ਪੰਜਾਬ

punjab

ETV Bharat / bharat

ਕਰੋੜਾਂ ਦਾ ਘੋਟਾਲਾ ਕਰਨ ਵਾਲੇ ਮਲਵਿੰਦਰ ਸਿੰਘ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ - ਮਲਵਿੰਦਰ ਸਿੰਘ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ

ਦਿੱਲੀ ਪੁਲਿਸ ਦੀ ਆਰਥਿਕ ਅਪਰਾਧ ਸ਼ਾਖਾ ਨੇ ਕਰੋੜਾਂ ਰੁਪਏ ਦੀ ਠੱਗੀ ਮਾਰਨ ਵਾਲੇ ਫੋਰਟਿਸ ਹੈਲਥਕੇਅਰ ਦੇ ਸਾਬਕਾ ਪ੍ਰਮੋਟਰ ਮਾਲਵਿੰਦਰ ਮੋਹਨ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਮਲਵਿੰਦਰ 'ਤੇ ਅਰਬਾਂ ਰੁਪਏ ਦਾ ਗੈਰਕਾਨੂੰਨੀ ਢੰਗ ਨਾਲ ਘੋਟਾਲਾ ਕਰਨ ਦੇ ਦੋਸ਼ ਹਨ।

ਫੋਟੋ
ਫੋਟੋ

By

Published : Dec 25, 2019, 9:07 AM IST

ਨਵੀਂ ਦਿੱਲੀ: ਦਿੱਲੀ ਪੁਲਿਸ ਦੀ ਆਰਥਿਕ ਅਪਰਾਧ ਸ਼ਾਖਾ ਨੇ ਕਰੋੜਾਂ ਰੁਪਏ ਦੀ ਠੱਗੀ ਮਾਰਨ ਵਾਲੇ ਫੋਰਟਿਸ ਹੈਲਥਕੇਅਰ ਦੇ ਸਾਬਕਾ ਪ੍ਰਮੋਟਰ ਮਾਲਵਿੰਦਰ ਮੋਹਨ ਸਿੰਘ ਨੂੰ ਉਸ ਦੇ ਰਾਜੋਕਰੀ ਘਰ ਤੋਂ ਗ੍ਰਿਫ਼ਤਾਰ ਕੀਤਾ ਹੈ। 47 ਸਾਲਾ ਮੁਲਜ਼ਮ ਮਾਲਵਿੰਦਰ ‘ਤੇ ਅਰਬਾਂ ਰੁਪਏ ਦਾ ਗੈਰਕਾਨੂੰਨੀ ਢੰਗ ਨਾਲ ਘੋਟਾਲਾ ਕਰਨ ਦੇ ਦੋਸ਼ ਹਨ।

ਮਾਲਵਿੰਦਰ ਸਿੰਘ 'ਤੇ ਇਲਜ਼ਾਮ ਹੈ ਕਿ ਉਸਨੇ ਲਕਸ਼ਮੀ ਵਿਲਾਸ ਬੈਂਕ ਦੇ ਦੋ ਵੱਡੇ ਐਫਡੀਓ (FDO) ਜਿਨ੍ਹਾਂ ਦੀ ਕਿਮਤ 400 ਕਰੋੜ ਅਤੇ 350 ਕਰੋੜ ਰੁਪਏ ਦੇ ਦੋ ਵੱਡੇ ਐਫਡੀਓ ਦਾ ਨਕਲੀ ਕੰਪਨੀ ਦੇ ਕਾਗਜ਼ਾਂ' ਤੇ ਗੈਰ ਕਾਨੂੰਨੀ ਢੰਗ ਨਾਲ ਕਰਜ਼ਾ ਲੈਣ ਦਾ ਦੋਸ਼ ਹੈ। ਦਿੱਲੀ ਪੁਲਿਸ ਦੀ ਆਰਥਿਕ ਅਪਰਾਧ ਸ਼ਾਖਾ ਇਸ ਮਾਮਲੇ ਦੀ ਅਗਲੇਰੀ ਜਾਂਚ ਕਰ ਰਹੀ ਹੈ।

ਮਾਮਲੇ ਦੀ ਡੂੰਘਾਈ ਤੱਕ ਜਾਵੇਗੀ ਪੁਲਿਸ

ਦਿੱਲੀ ਪੁਲਿਸ ਦੀ ਆਰਥਿਕ ਅਪਰਾਧ ਸ਼ਾਖਾ ਇਸ ਸਾਰੇ ਮਾਮਲੇ ਦੀ ਪੜਤਾਲ ਕਰ ਰਹੀ ਹੈ ਤਾਂ ਜੋ ਪਤਾ ਲਗ ਸਕੇ ਕਿ ਮਾਲਵਿੰਦਰ ਮੋਹਨ ਸਿੰਘ ਨੇ ਕਿਵੇਂ ਕਰੋੜਾਂ ਰੁਪਏ ਦਾ ਘੋਟਾਲਾ ਕੀਤਾ। ਪੁਲਿਸ ਇਹ ਵੀ ਪਤਾ ਕਰਨ ਦੀ ਕੋਸ਼ਿਸ ਕਰ ਰਹੀ ਹੈ ਕਿ ਇਸ ਪੂਰੇ ਮਾਮਲੇ ਵਿੱਚ ਹੋਰ ਕੌਣ ਸ਼ਾਮਲ ਹੈ।

For All Latest Updates

TAGGED:

ABOUT THE AUTHOR

...view details