਥ ਨੂੰ ਆਖ਼ਰੀ ਵਾਰ ਨੇ ਨੇਤਰਵਤੀ ਨਦੀ ਦੇ ਨੇੜੇ ਵੇਖਿਆ ਕੀਤਾ ਗਿਆ ਸੀ। ਉਸ ਨੂੰ ਲੱਭਣ ਲਈ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤਾ ਗਿਆ ਹੈ।
ਲਾਪਤਾ ਹੋਣ ਦੀ ਖ਼ਬਰ ਹੋਣ ਤੋਂ ਬਾਅਦ ਲੋਕ ਐੱਸਐਮ ਕ੍ਰਿਸ਼ਨਾ ਦੇ ਘਰ ਇਕੱਠੇ ਹੋਣੇ ਸ਼ੁਰੂ ਹੋ ਗਏ ਹਨ। ਕਰਨਾਟਕ ਦੇ ਮੁੱਖ ਮੰਤਰੀ ਬੀਐਸ ਯੇਦਿਪੁਰੱਪਾ ਕਾਂਗਰਸ ਨੇਤਾ ਡੀਕੇ ਸ਼ਿਵ ਕੁਮਾਰ ਅਤੇ ਬੀਐਲ ਸ਼ੰਕਰ ਵੀ ਉਸ ਦੇ ਘਰ ਪਹੁੰਚ ਰਹੇ ਹਨ।
ਲਾਪਤਾ ਹੋਣ ਦੀ ਖ਼ਬਰ ਹੋਣ ਤੋਂ ਬਾਅਦ ਪੂਰੇ ਇਲਾਕੇ ਵਿੱਚ ਹਲਚਲ ਮਚ ਗਈ ਹੈ। ਪੁਲਿਸ ਪ੍ਰਸ਼ਾਸਨ ਉਸ ਨੂੰ ਲੱਭਣ ਲਈ ਪੂਰੀ ਵਾਹ ਲਾ ਰਿਹਾ ਹੈ। ਕੁਝ ਟੀਮਾਂ ਉਸ ਨਦੀਂ ਵਿੱਚ ਵੀ ਭਾਲ ਕਰ ਰਹੀਆਂ ਹਨ ਜਿੱਥੇ ਉਸ ਨੂੰ ਆਖ਼ਰੀ ਵਾਰ ਵੇਖਿਆ ਗਿਆ ਸੀ