ਜੈਪੁਰ: ਸਾਬਕਾ ਸਿਹਤ ਮੰਤਰੀ ਰਾਜੇਂਦਰ ਰਾਠੌਰ ਨੇ ਕੋਟਾ ਦੇ ਜੈਕਲਨ ਹਸਪਤਾਲ ਵਿੱਚ ਨਵਜੰਮੇ ਬੱਚਿਆਂ ਦੀ ਮੌਤ ਨੂੰ ਲੈ ਕੇ ਸਰਕਾਰ ‘ਤੇ ਸਖ਼ਤ ਨਿਸ਼ਾਨਾ ਵਿੰਨ੍ਹਿਆ। ਰਾਠੌਰ ਨੇ ਕਿਹਾ ਕਿ ਰਾਜ ਵਿੱਚ ਬਾਲ ਮੌਤ ਦੀ ਗੱਲ ਗੰਭੀਰ ਹੈ। ਸਰਕਾਰ ਨੂੰ ਇਸ ਦੀ ਜਵਾਬਦੇਹੀ ਲੈਣੀ ਚਾਹੀਦੀ ਹੈ।
ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ ਕਰਦਿਆ ਇੰਟਰਵਿਊ ਵਿੱਚ ਉਨ੍ਹਾਂ ਕਿਹਾ ਕਿ ਨਾ ਸਿਰਫ਼ ਕੋਟਾ ਵਿੱਚ ਹੀ, ਬਲਕਿ ਮੁੱਖ ਮੰਤਰੀ ਦੇ ਗ੍ਰਹਿ ਜ਼ਿਲ੍ਹੇ ਜੋਧਪੁਰ ਵਿੱਚ 140 ਤੋਂ ਵੱਧ ਬੱਚਿਆਂ ਦੀ ਇੱਕ ਮਹੀਨੇ 'ਚ ਮੌਤ ਹੋ ਚੁੱਕੀ ਹੈ। ਉੱਥੇ ਹੀ, ਬੂੰਦੀ ਵਿੱਚ 2 ਦਿਨ ਦੇ ਅੰਦਰ 10 ਤੋਂ ਵੱਧ ਬੱਚਿਆ ਦੀ ਮੌਤ ਦੇ ਮਾਮਲੇ ਨੇ ਸਾਫ਼ ਕਰ ਦਿੱਤਾ ਹੈ ਕਿ ਪ੍ਰਦੇਸ਼ ਵਿੱਚ ਸਿਹਤ ਸਹੂਲਤਾਂ ਪੂਰੀ ਤਰ੍ਹਾਂ ਪਟਰੀ ਤੋਂ ਉਤਰ ਚੁੱਕੀਆਂ ਹਨ।
ਰਾਜੇਂਦਰ ਰਾਠੌਰ ਨੇ ਕਿਹਾ ਕਿ ਸਰਕਾਰ ਅੰਕੜਿਆਂ ਦਾ ਮਾਇਆਜਾਲ ਨਾ ਰਚੇ। ਇਕ ਵੀ ਨਵਜਾਤ ਦੀ ਮੌਤ ਚਿੰਤਾਜਨਕ ਹੈ। ਉਨ੍ਹਾਂ ਕਿਹਾ ਕਿ ਉਗ ਖੁਦ ਵੀ ਸਿਹਤ ਮੰਤਰੀ ਰਹੇ ਹਨ। ਕਿਸੇ ਵੀ ਸਰਕਾਰਾਂ ਉੱਤੇ ਦੋਸ਼ ਲਗਾਉਣ ਤੋਂ ਜ਼ਿਆਦਾ ਜ਼ਰੂਰੀ ਹੈ ਕਿ ਬੱਚਿਆਂ ਦੀ ਮੌਤ ਦੇ ਸਿਲਸਿਲੇ ਉੱਤੇ ਕਾਬੂ ਪਾਇਆ ਜਾ ਸਕੇ।
ਸਾਬਕਾ ਸਿਹਤ ਮੰਤਰੀ ਨੇ ਕਿਹਾ ਕਿ ਸਾਡੇ ਕੰਮਕਾਜ ਤੋਂ ਨਾਖੁਸ਼ ਹੋ ਕੇ ਸਾਨੂੰ ਸਤਾ ਤੋਂ ਬਾਹਰ ਦਾ ਰਾਹ ਦਿਖਾਇਆ ਸੀ। ਅਸੀਂ ਉਸ ਨੂੰ ਸਵੀਕਾਰ ਕੀਤਾ ਹੈ। ਮੁੱਖ ਮੰਤਰੀ ਨੂੰ ਵੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ। ਨਾਲ ਹੀ, ਰਾਜੇਂਦਰ ਰਾਠੌੜ ਨੇ ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਸਚਿਨ ਪਾਇਲਟ ਦੇ ਬਿਆਨ ਉੱਤੇ ਵੀ ਕਿਹਾ ਕਿ ਆਲਾਕਮਾਨ ਦੇ ਨਿਰਦੇਸ਼ਾਂ ਤੋਂ ਬਾਅਦ ਦੋ ਮੰਤਰੀਆਂ ਨਾਲ ਕੋਟਾ ਪਹੁੰਚੇ ਕਾਂਗਰਸ ਦੇ ਪ੍ਰਦੇਸ਼ ਦੇ ਮੁਖੀ ਸਚਿਨ ਪਾਇਲਟ ਨੇ ਜੋ ਬਿਆਨ ਦਿੱਤਾ ਹੈ ਉਹ ਸਵਾਗਤ ਯੋਗ ਸਰਕਾਰ ਹੈ। ਮੰਤਰੀ ਭਲੇ ਹੀ ਜ਼ਿੰਮੇਵਾਰੀ ਨਹੀਂ ਲੈ ਰਹੇ ਹਨ, ਪਰ ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਸਚਿਨ ਪਾਇਲਟ ਨੇ ਜੋ ਬਿਆਨ ਦਿੱਤਾ ਹੈ ਉਸ ਨੂੰ ਸਰਕਾਰ ਨੂੰ ਵੀ ਸਵੀਕਾਰ ਕਰਨਾ ਚਾਹੀਦਾ ਹੈ।
ਇਹ ਵੀ ਪੜ੍ਹੋ: ਸ੍ਰੀ ਨਨਕਾਣਾ ਸਾਹਿਬ ਹਮਲਾ: ਮੁਸਲਿਮ ਭਾਈਚਾਰੇ ਨੇ ਕੀਤੀ ਘਟਨਾ ਦੀ ਨਿਖੇਧੀ