ਨਵੀਂ ਦਿੱਲੀ: ਸਾਬਕਾ ਚੀਫ਼ ਜਸਟਿਸ ਰੰਜਨ ਗੋਗੋਈ ਨੇ ਵੀਰਵਾਰ ਨੂੰ ਰਾਜ ਸਭਾ ਮੈਂਬਰ ਵਜੋਂ ਸਹੁੰ ਚੁੱਕੀ। ਜਿਸ ਵੇਲੇ ਗੋਗੋਈ ਸਹੁੰ ਚੁੱਕ ਰਹੇ ਸਨ ਉਦੋਂ ਵਿਰੋਧੀਆਂ ਨੇ ਸਦਨ 'ਚੋਂ ਵਾਕਆਊਟ ਕੀਤਾ।
ਸਾਬਕਾ ਸੀਜੇਆਈ ਨੂੰ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ 16 ਮਾਰਚ ਨੂੰ ਰਾਜ ਸਭਾ ਲਈ ਨਾਮਜ਼ਦ ਕੀਤਾ ਸੀ। ਰਾਜ ਸਭਾ ਵਿੱਚ ਨਾਮਜ਼ਦਗੀ ਤੋਂ ਬਾਅਦ ਚੀਫ਼ ਜਸਟਿਸ ਇੱਕ ਵਾਰ ਮੁੜ ਤੋਂ ਚਰਚਾ ਵਿੱਚ ਆ ਗਏ ਹਨ। ਕਈ ਵੱਲੋਂ ਗੋਗੋਈ ਦੀ ਨਾਮਜ਼ਦਗੀ 'ਤੇ ਸਵਾਲ ਵੀ ਚੁੱਕੇ ਗਏ ਸਨ। ਜਿਸ 'ਤੇ ਗਗੋਈ ਨੇ ਕਿਹਾ ਸੀ ਕਿ ਉਹ ਰਾਜਸਭਾ ਦੇ ਮੈਂਬਰ ਬਣਨ ਤੋਂ ਬਾਅਦ ਇਸ ਗੱਲ ਦਾ ਜਵਾਬ ਦੇਣਗੇ ਕਿ ਉਨ੍ਹਾਂ ਨੇ ਕਿਉਂ ਮੈਂਬਰਸ਼ਿਪ ਸਵਿਕਾਰ ਕੀਤੀ ਹੈ।