ਨਵੀਂ ਦਿੱਲੀ: ਜੰਮੂ-ਕਸ਼ਮੀਰ ਦੇ ਸਾਬਕਾ ਡਿਪਟੀ ਰਾਜਪਾਲ ਗਿਰੀਸ਼ ਚੰਦਰ ਮਰਮੂ ਨੇ ਸ਼ਨੀਵਾਰ ਨੂੰ ਭਾਰਤ ਦੇ ਨਿਗਰਾਨ ਅਤੇ ਆਡੀਟਰ ਜਨਰਲ (ਕੈਗ) ਦਾ ਅਹੁਦਾ ਸੰਭਾਲ ਲਿਆ ਹੈ। ਮਰਮੂ ਨੇ ਰਾਸ਼ਟਰਪਤੀ ਭਵਨ ਦੇ ਅਸ਼ੋਕਾ ਹਾਲ ਵਿੱਚ ਆਯੋਜਿਤ ਇੱਕ ਸਮਾਰੋਹ ਵਿੱਚ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ ਸਾਹਮਣੇ ਅਹੁਦੇ ਦੀ ਸਹੁੰ ਚੁੱਕੀ।
ਜੀ ਸੀ ਮਰਮੂ ਨੇ ਕੈਗ ਵੱਜੋਂ ਸਹੂੰ ਚੁੱਕੀ - ਰਾਸ਼ਟਰਪਤੀ ਭਵਨ
ਰਾਸ਼ਟਪਤੀ ਭਵਨ ਵੱਲੋਂ ਜਾਰੀ ਰੀਲੀਜ਼ ਵਿੱਚ ਕਿਹਾ ਗਿਆ ਹੈ ਕਿ ਗਿਰੀਸ਼ ਚੰਦਰ ਮਰਮੂ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ ਸਾਹਮਣੇ ਕੈਗ ਦਾ ਅਹੁਦਾ ਸੰਭਾਲ ਲਿਆ ਹੈ। ਮਰਮੂ ਨੇ ਰਾਸ਼ਟਰਪਤੀ ਭਵਨ ਦੇ ਅਸ਼ੋਕਾ ਹਾਲ ਵਿੱਚ ਆਯੋਜਿਤ ਇੱਕ ਸਮਾਰੋਹ ਵਿੱਚ ਸਹੁੰ ਚੁੱਕੀ।
ਤਸਵੀਰ
ਗੁਜਰਾਤ ਕੇਡਰ ਦੇ 1985 ਬੈਚ ਦੀ ਇੰਡੀਅਨ ਐਡਮਨਿਸਟ੍ਰੇਟਿਵ ਸਰਵਿਸ (ਆਈਏਐਸ) ਅਧਿਕਾਰੀ ਮਰਮੂ ਦਾ 20 ਨਵੰਬਰ 2024 ਤੱਕ ਕੈਗ ਵਜੋਂ ਕਾਰਜਕਾਲ ਰਹੇਗਾ।
ਕੈਗ ਇੱਕ ਸੰਵਿਧਾਨਕ ਅਹੁਦਾ ਹੈ ਜਿਸ 'ਤੇ ਕੇਂਦਰ ਸਰਕਾਰ ਅਤੇ ਰਾਜ ਸਰਕਾਰਾਂ ਦੇ ਖਾਤਿਆਂ ਦੇ ਆਡਿਟ ਦੀ ਮੁੱਢਲੀ ਜ਼ਿੰਮੇਵਾਰੀ ਹੁੰਦੀ ਹੈ। ਕੈਗ ਦੀਆਂ ਆਡਿਟ ਰਿਪੋਰਟਾਂ ਸੰਸਦ ਅਤੇ ਰਾਜ ਵਿਧਾਨ ਸਭਾਵਾਂ ਵਿੱਚ ਪੇਸ਼ ਕੀਤੀਆਂ ਜਾਂਦੀਆਂ ਹਨ।