ਨਵੀਂ ਦਿੱਲੀ: ਸ਼ਨੀਵਾਰ ਨੂੰ ਦਿਲ ਦਾ ਦੌਰਾ ਪੈਣ ਕਾਰਨ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਇਸ ਦੁਨੀਆਂਂ ਨੂੰ ਅਲਵਿਦਾ ਕਹਿ ਗਏ ਹਨ। 81 ਸਾਲਾ ਸ਼ੀਲਾ ਦੀਕਸ਼ਿਤ 3 ਵਾਰ ਦਿੱਲੀ ਦੀ ਮੁੱਖ ਮੰਤਰੀ ਰਹਿ ਚੁੱਕੇ ਸਨ। ਸ਼ੀਲਾ ਦੀਕਸ਼ਿਤ ਦੀ ਮ੍ਰਿਤਕ ਦੇਹ ਨੂੰ ਉਨ੍ਹਾਂ ਦੇ ਘਰ ਨਿਜ਼ਾਮੁਦੀਨ ਤੋਂ ਕਾਂਗਰਸ ਦੇ ਦਫ਼ਤਰ 'ਚ ਅੰਤਿਮ ਦਰਸ਼ਨਾਂ ਲਈ ਰੱਖਿਆ ਜਾਵੇਗਾ।
ਇਹ ਵੀ ਪੜ੍ਹੋ- ਕਪੂਰਥਲਾ ਤੋਂ ਲੈ ਕੇ ਦੇਸ਼ ਦੇ ਦਿਲ 'ਤੇ ਰਾਜ ਕਰਨ ਤੱਕ ਦਾ ਸਫ਼ਰ
ਕਾਂਗਰਸ ਦਫ਼ਤਰ ਪਹੁੰਚਿਆ ਸ਼ੀਲਾ ਦੀਕਸ਼ਿਤ ਦਾ ਮ੍ਰਿਤਕ ਸਰੀਰ
ਦਿੱਲੀ ਦੀ ਲਗਾਤਾਰ 3 ਵਾਰ ਮੁੱਖ ਮੰਤਰੀ ਰਹੀਂ ਸ਼ੀਲਾ ਦੀਕਸ਼ਿਤ ਦਾ ਮ੍ਰਿਤਕ ਸਰੀਰ ਅੰਤਿਮ ਦਰਸ਼ਨਾਂ ਲਈ ਕਾਂਗਰਸ ਦਫ਼ਤਰ ਲਿਆਇਆ ਗਿਆ ਹੈ। ਇੱਥੋਂ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਨਿਗਮ ਬੋਧ ਘਾਟ ਲਿਜਾਇਆ ਜਾਵੇਗਾ, ਜਿੱਥੇ ਦੁਪਹਿਰ 2:30 ਵਜੇ ਉਨ੍ਹਾਂ ਦਾ ਸਸਕਾਰ ਕੀਤਾ ਜਾਵੇਗਾ।
ਸ਼ਰਧਾਂਜਲੀ ਦੇਣ ਪਹੁੰਚੇ ਐਲਕੇ ਅਡਵਾਨੀ ਸਣੇ ਕਈ ਰਾਜਨੀਤਕ ਆਗੂ
ਸ਼ੀਲਾ ਦੀਕਸ਼ਿਤ ਦਾ ਅੰਤਮ ਸਸਕਾਰ ਅੱਜ ਦੁਪਹਿਰ 2:30 ਵਜੇ ਰਾਜਧਾਨੀ ਦੇ ਨਿਗਮਬੋਧ ਘਾਟ 'ਤੇ ਕੀਤਾ ਜਾਵੇਗਾ। ਸਵੇਰ 11:30 ਵਜੇ ਮ੍ਰਿਤਕ ਸਰੀਰ ਨੂੰ ਉਨ੍ਹਾਂ ਦੀ ਭੈਣ ਦੇ ਘਰੋਂ ਕਾਂਗਰਸ ਦਫ਼ਤਰ 'ਚ ਲਿਆਇਆ ਜਾਵੇਗਾ। ਮ੍ਰਿਤਕ ਦੇਹ ਨੂੰ 1.30 ਵੱਜੇ ਤਕ ਕਾਂਗਰਸ ਦਫ਼ਤਰ 'ਚ ਰੱਖਿਆ ਜਾਵੇਗਾ ਅਤੇ ਇਸ ਤੋਂ ਬਾਅਦ 2.30 ਵਜੇ ਦੇਹ ਦਾ ਨਿਗਮਬੋਧ ਘਾਟ 'ਤੇ ਅੰਤਮ ਸਸਕਾਰ ਕੀਤਾ ਜਾਵੇਗਾ।
ਜਾਣਕਾਰੀ ਅਨੁਸਾਰ ਸ਼ੀਲਾ ਦੀਕਸ਼ਿਤ ਦੇ ਦੇਹਾਂਤ ਤੋਂ ਬਾਅਦ ਦਿੱਲੀ ਸਰਕਾਰ ਨੇ ਦੋ ਦਿਨਾਂ ਦੇ ਰਾਜ ਸ਼ੋਕ ਦੀ ਘੋਸ਼ਣਾ ਕੀਤੀ ਹੈ।